ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਪੂਰਨ, ਅਤਿਅੰਤ ਸ਼ਕਤੀਸ਼ਾਲੀ ਸਰਬਸ਼ਕਤੀਮਾਨ ਪ੍ਰਮਾਤਮਾ, ਸਾਡੇ MAPA ਨਾਲ ਗੱਲਬਾਤ ਸਤੰਬਰ 2026 ਦੀ ਰਾਤ ਨੂੰ ਲਗਭਗ 10:20 ਵਜੇ ਸ਼ੁਰੂ ਹੋਈ। ਇਹ 10:20 ਤੋਂ, ਪ੍ਰਮਾਤਮਾ ਨਾਲ ਗੱਲਾਂ ਕਰਨ ਤੋਂ ਲੈ ਕੇ, 3-ਕੁਝ ਵਜੇ ਤੱਕ ਹੈ, ਜਦੋਂ ਲੂੰਬੜੀ-ਵਿਅਕਤੀ ਆਈ। ਤਾਂ ਫਿਰ ਲੂੰਬੜੀ ਦੀ ਗੱਲਬਾਤ ਸ਼ੁਰੂ ਹੁੰਦੀ ਹੈ। ਪ੍ਰਮਾਤਮਾ ਨਾਲ ਗੱਲਬਾਤ ਵਿੱਚ ਕਈ ਵਿਸ਼ੇ ਹਨ। ਤਾਂ, ਇਹ ਕੁਝ ਰਿਕਾਰਡ-ਕੀਤੇ ਸੁਨੇਹਿਆਂ ਦੀ ਸੂਚੀ ਹੈ, ਅਸਲ ਵਿੱਚ ਲਿਖ ਕੇ - ਮੇਰੇ ਦੁਆਰਾ, ਮੇਰੇ ਵੱਲੋਂ। ਜਦੋਂ ਮੈਂ ਤੁਹਾਨੂੰ ਕਿਹਾ, "ਠੀਕ ਹੈ, ਹੁਣ ਮੈਨੂੰ MAPA, ਟ੍ਰਿਨਿਟੀ, ਅਤੇ ਕੁਝ ਬੁੱਧ ਰਾਜਿਆਂ ਨਾਲ ਇੱਕ ਕਾਨਫਰੰਸ, ਇੱਕ ਮੀਟਿੰਗ ਲਈ ਜਾਣ ਦੀ ਲੋੜ ਹੈ।" ਪਰ ਮੈਂ ਤੁਹਾਨੂੰ ਉਹਨਾਂ ਵਿਚੋਂ ਸਾਰੇ ਨਹੀਂ ਦੱਸ ਸਕਦੀ। ਇਸ ਲਈ, ਮੈਂ ਕੁਝ ਅਜਿਹੇ ਚੁਣੇ ਹਨ ਜੋ ਸ਼ਾਇਦ ਬਹੁਤ ਜ਼ਿਆਦਾ ਸੰਵੇਦਨਸ਼ੀਲ ਨਾ ਹੋਣ। ਕੁਝ ਸਰਬਸ਼ਕਤੀਮਾਨ ਪ੍ਰਮਾਤਮਾ ਦੁਆਰਾ ਬੋਲੇ ਜਾਂਦੇ ਹਨ; ਕੁਝ ਬੁੱਧ ਰਾਜਿਆਂ ਦੁਆਰਾ ਬੋਲੇ ਜਾਂਦੇ ਹਨ। ਮੈਂ ਇਹ ਹੁਣੇ ਲਿਖਿਆ ਹੈ, ਪਰ ਮੈਨੂੰ ਹਮੇਸ਼ਾ ਲਿਖਣਾ ਯਾਦ ਨਹੀਂ ਰਹਿੰਦਾ ਕਿ ਕਿਸਨੇ ਕੀ ਕਿਹਾ। ਮੈਨੂੰ ਮਾਫ਼ ਕਰ ਦੇਵੋ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਦੱਸਣ ਲਈ ਜੋ ਮੈਂ ਚੁਣਿਆ ਹੈ ਉਹ ਹੈ, "ਸ਼ਾਂਤੀ ਦੀ ਦੁਨੀਆਂ ਤੁਹਾਡੀ ਹੈ।" ਮੈਨੂੰ ਯਾਦ ਕਰਵਾਉਣ ਦਿਓ ਕਿ ਇਹ ਕਿਸਨੇ ਕਿਹਾ ਸੀ। ਇਹ MAPA ਹੀ ਸੀ ਜਿਸਨੇ ਕਿਹਾ ਸੀ। ਅਤੇ ਦੂਜਾ ਚੁਣਿਆ ਗਿਆ ਹੈ, "ਹੁਣ ਤੋਂ, ਤੁਸੀਂ ਜੋਸ਼ੀਲੇ ਭੂਤਾਂ ਤੋਂ ਮੁਕਤ ਹੋਵੋਗੇ।" ਮੈਨੂੰ ਯਾਦ ਕਰਵਾਉਣ ਦਿਓ ਕਿ ਇਹ ਕਿਸਨੇ ਕਿਹਾ ਸੀ। ਸ਼ਾਂਤੀ ਬੁੱਧ ਰਾਜਾ ਨੇ ਅਜਿਹੇ ਸ਼ਬਦ ਕਹੇ। ਤੀਜਾ ਹੈ, "ਸ਼ਾਂਤੀ ਇੱਥੇ ਹੈ।" ਮੈਂ ਸੋਚ ਰਹੀ ਹਾਂ ਕਿ ਇਹ ਕਿਸਨੇ ਕਿਹਾ। ਮੈਨੂੰ ਯਾਦ ਨਹੀਂ। ਓਹ, ਅਗਲਾ ਵਾਲਾ; ਉਸਨੇ ਕਿਹਾ, "ਸੁਰੱਖਿਆ ਲਈ, ਕਿਰਪਾ ਕਰਕੇ ਆਪਣੇ ਲਈ ਸਾਹਮਣੇ ਵਾਲੇ ਕਮਰੇ ਵਿੱਚ ਕੁੱਤੇ(-ਲੋਕਾਂ) ਨੂੰ ਰਹਿਣ ਦਿਓ।" ਜਿਵੇਂ ਕਿ ਮੇਰੇ ਕੋਲ ਜਗ੍ਹਾ ਹੈ। ਜਿਵੇਂ ਕਿ ਮੇਰੇ ਕੋਲ ਆਪਣੇ ਕੁੱਤੇ(-ਲੋਕਾਂ) ਲਈ ਬਿਲਕੁਲ ਵੀ ਜਗ੍ਹਾ ਹੈ। ਸ਼ਾਇਦ ਉਨ੍ਹਾਂ ਨੇ ਇਹ ਕਿਹਾ ਸੀ, ਕਿ ਮੈਨੂੰ ਇਹ ਕਰਨਾ ਚਾਹੀਦਾ ਹੈ, ਪਰ ਸਥਿਤੀ ਇੰਨੀ ਆਦਰਸ਼ ਨਹੀਂ ਹੈ ਕਿ ਕੁੱਤੇ-ਲੋਕਾਂ ਨੂੰ ਅੱਗੇ ਰੱਖਿਆ ਜਾਵੇ; ਸਾਹਮਣੇ ਵਾਲਾ ਕਮਰਾ ਵੀ - ਮੇਰੇ ਕੋਲ ਜਗ੍ਹਾ ਨਹੀਂ ਹੈ। ਉਨ੍ਹਾਂ ਨੇ ਬਸ ਕਿਹਾ, "ਰਾਤ ਨੂੰ, ਜੇ ਸੰਭਵ ਹੋਵੇ।" ਰਾਤ ਨੂੰ ਕਾਫ਼ੀ ਠੰਢ ਹੁੰਦੀ ਹੈ - ਮੈਨੂੰ ਨਹੀਂ ਪਤਾ ਕਿ ਕੁੱਤੇ-ਲੋਕਾਂ ਨੂੰ ਕਿਵੇਂ ਗਰਮ ਰੱਖਣਾ ਹੈ। ਕਈ ਵਾਰ ਮੈਨੂੰ ਲੱਗਦਾ ਸੀ ਕਿ ਇਹ ਦੇਸ਼ ਜਿੱਥੇ ਮੈਂ ਹੁਣ ਰਹਿ ਰਹੀ ਹਾਂ, ਜਿਵੇਂ ਇੱਕ ਮਾਰੂਥਲ ਵਰਗਾ ਹੈ। ਦਿਨ ਵੇਲੇ, ਬਹੁਤ ਗਰਮੀ ਹੁੰਦੀ ਹੈ, ਬਹੁਤ ਗਰਮੀ; ਅਤੇ ਰਾਤ ਦੇ ਸਮੇਂ, ਬਹੁਤ ਠੰਡਾ ਹੁੰਦਾ ਹੈ, ਬਹੁਤ ਠੰਡਾ। ਇਹ ਇੱਕ ਬਹੁਤ ਹੀ ਹਾਸੋਹੀਣੀ ਸਥਿਤੀ ਹੈ। ਅਗਲਾ ਜੋ ਮੈਂ ਤੁਹਾਡੇ ਲਈ ਚੁਣਿਆ ਹੈ ਉਹ ਹੈ: ਸ਼ਾਂਤੀ ਦੇ ਬੁੱਧ ਰਾਜਾ, ਉਸਨੇ ਪ੍ਰਗਟ ਕੀਤਾ ਕਿ ਉਹ ਜੋਸ਼ੀਲੇ ਭੂਤਾਂ ਨੂੰ ਭਜਾਉਣਾ ਚਾਹੁੰਦਾ ਹੈ। ਤਾਂ ਮੈਂ ਕਿਹਾ, "ਠੀਕ ਹੈ, ਮੈਂ ਉਨ੍ਹਾਂ ਨੂੰ ਜੇਲ੍ਹ ਵਿੱਚ ਪਾ ਦਿਆਂਗੀ।" ਮੇਰਾ ਮਤਲਬ ਹੈ, ਨਰਕ ਵਾਲੀ ਇੱਕ ਜੇਲ੍ਹ ਵਿੱਚ, ਉਨ੍ਹਾਂ ਨੂੰ ਬੰਦ ਕਰ ਦਿਓ, ਉਨ੍ਹਾਂ ਨੂੰ ਉਹ ਦਿਓ ਜੋ ਉਨ੍ਹਾਂ ਨੂੰ ਚਾਹੀਦਾ ਹੈ, ਪਰ ਉਨ੍ਹਾਂ ਨੂੰ ਬਾਹਰ ਨਾ ਜਾਣ ਦਿਓ। ਅਗਲਾ... ਇੱਕ, ਦੋ, ਤਿੰਨ, ਚਾਰ, ਪੰਜ। ਇਹ ਹੁਣ ਛੇਵਾਂ ਨੰਬਰ ਹੈ, ਇਹ ਇੱਕ ਹੋਰ ਹੈ। "ਤੁਹਾਡੀ ਸੁਰੱਖਿਆ ਲਈ, ਕੁੱਤੇ(-ਲੋਕ), ਕਿਰਪਾ ਕਰਕੇ ਰਾਤ ਨੂੰ ਮੁੱਖ ਦਰਵਾਜ਼ੇ ('ਤੇ) ਰਖੋ।" ਮੈਂ ਕਿਸੇ ਕਿਸਮ ਦੇ ਆਦਮੀ ਜਾਂ ਮੁੰਡੇ ਨੂੰ ਉੱਥੇ ਆਸ ਪਾਸ ਘੁੰਮਦੇ ਦੇਖਿਆ ਜਿੱਥੇ ਉਨ੍ਹਾਂ ਨੂੰ ਨਹੀਂ ਜਾਣਾ ਚਾਹੀਦਾ। ਮੇਰਾ ਮਤਲਬ ਹੈ, ਉਹ ਉੱਥੇ ਤੁਰੇ ਜਿੱਥੇ ਉਨ੍ਹਾਂ ਨੂੰ ਨਹੀਂ ਤੁਰਨਾ ਚਾਹੀਦਾ, ਜਿੱਥੇ ਕੋਈ ਸੜਕ ਨਹੀਂ ਹੈ, ਜਿੱਥੇ ਉਸਦਾ ਉੱਥੇ ਤੁਰਨ ਦਾ ਕੋਈ ਕੰਮ ਨਹੀਂ ਹੈ। ਤਾਂ ਇਹ ਮੇਰੇ ਤੰਬੂ ਦੇ ਕਾਫ਼ੀ ਨੇੜੇ ਹੈ, ਪਰ ਮੈਂ ਲੁਕ ਸਕਦੀ ਹਾਂ, ਕੋਈ ਗੱਲ ਨਹੀਂ - ਬਹੁਤ ਸਾਰੇ ਰੁੱਖ ਹਨ। ਅਗਲਾ ਹੈ... ਓਹ, ਇਹ ਕੌਣ ਸੀ? ਮੈਨੂੰ ਇਹ ਦੇਖਣ ਦਿਓ ਕਿ ਰਾਤ ਨੂੰ ਚੱਲਣ ਵਾਲੇ ਕੁੱਤੇ(-ਲੋਕਾਂ) ਬਾਰੇ ਇਹ ਕਿਸਨੇ ਕਿਹਾ ਸੀ। ਇਹ ਕੌਣ ਸੀ? ਕਿਹੜਾ ਬੁੱਧ ਰਾਜਾ? ਆਹ, ਜਵਾਨੀ ਦੇ ਰਾਜਾ ਬੁੱਧ ਨੇ ਇਹ ਸੁਝਾਅ ਦਿੱਤੀ ਸੀ। ਅਤੇ ਪਹਿਲੇ ਵਾਲੇ ਨੇ ਵੀ ਇਸੇ ਤਰ੍ਹਾਂ ਸੁਝਾਅ ਦਿੱਤੀ। ਮੈਂ ਭੁੱਲ ਗਈ ਕਿ ਕਿਹੜਾ। ਮੈਨੂੰ ਚੈੱਕ ਕਰਨ ਦਿਓ ਕਿ ਮੈਨੂੰ ਯਾਦ ਹੈ ਜਾਂ ਨਹੀਂ। ਉਹੀ, ਜਵਾਨੀ ਦੇ ਬੁੱਧ ਰਾਜਾ। ਜਵਾਨੀ ਦੇ (ਬੁੱਧ) ਰਾਜਾਦੋ ਵਾਰ ਬੋਲਿਆ। ਲੱਗਦਾ ਹੈ ਕਿ ਉਹ ਮੇਰੀ ਸੁਰੱਖਿਆ ਬਾਰੇ ਬਹੁਤ ਚਿੰਤਤ ਹੈ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ, ਮਹਾਰਾਜ, ਜਵਾਨੀ ਦੇ ਬੁੱਧ ਰਾਜਾ। ਅਗਲਾ ਹੈ... ਮੈਨੂੰ ਵੇਖਣ ਦਿਓ। ਅਗਲਾ ਨੰਬਰ ਸੱਤ ਹੈ ਜੋ ਮੈਂ ਤੁਹਾਡੇ ਲਈ ਚੁਣਿਆ ਹੈ। "ਹੁਣ ਤੋਂ, ਸ਼ਾਂਤੀ ਅੰਦਰ ਆ ਜਾਵੇਗੀ।" ਉਹ ਬੁੱਧ ਰਾਜਾ ਕੌਣ ਸੀ? ਇਹ ਕਿਸਨੇ ਕਿਹਾ? ਕਿਹੜਾ (ਬੁੱਧ) ਰਾਜਾ? ਓਹ, MAPA ਨੇ ਮੈਨੂੰ ਇਹ ਦੱਸਿਆ। ਅਤੇ ਸ਼ਾਇਦ ਇਹ ਹੁਣ... ਨੰਬਰ ਅੱਠ। ਅੱਠਵਾਂ ਨੰਬਰ - ਦੋਸਤੀ ਦੇ ਰਾਜਾ ਮਹਾਤਮਾ ਬੁੱਧ ਦੁਆਰਾ ਬੋਲਿਆ ਗਿਆ। ਉਸਨੇ ਕਿਹਾ, "ਸੁਰੱਖਿਆ ਪਹਿਲਾਂ। ਉਹ ਚਾਹੁੰਦਾ ਹੈ ਕਿ ਤੁਸੀਂ ਲੜਾਈ ਦਾ ਬੋਝ ਘਟਾਵੋ..." ਓਹ, ਵਾਹ, ਗੱਲ ਕਰਨ ਦਾ ਤਰੀਕਾ। "...ਵਿਗਿਆਨਕ ਮਦਦ ਨਾਲ।" ਤਾਂ ਮੈਂ ਕਿਹਾ, "ਹਾਂਜੀ, ਸ਼੍ਰੀਮਾਨ ਜੀ, ਠੀਕ ਹੈ, ਜੇ ਸੰਭਵ ਹੋਵੇ, ਜੇ ਕੋਈ ਅਜਿਹਾ ਕਰ ਸਕਦਾ ਹੈ।" ਕਿਉਂਕਿ ਮੈਨੂੰ ਵਿਗਿਆਨਕ ਤਰੀਕੇ ਨਾਲ ਇਹਨਾਂ ਸੁਰੱਖਿਅਤ ਸੁਰੱਖਿਆਵਾਂ ਬਾਰੇ ਕੁਝ ਨਹੀਂ ਪਤਾ। ਮੈਂ ਆਪਣੇ ਕੰਪਿਊਟਰ ਤੋਂ ਵੀ ਸਭ ਕੁਝ ਨਹੀਂ ਸੰਭਾਲ ਸਕਦੀ। ਮੈਨੂੰ ਸਿਰਫ਼ ਉਹੀ ਮਿਲਦਾ ਹੈ ਜੋ ਉਹਨਾਂ ਨੇ ਪਹਿਲਾਂ ਹੀ ਚੰਗੀ ਤਰ੍ਹਾਂ ਤਿਆਰ ਕੀਤਾ ਹੈ, ਕੱਟਿਆ ਹੋਇਆ ਹੈ - ਕੱਟਿਆ ਹੋਇਆ ਹੈ ਅਤੇ ਕੱਟਿਆ ਹੋਇਆ ਹੈ, ਸਭ ਠੀਕ ਹੈ, ਅਤੇ ਫਿਰ ਮੈਂ ਕੁਝ ਬਟਨ ਦਬਾਉਂਦੀ ਹਾਂ ਅਤੇ ਇਹ ਬਾਹਰ ਆ ਜਾਂਦਾ ਹੈ। ਅਤੇ ਫਿਰ ਮੈਂ ਇਸਨੂੰ ਚੈੱਕ ਕਰਾਂਗੀ, ਮੈਂ ਇਸਨੂੰ ਪਰੂਫਰੀਡ ਕਰਾਂਗੀ ਜਾਂ ਇਸਨੂੰ ਠੀਕ ਕਰਾਂਗੀ ਜਾਂ ਕੁਝ ਬੇਲੋੜੀ ਜਾਂ ਗਲਤ ਜਾਣਕਾਰੀ ਨੂੰ ਮਿਟਾ ਦੇਵਾਂਗੀ। ਤਾਂ ਮੈਨੂੰ ਬੱਸ ਇੰਨਾ ਹੀ ਪਤਾ ਹੈ। ਮੈਂ ਇਥੋਂ ਤਕ ਇਕ ਈਮੇਲ ਵੀ ਨਹੀਂ ਭੇਜ ਸਕੀ। ਅਸਲ ਵਿੱਚ, ਮੈਨੂੰ ਨਹੀਂ ਪਤਾ ਕਿ ਈਮੇਲਾਂ ਕਿਸਨੂੰ ਭੇਜਣੀਆਂ ਹਨ। ਮੇਰੇ ਕੋਈ ਕਰੀਬੀ ਦੋਸਤ ਜਾਂ ਕੁਝ ਵੀ ਨਹੀਂ ਹੈ। ਮੇਰੀ ਟੀਮ ਦੇ ਸਾਰੇ ਮੈਂਬਰ, ਮੈਂ ਉਨ੍ਹਾਂ ਨਾਲ ਬਰਾਬਰ ਵਿਵਹਾਰ ਕਰਦੀ ਹਾਂ। ਅਤੇ ਮੈਂ ਸਿਰਫ਼ ਦਸਤਾਵੇਜ਼ ਭੇਜਣ ਦੇ ਮਾਮਲੇ ਵਿੱਚ ਕੁਝ ਹੋਰ ਨੇੜਿਓਂ ਕੰਮ ਕਰਦੀ ਹਾਂ, ਜੋ ਪਹਿਲਾਂ ਹੀ ਤਿਆਰ ਹਨ। ਮੈਨੂੰ ਬਸ ਪਤਾ ਹੈ ਕਿ ਬਟਨ ਕਿੱਥੇ ਦੱਬਣਾ ਹੈ ਅਤੇ ਉਹ ਇਹ ਮੇਰੇ ਲਈ ਭੇਜ ਦੇਣਗੇ। ਮੈਂ ਉਨ੍ਹਾਂ ਨੂੰ ਖੁਦ ਵੀ ਨਹੀਂ ਭੇਜ ਸਕਦੀ ਸੀ। ਟੀਮ ਦੇ ਬਹੁਤ ਸਾਰੇ ਮੈਂਬਰ ਹਨ, ਮੈਂ ਨਹੀਂ ਕਰ ਸਕਦੀ, ਮੈਨੂੰ ਉਨ੍ਹਾਂ ਦੇ ਸਾਰੇ ਈਮੇਲ ਨਹੀਂ ਪਤਾ। ਮੈਂ ਕਿਸੇ ਨੂੰ ਨਹੀਂ ਜਾਣਦੀ, ਕੁਝ ਕੁ ਨੂੰ ਛੱਡ ਕੇ, ਕੁਝ ਕੁ ਜੋ ਮੇਰੇ ਨਾਲ ਨੇੜਿਓਂ ਕੰਮ ਕਰਦੇ ਹਨ। ਮੇਰੇ ਨੇੜੇ ਨਹੀਂ, ਉਹ ਵੀ ਇਥੋਂ ਤਕ ਕਿਸੇ ਹੋਰ ਦੇਸ਼ ਵਿੱਚ ਹਨ। ਅਸੀਂ ਬਸ ਕਰਦੇ ਹਾਂ ਜਿਥੇ ਵੀ ਅਸੀਂ ਕਰ ਸਕਦੇ ਹਾਂ, ਇਸ ਸਮੇਂ ਜੋ ਅਸੀਂ ਕਰ ਸਕਦੇ ਹਾਂ, ਕਿਉਂਕਿ ਸਾਡੀਆਂ ਟੀਮਾਂ ਸੁਰੱਖਿਆ ਕਾਰਨਾਂ ਕਰਕੇ ਵੱਖ-ਵੱਖ ਦੇਸ਼ਾਂ ਵਿੱਚ, ਵੱਖ-ਵੱਖ ਥਾਵਾਂ 'ਤੇ ਫੈਲੀਆਂ ਹੋਈਆਂ ਹਨ। ਬਸ ਥੋੜ੍ਹਾ ਜ਼ਿਆਦਾ ਸਾਵਧਾਨ ਰਹਿਣਾ। ਇਹ ਠੀਕ ਹੈ; ਲੋਕ ਕਹਿੰਦੇ ਹਨ ਕਿ ਇਲਾਜ ਨਾਲੋਂ ਰੋਕਥਾਮ ਬਿਹਤਰ ਹੈ। ਮੈਂ ਇਸ ਦੁਨੀਆਂ ਵਿੱਚ ਬਹੁਤ ਸਾਰੇ, ਬਹੁਤ ਸਾਰੇ, ਬਹੁਤ ਸਾਰੇ, ਬਹੁਤ ਸਾਰੇ, ਬਹੁਤ ਸਾਰੇ ਜੀਵਨ ਕਾਲਾਂ ਤੋਂ ਰਹੀ ਹਾਂ, ਅਤੇ ਮੈਂ ਬਹੁਤ ਸਾਰੇ ਦਰਦ, ਦੁੱਖ, ਪਰੇਸ਼ਾਨੀ ਅਤੇ ਧੱਕੇਸ਼ਾਹੀ ਵਿੱਚੋਂ ਲੰਘੀ ਹਾਂ। ਇਹ ਭੌਤਿਕ ਬਾਰੇ ਨਹੀਂ ਹੈ, ਇਹ ਅਧਿਆਤਮਿਕ ਕਿਸਮ ਦੀ ਰੁਕਾਵਟ ਬਾਰੇ ਹੈ। ਸਰੀਰਕ ਤੌਰ 'ਤੇ, ਬਹੁਤ ਸਾਰੀਆਂ ਦਰਦਨਾਕ ਜ਼ਿੰਦਗੀਆਂ ਵੀ ਸਨ। ਜ਼ਿਆਦਾਤਰ ਮੈਂ ਆਪਣੀ ਜ਼ਿੰਦਗੀ ਦੇ ਅੰਤ ਤੱਕ ਪ੍ਰਮਾਤਮਾ ਦੇ ਮਿਸ਼ਨ ਨੂੰ ਪੂਰਾ ਨਹੀਂ ਕਰ ਸਕੀ। ਹੋ ਸਕਦਾ ਹੈ ਕਿ ਜ਼ਿੰਦਗੀ ਉਸ ਜੀਵਨ ਕਾਲ ਦੇ ਅੱਧੇ, ਦੋ-ਤਿਹਾਈ ਜਾਂ ਇੱਕ-ਤਿਹਾਈ ਤੱਕ ਘਟਾ ਦਿੱਤੀ ਗਈ ਹੋਵੇ। ਇਸ ਲਈ ਇਸ ਜੀਵਨ ਕਾਲ ਵਿੱਚ ਮੈਂ ਵਧੇਰੇ ਸਾਵਧਾਨ ਹਾਂ। ਬਸ ਇਹੀ ਹੈ। ਜ਼ਿਆਦਾ ਸਾਵਧਾਨੀ ਸ਼ਾਇਦ, ਪਰ ਘੱਟ ਸਾਵਧਾਨੀ ਨਾਲੋਂ ਬਿਹਤਰ ਹੈ। ਇਸ ਲਈ ਇਹ ਬੁੱਧ ਰਾਜੇ ਮੇਰੇ ਬਾਰੇ ਬਹੁਤ ਚਿੰਤਤ ਹਨ। ਉਹ ਚਾਹੁੰਦੇ ਹਨ... ਉਹ - ਇਹ ਦੋਸਤੀ ਦਾ ਬੁੱਧ ਰਾਜਾ ਹੈ ਜਿਸਨੇ ਗੱਲ ਕੀਤੀ ਸੀ, ਪਰ ਹੋਰ ਬੁੱਧ ਰਾਜਿਆਂ ਨੇ ਵੀ ਸਹਿਮਤੀ ਦਿੱਤੀ, ਪ੍ਰਵਾਨਗੀ ਦਿੱਤੀ। ਇਸ ਤਰ੍ਹਾਂ ਨਹੀਂ ਜਿਵੇਂ ਇੱਕ ਬੁੱਧ ਰਾਜਾ ਸਿਰਫ਼ ਆਪਣੇ ਲਈ ਬੋਲਦਾ ਹੈ ਅਤੇ ਫਿਰ ਕੋਈ ਹੋਰ ਕੋਈ ਰਾਏ ਨਹੀਂ ਦਿੰਦਾ। ਨਹੀਂ, ਉਹ ਸਾਰੇ ਇਕੱਠੇ ਹਨ, ਇਕੱਠੇ ਕੰਮ ਕਰਦੇ ਹਨ। ਇੱਕ ਬੁੱਧ ਰਾਜਾ ਕੁਝ ਕਹਿੰਦਾ ਹੈ, ਦੂਜਾ ਅਗਲਾ ਕਹਿੰਦਾ ਹੈ। ਉਹ ਵੈਸੇ ਵੀ ਇੱਕ ਮਨ ਹਨ, ਇਸ ਲਈ ਉਹ ਇਸ ਨਾਲ ਸਹਿਮਤ ਹਨ। ਇਸ ਮੀਟਿੰਗ ਵਿੱਚ ਕੋਈ ਬਹਿਸ ਜਾਂ ਲੜਾਈ ਨਹੀਂ ਹੈ, ਜਿਵੇਂ ਕਿ ਕੁਝ ਰਾਜਨੀਤਿਕ ਤਰ੍ਹਾਂ ਦੇ ਇਕੱਠ ਹੁੰਦੇ ਹਨ। ਉਹ ਸਾਰੇ ਇੱਕ ਮਨ ਹਨ। ਬਸ ਉਹ ਵਾਰੀ-ਵਾਰੀ ਆਪਣੇ ਰਾਏ ਅਤੇ ਵਿਚਾਰ ਦਿੰਦੇ ਹਨ। ਤਾਂ ਦੋਸਤੀ ਦੇ ਬੁੱਧ ਰਾਜਾ, ਓਹ, ਉਹ ਜਿਸ ਤਰੀਕੇ ਨਾਲ ਬੋਲਦਾ ਸੀ ਉਹ ਕਾਫ਼ੀ, ਕਾਫ਼ੀ, ਬਹੁਤ ਹੀ ਅਸਾਧਾਰਨ ਅੰਗਰੇਜ਼ੀ ਵਿੱਚ ਸੀ; ਬਹੁਤ ਉੱਚਾ, ਮੈਨੂੰ ਲੱਗਦਾ ਹੈ। "ਸੁਰੱਖਿਆ ਪਹਿਲਾਂ। (ਬੁੱਧ) ਦੋਸਤੀ ਦਾ ਰਾਜਾ ਚਾਹੁੰਦਾ ਹੈ ਕਿ ਤੁਸੀਂ... ਚਾਹੁੰਦਾ ਹੈ ਕਿ ਤੁਸੀਂ ਲੜਾਈ-ਭਾਰ ਘਟਾਓ…" ਹਾਏ ਮੇਰੇ ਰੱਬਾ, ਮੈਂ ਕਦੇ ਇਸ ਬਾਰੇ ਨਹੀਂ ਸੋਚਿਆ। ਮੈਂ ਕਦੇ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰਨ ਬਾਰੇ ਨਹੀਂ ਸੋਚਿਆ ਸੀ। "...ਵਿਗਿਆਨਕ ਮਦਦ ਨਾਲ।" ਇਸ ਲਈ ਮੈਨੂੰ ਨਹੀਂ ਪਤਾ ਸੀ ਕਿ ਹੋਰ ਕੀ ਕਹਾਂ। ਮੈਂ ਕਿਹਾ, "ਹਾਂਜੀ, ਠੀਕ ਹੈ। ਜੇ ਇਹ ਕੀਤਾ ਜਾ ਸਕਦਾ ਹੈ, ਤਾਂ ਇਹ ਮੇਰੇ ਲਈ ਚੰਗਾ ਹੋਵੇਗਾ। ਬਸ ਮੈਨੂੰ ਨਹੀਂ ਪਤਾ ਕਿਵੇਂ, ਖੁਦ।" ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਮੇਰੇ ਕੋਲ ਸਿਰਫ਼ ਦੋ ਹੀ ਟੈਲੀਫ਼ੋਨ ਚੱਲ ਰਹੇ ਹਨ, ਜੇਕਰ ਇੱਕ ਫ਼ੋਨ ਕੰਮ ਨਹੀਂ ਕਰਦਾ, ਕਿਉਂਕਿ ਕਈ ਵਾਰ ਮੇਰੇ ਇਲਾਕੇ ਵਿੱਚ ਬਿਜਲੀ ਬੰਦ ਹੋ ਜਾਂਦੀ ਹੈ। ਅਜਿਹਾ ਨਹੀਂ ਹੈ ਕਿ ਹਰ ਦਿਨ ਧੁੱਪ ਨਿਕਲਦੀ ਹੈ, ਇਸ ਲਈ ਮੇਰੇ ਕੋਲ ਹਮੇਸ਼ਾ ਲੋੜੀਂਦੀ ਬਿਜਲੀ ਨਹੀਂ ਹੁੰਦੀ। ਅਤੇ ਇਸ ਲਈ, ਮੈਨੂੰ ਆਪਣੀ ਕੰਮ ਵਾਲੀ ਟੀਮ ਨਾਲ ਸੰਪਰਕ ਕਰਨ ਲਈ ਫ਼ੋਨ ਦੀ ਵਰਤੋਂ ਕਰਨੀ ਪੈਂਦੀ ਹੈ। ਸਾਡੇ ਕੋਲ ਬਹੁਤ ਸਾਰੀਆਂ ਟੀਮਾਂ ਹਨ, ਪਰ ਮੈਂ ਸਾਰੀਆਂ ਟੀਮਾਂ ਨਾਲ ਕੰਮ ਨਹੀਂ ਕਰਦੀ। ਮੈਂ ਕੰਮ ਕਰਦੀ ਹਾਂ, ਪਰ ਸਿੱਧੇ ਤੌਰ 'ਤੇ ਨਹੀਂ। ਮੈਂ ਉਨ੍ਹਾਂ ਨੂੰ ਉਹੀ ਵਾਪਸ ਭੇਜਦੀ ਹਾਂ ਜੋ ਮੈਨੂੰ ਮਿਲਦਾ ਹੈ, ਪਰ ਕਿਸੇ ਹੋਰ ਟੀਮ ਰਾਹੀਂ। ਕਿਉਂਕਿ ਮੈਨੂੰ ਨਹੀਂ ਪਤਾ ਕਿ ਇਸ ਸਾਰੀ ਅਪਲੋਡ ਅਤੇ ਡਾਊਨਲੋਡ ਸਮੱਗਰੀ ਨਾਲ ਕਿਵੇਂ ਨਜਿੱਠਣਾ ਹੈ। ਮੈਨੂੰ ਪਹਿਲਾਂ ਹੀ ਆਪਣੇ ਆਪ 'ਤੇ ਕਾਫ਼ੀ ਮਾਣ ਹੈ, ਕਿਉਂਕਿ ਪਹਿਲਾਂ ਮੈਂ ਆਪਣੇ ਮਾਊਸ ਨੂੰ ਵੀ ਨਹੀਂ ਲੱਭ ਸਕਦੀ ਸੀ। ਉਹ ਕਿਤੇ ਵੀ ਭੱਜ ਜਾਂਦਾ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਚਲਾ ਜਾਂਦਾ। ਹੁਣ ਮੈਨੂੰ ਪਤਾ ਹੈ, ਮੈਂ ਉਸਨੂੰ ਵਾਪਸ ਲੱਭ ਸਕਦੀ ਹਾਂ, ਉਸਨੂੰ ਆਪਣੇ ਇਲਾਕੇ ਵਿੱਚ ਵਾਪਸ ਲਿਆ ਸਕਦੀ ਹਾਂ। ਅਤੇ ਮੈਂ ਕਾਫ਼ੀ ਕੁਝ ਸਮਝ ਸਕਦੀ ਸੀ, ਜਿਵੇਂ ਕਿ ਮਾਊਸ ਨੂੰ ਕਿੱਥੇ ਹਿਲਾਉਣਾ ਹੈ, ਤਾਂ ਜੋ ਮੈਂ ਚੀਜ਼ਾਂ ਲਿਖ ਸਕਾਂ ਅਤੇ ਹੋਰ... ਤੁਸੀਂ ਜਾਣਦੇ ਹੋ। ਤੁਹਾਨੂੰ ਦੱਸਣਾ ਬੋਰਿੰਗ ਹੈ। ਤੁਸੀਂ ਮੇਰੇ ਕੰਮ ਨਾਲੋਂ ਵੱਧ ਜਾਣਦੇ ਹੋ। ਜੇ ਮੈਂ ਤੁਹਾਨੂੰ ਉਹ ਦੱਸਾਂ ਜੋ ਮੈਂ ਜਾਣਦੀ ਹਾਂ, ਜਿਸ 'ਤੇ ਮੈਨੂੰ ਮਾਣ ਹੈ, ਤਾਂ ਤੁਸੀਂ ਮੇਰੇ 'ਤੇ ਮੂਰਖਤਾ ਨਾਲ ਹੱਸੋਗੇ। ਠੀਕ ਹੈ, ਤਾਂ ਹੁਣ, "ਵਿਗਿਆਨਕ ਮਦਦ," ਮੈਨੂੰ ਨਹੀਂ ਪਤਾ ਕਿਵੇਂ, ਸੱਚਮੁੱਚ। ਮੈਂ ਸਾਰੇ ਬੁੱਧ ਰਾਜਿਆਂ ਅਤੇ ਤ੍ਰਿਏਕ ਅਤੇ ਸਾਡੇ MAPA ਨਾਲ ਸਹਿਮਤ ਹਾਂ। ਪਰ ਮੈਨੂੰ ਵੀ ਨਹੀਂ ਪਤਾ ਕਿ ਕਿਵੇਂ ਲੜਨਾ ਹੈ, ਕਿਉਂਕਿ ਮੈਨੂੰ ਵਿਗਿਆਨਕ ਲਾਭ ਬਾਰੇ ਕੁਝ ਨਹੀਂ ਪਤਾ। ਉਥੇ ਇੱਕ ਹੋਰ ਹੈ। ਮੈਂ ਇੱਥੇ ਬਹੁਤ ਛੋਟਾ ਲਿਖਿਆ ਹੈ, ਇਸ ਲਈ ਮੈਂ ਇਸਨੂੰ ਨਹੀਂ ਦੇਖਿਆ। ਇਹ ਨੌਂ ਨੰਬਰ ਹੋਣਾ ਚਾਹੀਦਾ ਹੈ। ਹਾਂਜੀ, ਇਹ ਨੌਂ ਨੰਬਰ ਹੋਣਾ ਚਾਹੀਦਾ ਹੈ। ਇਹ ਕਹਿੰਦਾ ਹੈ ਕਿ ਜਵਾਨੀ ਦੇ ਬੁੱਧ ਰਾਜਾ ਨੇ ਫਿਰ ਆਪਣੀ ਚਿੰਤਾ ਪ੍ਰਗਟ ਕੀਤੀ। ਉਸਨੇ ਕਿਹਾ, "ਤੁਹਾਡੀ ਸੁਰੱਖਿਆ," ਭਾਵ ਮੇਰੀ ਸੁਰੱਖਿਆ, "ਤੁਹਾਡੀ ਸੁਰੱਖਿਆ ਹੈ..." ਓਹ, ਇਹ ਉਹ ਨਹੀਂ ਸੀ ਜੋ ਬੋਲਿਆ, ਇਹ ਤਾਂ ਬਸ ਸਾਰੀ ਸੰਗਤ ਹੈ ਜਿਸਨੇ ਕਿਹਾ ਸੀ, "ਤੁਹਾਡੀ ਸੁਰੱਖਿਆ ਜਵਾਨੀ ਦੇ (ਬੁੱਧ) ਰਾਜਾ ਦਾ ਫਰਜ਼ ਹੈ।" ਓਹ, ਜਦੋਂ ਮੈਂ ਇਹ ਸੁਣਿਆ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਮੈਂ ਸੋਚਿਆ ਕਿ ਜਵਾਨੀ ਦਾ ਬੁੱਧ ਰਾਜਾ ਕਿਸੇ ਸੁਰੱਖਿਆ ਸਮੂਹ ਵਾਂਗ ਨਹੀਂ ਹੈ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ਜਵਾਨੀ ਦਾ ਬੁੱਧ ਰਾਜਾ ਸੁਰੱਖਿਆ, ਸੁਰੱਖਿਆ ਗਾਰਡ ਜਾਂ ਦੂਤਾਂ ਦੀ ਰੱਖਿਆ ਵਰਗਾ ਕੁਝ ਕਰੇਗਾ। ਮੈਨੂੰ ਨਹੀਂ ਸੀ ਲੱਗਦਾ ਕਿ ਉਹ ਇਹ ਸਭ ਕੁਝ ਦਾ ਪ੍ਰਬੰਧ ਕਰ ਸਕੇਗਾ। ਪਰ ਬੇਸ਼ੱਕ, ਉਹ ਇੱਕ ਬੁੱਧ ਰਾਜਾ ਹੈ। ਬੁੱਧ ਰਾਜੇ, ਉਹ ਬਹੁਤ ਕੁਝ ਕਰ ਸਕਦੇ ਹਨ। ਉਹਨਾਂ ਨੂੰ ਉਹੀ ਕੰਮ ਕਰਨ ਦੀ ਲੋੜ ਨਹੀਂ ਹੈ ਜੋ ਅਸੀਂ ਸੋਚਦੇ ਹਾਂ ਕਿ ਉਹ ਕਰਦੇ ਹਨ। ਉਹ ਹਰ ਤਰ੍ਹਾਂ ਦੇ ਕੰਮ ਕਰ ਸਕਦੇ ਹਨ। ਅਤੇ ਸ਼ਾਇਦ ਉਹ ਕਾਫ਼ੀ ਜਵਾਨ ਹੈ ਅਤੇ ਸਮਾਜ ਦੇ ਅੱਜ ਦੇ ਰੁਝਾਨ ਨੂੰ ਸਮਝਦਾ ਹੈ ਅਤੇ ਅਸੁਰੱਖਿਅਤ ਮੁੱਦਿਆਂ ਨਾਲ ਕਿਵੇਂ ਨਜਿੱਠਣਾ ਹੈ। ਉਹ ਇਸ ਗ੍ਰਹਿ 'ਤੇ ਵੀ ਰਹਿੰਦਾ ਹੈ, ਇਸ ਲਈ ਉਹ ਨੇੜੇ ਹੈ ਅਤੇ ਉਹ ਇਸ ਗ੍ਰਹਿ ਦੀਆਂ ਘਟਨਾਵਾਂ, ਖ਼ਤਰਨਾਕ ਘਟਨਾਵਾਂ ਜਾਂ ਸੁਰੱਖਿਆ ਘਟਨਾਵਾਂ ਬਾਰੇ ਵਧੇਰੇ ਸਮਝਦਾ ਹੈ, ਕਿਵੇਂ ਲੋਕਾਂ ਦੀ ਰੱਖਿਆ ਕਰਨੀ ਹੈ - ਮੇਰੀ, ਉਦਾਹਰਣ ਵਜੋਂ । ਤਾਂ ਬੱਸ ਇਹੀ। ਮੈਂ ਤੁਹਾਨੂੰ ਪਿਛਲੀ ਵਾਰ ਇਕੱਠ ਵਿੱਚ ਹੋਏ ਕੁਝ ਵਿਚਾਰ-ਵਟਾਂਦਰੇ ਅਤੇ ਫੈਸਲੇ ਪੜ੍ਹ ਕੇ ਸੁਣਾਏ ਸਨ। ਠੀਕ ਹੈ, ਤੁਹਾਡਾ ਧੰਨਵਾਦ, ਮੇਰੇ ਪਿਆਰਿਓ, ਤੁਸੀਂ ਸਾਰੇ ਜੋ ਮਿਹਨਤ, ਬਿਨਾਂ-ਸ਼ਰਤ, ਪਿਆਰ ਅਤੇ ਸ਼ਾਨਦਾਰ ਢੰਗ ਨਾਲ ਕੰਮ ਕਰਦੇ ਹੋ। ਫਿਰ ਮਿਲਾਂਗੇ। ਅਸੀਂ ਸਾਰੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਸਭ ਕੁਝ ਲਈ ਜੋ ਉਨਾਂ ਨੇ ਸਾਨੂੰ ਦਿੱਤਾ ਹੈ ਅਤੇ ਨਾਲੇ ਸਾਨੂੰ ਕੁਝ ਚੰਗਾ ਕੰਮ ਕਰਨ ਦੇ ਯੋਗ ਬਣਾਉਣ ਲਈ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਸੀਂ ਹਮੇਸ਼ਾ ਤੰਦਰੁਸਤ ਰਹੋ, ਖੁਸ਼ ਰਹੋ ਅਤੇ ਆਪਣੇ ਬੱਚਿਆਂ 'ਤੇ ਮਾਣ ਕਰੋ। ਸਾਨੂੰ ਕਦੇ ਵੀ ਤੁਹਾਨੂੰ ਨਾਰਾਜ਼ ਕਰਨ, ਤੁਹਾਨੂੰ ਪਰੇਸ਼ਾਨ ਕਰਨ, ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਜਾਂ ਤੁਹਾਨੂੰ ਬਿਮਾਰ ਜਾਂ ਉਦਾਸ, ਪਰੇਸ਼ਾਨ, ਜਾਂ ਸਾਨੂੰ ਬਣਾਉਣ ਲਈ ਕਿਸੇ ਵੀ ਤਰੀਕੇ ਨਾਲ ਪਛਤਾਵਾ ਮਹਿਸੂਸ ਕਰਨ ਦਾ ਕੋਈ ਮੌਕਾ ਨਾ ਮਿਲੇ। ਤੁਸੀਂ ਹਮੇਸ਼ਾ ਖੁਸ਼ ਰਹੋ, ਜਿਵੇਂ ਕਿ ਪ੍ਰਮਾਤਮਾ ਨੂੰ ਹੋਣਾ ਚਾਹੀਦਾ ਹੈ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਆਮੇਨ। Photo Caption: "ਜੰਗਲ ਵਿਚ ਧੰਨ ਸ਼ਾਂਤੀ"











