ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜਕੱਲ੍ਹ ਤੁਸੀਂ ਇਥੋਂ ਤਕ ਨਕਦ ਵੀ ਨਹੀਂ ਦੇ ਸਕਦੇ। ਮੈਂ ਸੜਕਾਂ 'ਤੇ ਲੋਕਾਂ ਨੂੰ ਦੇਣ ਲਈ ਜਾਂ ਛੋਟੇ ਕਾਰੋਬਾਰਾਂ ਤੋਂ ਚੀਜ਼ਾਂ ਖਰੀਦਣ ਲਈ ਨਕਦ ਲੈ ਕੇ ਜਾਂਦੀ ਹੁੰਦੀ ਸੀ ਤਾਂ ਜੋ ਉਹ ਗੁਜ਼ਾਰਾ ਕਰ ਸਕਣ। ਛੋਟੇ ਕਾਰੋਬਾਰ ਸੜਕਾਂ 'ਤੇ ਹਨ, ਉਨ੍ਹਾਂ ਕੋਲ ਕ੍ਰੈਡਿਟ ਕਾਰਡਾਂ ਲਈ ਮਸ਼ੀਨ ਨਹੀਂ ਹੈ। ਬੁਲੇਵਾਰਡ 'ਤੇ ਭਿਖਾਰੀ, ਉਨ੍ਹਾਂ ਕੋਲ ਮੇਰਾ ਚੈੱਕ ਕੈਸ਼ ਕਰਨ ਲਈ ਇੱਕ ਬੈਂਕ ਖਾਤਾ ਨਹੀਂ ਹੈ। ਬੇਘਰ ਲੋਕ, ਉਨ੍ਹਾਂ ਕੋਲ ਹਵਾ ਅਤੇ ਧੁੱਪ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਿਰਫ਼ ਇੱਕ ਤੰਬੂ ਹੈ। ਮੈਂ ਉਨ੍ਹਾਂ ਨੂੰ ਕੈਸ਼ ਇਨ ਕਰਨ ਲਈ ਕੋਈ ਚੈੱਕ ਜਾਂ ਕ੍ਰੈਡਿਟ ਕਾਰਡ ਕਿਵੇਂ ਦੇ ਸਕਦੀ ਹਾਂ? ਪਰ ਅੱਜਕੱਲ੍ਹ, ਸਭ ਕੁਝ, ਜ਼ਿਆਦਾਤਰ ਸਭ ਕੁਝ, ਡਿਜੀਟਲੀ ਕੀਤਾ ਜਾਂਦਾ ਹੈ। ਇਸ ਲਈ ਮੇਰੇ ਕੋਲ ਹੁਣ ਪੈਸੇ ਨਹੀਂ ਹਨ। ਮੇਰੇ ਕੋਲ ਪੈਸੇ ਹੋਣ ਦੇ ਬਾਵਜੂਦ ਵੀ ਮੈਂ ਹੁਣ ਪੈਸੇ ਖਰਚ ਨਹੀਂ ਕਰ ਸਕਦਾ। ਮੈਨੂੰ ਨਹੀਂ ਪਤਾ ਕਿ ਇਹ ਸਭ ਡਿਜੀਟਲ ਚੀਜ਼ਾਂ ਕਿਵੇਂ ਕਰਨੀਆਂ ਹਨ। ਅਤੇ ਮੈਂ ਹਮੇਸ਼ਾ ਆਪਣਾ ਨਾਮ ਕਿਤੇ ਵੀ, ਕਿਸੇ ਦੇ ਹੱਥ ਵਿੱਚ ਇਸ ਤਰ੍ਹਾਂ ਦੇਣ ਤੋਂ ਝਿਜਕਦਾ ਹਾਂ। ਮਨੁੱਖਾਂ ਲਈ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।ਮੈਂ ਜੋ ਪੈਸਾ ਬੈਂਕ ਵਿੱਚ ਪਾਉਂਦੀ ਹਾਂ ਉਸਦਾ ਇੱਕ ਸਰੋਤ ਹੁੰਦਾ ਹੈ, ਜਿਵੇਂ ਕਿ ਜੇਕਰ ਮੈਂ ਘਰ ਜਾਂ ਆਸ਼ਰਮ ਵੇਚਦੀ ਹਾਂ ਅਤੇ ਇੱਕ ਨਵਾਂ ਲੈਂਦੀ ਹਾਂ, ਤਾਂ ਮੇਰੇ ਕੋਲ ਇੱਕ ਸਰੋਤ ਹੁੰਦਾ ਹੈ, ਮੇਰੇ ਕੋਲ ਜਾਣਕਾਰੀ ਹੁੰਦੀ ਹੈ, ਸਭ ਕੁਝ। ਪਰ ਇਹ ਪਹਿਲਾਂ ਹੀ ਸਾਲ ਹੋ ਗਏ ਹਨ, ਅਤੇ ਮੈਨੂੰ ਯਾਦ ਨਹੀਂ ਹੈ। ਮੇਰੇ ਕੋਲ ਤਾਂ ਕੋਈ ਕਾਗਜ਼ ਵੀ ਨਹੀਂ ਹੈ। ਅਤੇ ਜੇ ਤੁਸੀਂ ਮੈਨੂੰ ਇਸ ਪੁਰਾਣੇ ਘਰ ਵਾਪਸ ਜਾਣ ਲਈ ਕਹੋਗੇ, ਤਾਂ ਮੈਨੂੰ ਨਹੀਂ ਪਤਾ ਕਿਵੇਂ।ਉਦਾਹਰਣ ਵਜੋਂ, ਮੈਂ ਸਪੇਨ ਵਿੱਚ ਕਈ ਵਾਰ ਗੁਆਚ ਗਈ, ਕਿਉਂਕਿ ਮੈਨੂੰ ਨਹੀਂ ਪਤਾ ਕਿ ਆਪਣੇ ਘਰ ਵਾਪਸ ਕਿਵੇਂ ਜਾਣਾ ਹੈ। ਮੈਨੂੰ ਲੱਗਿਆ ਕਿ ਮੈਨੂੰ ਪਤਾ ਸੀ, ਪਰ ਮੈਂ ਭੁੱਲ ਗਈ। ਅਤੇ ਇੱਕ ਵਾਰ, ਟੈਕਸੀ ਡਰਾਈਵਰ ਨੇ ਮੈਨੂੰ ਗਲੀ ਦੇ ਵਿਚਕਾਰ ਸੁੱਟ ਦਿੱਤਾ ਕਿਉਂਕਿ ਮੈਂ ਉਸਨੂੰ ਘਰ ਜਾਣ ਦਾ ਗਲਤ ਰਸਤਾ ਦਿਖਾਉਂਦੀ ਰਹੀ । ਉਸਨੇ ਸੋਚਿਆ ਕਿ ਮੈਂ ਉਸ ਨਾਲ ਕੋਈ ਖੇਡ ਖੇਡ ਰਹੀ ਸੀ, ਅਤੇ ਮੈਨੂੰ ਰਾਤ ਨੂੰ ਵੀ ਸੜਕ 'ਤੇ ਰਹਿਣਾ ਪਿਆ, ਅਤੇ ਲੰਘਣ-ਵਾਲੀ ਕਿਸੇ ਵੀ ਕਾਰ ਨੂੰ ਹੱਥ ਹਿਲਾ ਕੇ ਕਿ ਮੈਨੂੰ ਇਕ ਲਿਫਟ ਦੇਣ । ਅਤੇ ਫਿਰ, ਮੈਨੂੰ ਕਿਸੇ ਦਫ਼ਤਰ ਵਿੱਚ ਜਾ ਕੇ ਪੁੱਛਣਾ ਪਿਆ, ਆਪਣਾ ਨਾਮ ਦਿਖਾ ਕੇ ਪੁੱਛਣਾ ਪਿਆ, "ਮੇਰਾ ਇੱਥੇ ਤੁਹਾਡੇ ਇਲਾਕੇ ਵਿੱਚ ਇੱਕ ਘਰ ਹੈ। ਕਿਰਪਾ ਕਰਕੇ ਮੈਨੂੰ ਪਤਾ ਲਗਾਓ।" ਅਤੇ ਅੰਤ ਵਿੱਚ, ਮੈਂ ਘਰ ਪਹੁੰਚ ਸਕੀ। ਪਰ ਇਸ ਤਰ੍ਹਾਂ ਕਈ ਵਾਰ, ਸਿਰਫ਼ ਇੱਕ ਵਾਰ ਨਹੀਂ, ਕਦੇ ਵੀ। ਮੈਨੂੰ ਹੁਣ ਯਾਦ ਵੀ ਨਹੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਮੇਰਾ ਘਰ ਕਿੱਥੇ ਸੀ, ਪਤਾ ਕੀ ਹੈ, ਇੱਥੋਂ ਤੱਕ ਕਿ ਉਹ ਸ਼ਹਿਰ ਵੀ ਜਿੱਥੇ ਇਹ ਸਥਿਤ ਹੈ।ਅਤੇ ਮੈਂ ਸ਼ੀਹੂ ਵਾਪਸ ਜਾਂਦੇ ਹੋਏ ਕਈ ਵਾਰ ਗੁਆਚ ਗਈ। ਮੈਂ ਟੈਕਸੀ ਡਰਾਈਵਰ ਨੂੰ ਇਹ ਵੀ ਨਹੀਂ ਦੱਸ ਸਕਦੀ ਕਿ ਇੱਥੇ ਕਿਵੇਂ ਪਹੁੰਚਣਾ ਹੈ, ਉੱਥੇ ਕਿਵੇਂ ਪਹੁੰਚਣਾ ਹੈ। ਹਾਂਜੀ, ਤੁਸੀਂ ਕਹਾਣੀ ਜਾਣਦੇ ਹੋ, ਅਤੇ ਤੁਸੀਂ ਉਨ੍ਹਾਂ ਗੁਆਂਢੀਆਂ ਨੂੰ ਵੀ ਜਾਣਦੇ ਹੋ ਜਿਨ੍ਹਾਂ ਨੂੰ ਮੈਨੂੰ ਘਰ ਲਿਜਾਣਾ ਪਿਆ ਸੀ। ਕਿਉਂਕਿ ਕਈ ਵਾਰ ਮੈਂ ਹਵਾਈ ਅੱਡੇ ਤੋਂ ਵਾਪਸ ਆਉਂਦੀ ਹਾਂ, ਬਹੁਤ ਦੇਰ ਰਾਤ ਹੁੰਦੀ ਹੈ ਅਤੇ ਅਤੇ ਲੰਮੇਂ ਘੰਟੇ। ਤਾਂ ਖੁਸ਼ਕਿਸਮਤੀ ਨਾਲ, ਮੈਨੂੰ ਬਸ ਪਤਾ ਹੈ ਜਿਵੇਂ ਕਿ ਸ਼ੀਹੂ ਵਿੱਚ, ਉਦਾਹਰਣ ਵਜੋਂ, ਕਈ ਵਾਰ ਪਹਾੜੀ ਖੇਤਰ ਵਿੱਚ, ਜਿਵੇਂ ਕਿ ਜਿਥੇ ਅਸੀਂ ਰਹਿੰਦੇ ਹਾਂ, ਕੋਈ ਪਤਾ ਨਹੀਂ ਹੁੰਦਾ, ਕੋਈ ਸੜਕ ਨਹੀਂ ਹੁੰਦੀ, ਅਸਲ ਵਿੱਚ, ਇਸ ਲਈ ਮੈਂ ਘੱਟੋ ਘੱਟ ਸ਼ੀਹੂ ਨੂੰ ਤਾਂ ਜਾਣਦੀ ਹਾਂ। ਅਤੇ ਫਿਰ ਅਸੀਂ ਇਧਰ ਉਧਰ ਭਜਦੇ ਰਹੇ ਅਤੇ ਮੈਂ ਗੁਆਚ ਗਈ, ਇਸ ਲਈ ਘੱਟੋ ਘੱਟ ਇੱਕ ਵਾਰ, ਮੈਂ ਘਰ ਵਿੱਚ ਇੱਕ ਰੋਸ਼ਨੀ ਦੇਖੀ, ਜਿਸਨੂੰ ਮੈਂ ਜਾਣਦੀ ਸੀ। ਘੱਟੋ ਘੱਟ ਇਹ ਸ਼ੀਹੂ ਹੈ, ਇਸ ਲਈ ਮੈਂ ਅੰਦਰ ਆਈ ਅਤੇ ਉਸਨੂੰ ਪੁੱਛਿਆ। ਅਤੇ ਫਿਰ ਉਸਨੇ ਮੈਨੂੰ ਪਛਾਣ ਲਿਆ। ਉਸਨੇ ਕਿਹਾ, "ਓਹ, ਮੈਂ ਤੁਹਾਨੂੰ ਘਰ ਲੈ ਜਾਵਾਂਗਾ। ਮੈਨੂੰ ਪਤਾ ਹੈ ਕਿ ਇਹ ਕਿੱਥੇ ਹੈ। ਮੈਂ ਸ਼ੀਹੂ ਆਸ਼ਰਮ ਨੂੰ ਜਾਣਦਾ ਹਾਂ।" ਸੋ ਉਸਨੂੰ ਮੈਨੂੰ ਘਰ ਲਿਜਾਣਾ ਪਿਆ। ਕਈ ਵਾਰ ਇਸ ਤਰ੍ਹਾਂ ਹੋਇਆ। ਮੈਂ ਹਰ ਵੇਲੇ ਗੁਆਚਦੀ ਰਹਿੰਦੀ ਸੀ। ਜੇ ਲੋਕ ਮੈਨੂੰ ਲੈਣ ਲਈ ਨਾ ਆਉਣ, ਤਾਂ ਮੈਂ ਗੁਆਚ ਜਾਂਦੀ ਹਾਂ। ਜ਼ਿਆਦਾਤਰ ਮੇਰੇ ਅਖੌਤੀ ਪ੍ਰਮਾਤਮਾ ਦੇ ਪੈਰੋਕਾਰ ਮੈਨੂੰ ਲੈਣ ਲਈ ਆਉਂਦੇ ਸਨ, ਪਰ ਕਈ ਵਾਰ ਬਹੁਤ ਦੇਰ ਹੁੰਦੀ ਹੈ, ਅਤੇ ਉਹ ਫ਼ੋਨ ਨਹੀਂ ਚੁੱਕਦੇ। ਇਸ ਲਈ ਮੈਨੂੰ ਇੱਕ ਟੈਕਸੀ ਲੈਣੀ ਪਈ। ਅਤੇ ਟੈਕਸੀ ਵੀ ਇਸਨੂੰ ਨਹੀਂ ਲੱਭ ਸਕੀ ਕਿਉਂਕਿ ਪਹਾੜੀ ਖੇਤਰ ਵਿੱਚ ਕੋਈ ਸੜਕ ਨਹੀਂ ਹੈ, ਕੋਈ ਪਤਾ ਨਹੀਂ ਹੈ।ਸਪੇਨ ਵਿੱਚ ਵੀ ਇਹੀ ਹਾਲ ਸੀ, ਮੈਂ ਵੀ ਕਈ ਵਾਰ ਗੁਆਚ ਗਈ। ਉਹ ਸਾਰੇ ਘਰ ਜੋ ਮੈਂ ਖਰੀਦੇ ਅਤੇ ਬਦਲੇ ਹਨ ਅਤੇ ਦੁਬਾਰਾ ਨਵੇਂ ਹਨ, ਮੈਂ ਹਰ ਸਮੇਂ ਉਨ੍ਹਾਂ ਕੋਲ ਜਾਣ ਕਰਕੇ ਗੁਆਚ ਜਾਂਦੀ ਸੀ। ਜੇਕਰ ਕੋਈ ਮੈਨੂੰ ਗੱਡੀ ਵਿਚ ਨਹੀਂ ਲਿਜਾਂਦਾ, ਤਾਂ ਉਹ ਗਲੀ ਨੂੰ ਜਾਣਦੇ ਹੋਣਗੇ। ਕਿਉਂਕਿ ਕਈ ਵਾਰ ਮੈਂ ਇੰਨੀ ਜਲਦੀ ਚਲੀ ਜਾਂਦੀ ਹਾਂ ਅਤੇ ਮੇਰਾ ਕੋਈ ਪਤਾ ਨਹੀਂ ਹੁੰਦਾ। ਇਹੀ ਸਮੱਸਿਆ ਹੈ। ਮੈਂ ਪਤੇ ਅਤੇ ਹੋਰ ਚੀਜ਼ਾਂ ਨਹੀਂ ਰੱਖਦੀ। ਅਤੇ ਕਈ ਵਾਰ ਮੈਂ ਇਸਨੂੰ ਇੱਕ ਕਿਤਾਬ ਵਿੱਚ ਰੱਖਦੀ ਹਾਂ, ਅਤੇ ਫਿਰ ਮੈਂ ਇਸਨੂੰ ਕਿਤੇ ਛੱਡ ਦਿੰਦੀ ਹਾਂ ਅਤੇ ਫਿਰ ਮੈਨੂੰ ਇਹ ਨਹੀਂ ਮਿਲੀ। ਇਸ ਲਈ ਮੈਂ ਹਰ ਵੇਲੇ ਗੁਆਚਦੀ ਰਹਿੰਦੀ। ਅਮਰੀਕਾ ਵਿੱਚ ਵੀ ਮੈਂ ਆਪਣੇ ਕਿਰਾਏ ਦੇ ਘਰ ਜਾਂਦੇ ਹੋਏ ਭਟਕ ਗਈ। ਮੈਂ ਘਰ ਨਹੀਂ ਜਾ ਸਕਦੀ ਸੀ। ਅਤੇ ਫਿਰ ਪੁਲਿਸ ਨੇ ਮੈਨੂੰ ਕਾਰ ਵਿੱਚ ਭੱਜਦੀ ਦੇਖਿਆ, ਆ ਕੇ ਮੈਨੂੰ ਰੋਕ ਲਿਆ। ਅਤੇ ਮੈਨੂੰ ਬਸ ਕਹਿਣਾ ਪਿਆ, "ਓਹ, ਮੈਂ ਇੱਥੇ ਥੋੜ੍ਹੀ ਦੇਰ ਲਈ ਖੜ੍ਹੀ ਹਾਂ, ਤਾਜ਼ੀ ਹਵਾ ਦਾ ਇਕ ਸਾਹ ਲੈ ਰਹੀ ਹਾਂ, ਅਤੇ ਮੈਂ ਜਲਦੀ ਹੀ ਘਰ ਜਾਵਾਂਗੀ।" ਅਤੇ ਮੈਂ ਬੱਸ ਗੱਡੀ ਚਲਾ ਕੇ ਚਲੀ ਗਈ।ਫਰਾਂਸ ਵਿੱਚ, ਮੈਂ ਇੱਕ ਬ੍ਰਿਟਿਸ਼ ਕਾਰ ਚਲਾ ਰਹੀ ਸੀ ਅਤੇ ਮੈਂ ਇੱਕ ਬਹੁਤ ਵੱਡੀ ਪੇਂਡੂ ਸੜਕ 'ਤੇ ਸਵਾਰੀ ਕੀਤੀ। ਮੈਂ ਵੀ ਗੁਆਚ ਗਈ। ਮੈਨੂੰ ਨਹੀਂ ਪਤਾ ਸੀ ਕਿ ਘਰ ਕਿਵੇਂ ਪਹੁੰਚਣਾ ਹੈ। ਅਤੇ ਮੈਂ ਗੱਡੀ ਚਲਾ ਕੇ ਇਧਰ ਉਧਰ ਘੁੰਮੀ ਅਤੇ ਪੁਲਿਸ ਆਈ ਅਤੇ ਕਿਹਾ, "ਤੁਸੀਂ ਕੀ ਕਰ ਰਹੇ ਹੋ? ਤੁਸੀਂ ਖੱਬੇ ਪਾਸੇ ਗੱਡੀ ਨਹੀਂ ਚਲਾ ਸਕਦੇ। ਅਸੀਂ ਫਰਾਂਸ ਵਿੱਚ ਹਾਂ। ਤੁਹਾਨੂੰ ਸੱਜੇ ਪਾਸੇ ਗੱਡੀ ਚਲਾਉਣੀ ਪਵੇਗੀ।" ਮੈਂ ਭੁੱਲ ਗਈ। ਖੁਸ਼ਕਿਸਮਤੀ ਨਾਲ, ਇਹ ਇੱਕ ਪੇਂਡੂ ਸੜਕ ਸੀ ਅਤੇ ਇਹ ਹਮੇਸ਼ਾ ਲਈ ਲੰਬੀ, ਹਮੇਸ਼ਾ ਲਈ ਦੂਰ ਵਾਂਗ ਸੀ। ਮੈਂ ਵੀ ਗੁਆਚ ਗਈ। ਮੈਨੂੰ ਯਾਦ ਨਹੀਂ ਕਿ ਮੈਂ ਘਰ ਕਿਵੇਂ ਪਹੁੰਚੀ। ਮੈਨੂੰ ਲੱਗਦਾ ਹੈ ਕਿ ਮੈਂ ਘਰ ਕਿਸੇ ਨੂੰ ਫ਼ੋਨ ਕੀਤਾ ਸੀ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਗੁਆਚ ਗਈ ਹਾਂ ਅਤੇ ਉਨ੍ਹਾਂ ਨੇ ਮੈਨੂੰ ਲੱਭਣ ਲਈ ਮੇਰੇ ਫ਼ੋਨ ਤੋਂ ਜ਼ੀਪੀਐਸ ਦੀ ਵਰਤੋਂ ਕੀਤੀ।ਮੈਂ ਇੱਕ ਬਹੁਤੀ ਚੰਗੀ ਇਕ ਡਰਾਈਵਰ ਨਹੀਂ ਹਾਂ। ਇਹ ਚੰਗਾ ਹੈ ਕਿ ਮੈਂ ਹੁਣ ਹੋਰ ਗੱਡੀ ਨਹੀਂ ਚਲਾਉਂਦੀ, ਅਤੇ ਮੇਰੇ ਕੋਲ ਹੁਣ ਇੱਕ ਕਾਰ ਨਹੀਂ ਹੈ। ਜ਼ਿਆਦਾਤਰ ਕਾਰ, ਮੈਂ ਨਹੀਂ ਚਲਾਉਂਦੀ। ਮੈਂ ਸਿਰਫ਼ ਉਦੋਂ ਹੀ ਗੱਡੀ ਚਲਾਉਂਦੀ ਸੀ ਜਦੋਂ ਮੈਂ ਛੋਟੀ ਸੀ ਅਤੇ ਸਿਰਫ਼ ਨੇੜੇ ਹੀ । ਅਤੇ ਮੈਂ ਗੱਡੀ ਚਲਾਉਣ ਤੋਂ ਪਹਿਲਾਂ ਸੜਕ ਨੂੰ ਬਹੁਤ ਚੰਗੀ ਤਰ੍ਹਾਂ ਨਿਸ਼ਾਨਬੱਧ ਕਰ ਲਿਆ ਸੀ। ਮੈਂ ਸੋਚਿਆ ਸੀ ਕਿ ਮੈਨੂੰ ਯਾਦ ਰਹੇਗਾ, ਪਰ ਇਹ ਸੱਚ ਨਹੀਂ ਸੀ। ਜਦੋਂ ਮੈਂ ਬਾਹਰ ਨਿਕਲੀ, ਤਾਂ ਰਸਤਾ ਬਦਲ ਗਿਆ। ਇਹ ਉਸੇ ਤਰਾਂ ਨਹੀਂ ਹੈ ਜਿਵੇਂ ਤੁਸੀਂ ਬਾਹਰ ਜਾਂਦੇ ਸੀ; ਜਦੋਂ ਤੁਸੀਂ ਵਾਪਸ ਆਉਂਦੇ ਹੋ ਤਾਂ ਇਹ ਵੱਖਰੀ ਹੁੰਦੀ ਹੈ। ਜਿਵੇਂ ਇਕ ਦੋ-ਪਾਸੜ ਸੜਕ ਇੱਕ ਪਾਸਾ ਬਣ ਜਾਂਦੀ ਹੈ ਜਦੋਂ ਤੁਸੀਂ ਦੂਜੇ ਪਾਸੇ ਤੇ ਵਾਪਸ ਆਉਂਦੇ ਹੋ ਜਾਂ ਇਸ ਤਰ੍ਹਾਂ ਕੁਝ। ਮੈਨੂੰ ਕਦੇ ਵੀ ਯਕੀਨ ਨਹੀਂ ਹੋ ਸਕਿਆ ਕਿ ਮੈਂ ਕਿੱਥੇ ਜਾ ਰਹੀ ਹਾਂ।ਪਰ ਇਸ ਸਾਰਾ ਪੈਸਾ ਇਸਦੀ ਜਾਣਕਾਰੀ ਬੈਂਕ ਵਿੱਚ ਹੈ ਕਿਉਂਕਿ ਉਹ ਪੈਸੇ ਮੇਰੇ ਬੈਂਕ ਵਿੱਚ ਟ੍ਰਾਂਸਫਰ ਕਰਨਗੇ ਅਤੇ ਉਹ ਕਹਿਣਗੇ ਕਿ ਇਹ ਕਿੱਥੋਂ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਬੈਂਕ ਇਹ ਕਿਉਂ ਨਹੀਂ ਪਤਾ ਲਗਾ ਸਕਿਆ ਕਿ ਮੇਰਾ ਪੈਸਾ ਕਿੱਥੋਂ ਆਇਆ ਅਤੇ ਮੈਨੂੰ ਇਕ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਮੇਰੇ ਪੈਸੇ ਲੈ ਲਏ ਅਤੇ ਮੈਨੂੰ ਚਰਚ ਅਤੇ ਜਾਨਵਰ-ਲੋਕਾਂ ਦੇ ਆਸਰਾ-ਘਰਾਂ ਨੂੰ ਦਾਨ ਵਜੋਂ ਵੀ ਨਹੀਂ ਦੇਣ ਦਿੱਤਾ। ਪੂਰੀ ਤਰ੍ਹਾਂ ਚਲਾ ਗਿਆ, ਉਨ੍ਹਾਂ ਨੇ ਮੇਰੇ ਪੈਸੇ ਲੈ ਲਏ ਹਨ। ਇਹ ਲਗਭਗ ਚਾਰ ਜਾਂ ਪੰਜ ਮਿਲੀਅਨ ਅਮਰੀਕਨ ਡਾਲਰ ਹੈ। ਹੁਣ ਇਹ ਸਭ ਖਤਮ ਹੋ ਗਿਆ ਹੈ, ਅਤੇ ਮੇਰੇ ਕੋਲ ਬਹੁਤੇ ਪੈਸੇ ਵੀ ਨਹੀਂ ਹਨ। ਪਰ ਪ੍ਰਮਾਤਮਾ ਮੇਰਾ ਧਿਆਨ ਰੱਖੇਗਾ, ਕਿਉਂਕਿ ਮੈਂ ਹਮੇਸ਼ਾ ਅਜਿਹਾ ਸੋਚਦੀ ਹਾਂ। ਸ਼ਾਇਦ ਕਿਉਂਕਿ ਮੈਂ ਇੰਨੀ ਗਲੀ-ਮੁਹੱਲੇ ਵਾਲੀ ਨਹੀਂ ਹਾਂ, ਇਸ ਲਈ ਪ੍ਰਮਾਤਮਾ ਮੇਰਾ ਧਿਆਨ ਰੱਖਦਾ ਹੈ। ਇਸ ਲਈ ਮੈਂ ਹੁਣ ਤੱਕ ਠੀਕ ਹਾਂ। ਮੇਰੇ ਬਾਰੇ ਚਿੰਤਾ ਨਾ ਕਰੋ। ਪ੍ਰਮਾਤਮਾ ਖਿਆਲ ਰੱਖਦਾ ਹੈ। ਮੈਨੂੰ ਸੁਣਨਾ ਹੀ ਪਵੇਗਾ। ਇਸ ਲਈ ਮੈਂ ਆਪਣੀ ਮਰਜ਼ੀ ਅਨੁਸਾਰ ਬਾਹਰ ਨਹੀਂ ਜਾ ਸਕਦੀ। ਮੈਨੂੰ ਇਜਾਜ਼ਤ ਲੈਣੀ ਪਵੇਗੀ, ਅਤੇ ਜੇਕਰ ਮੈਨੂੰ ਜਾਣਾ ਚਾਹੀਦਾ ਹੈ ਜਾਂ ਨਹੀਂ। ਪਰ ਕਈ ਵਾਰ ਸੰਸਾਰ ਦੇ ਕਰਮ ਵੀ ਮੈਨੂੰ ਗੁੰਮਰਾਹ ਕਰ ਰਹੇ ਹਨ, ਇਸ ਲਈ ਮੈਂ ਕਈ ਵਾਰ ਮੁਸੀਬਤ ਵਿੱਚ ਫਸ ਜਾਂਦੀ ਹਾਂ।ਭਾਵੇਂ ਜੇਕਰ ਮੇਰੇ ਕੋਲ ਪੈਸੇ ਹਨ, ਇਹ ਟੈਕਸ ਜਾਂ ਕਿਸੇ ਵੀ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਂਗ ਨਹੀਂ ਹੈ। ਇਹ ਦਾਨ ਕਰਨ ਲਈ ਹੈ, ਇੱਕ ਆਸਾਨ ਤਰੀਕਾ, ਜਿਵੇਂ ਲੋਕਾਂ ਨੂੰ ਨਕਦੀ ਦੇਣਾ ਸੌਖਾ ਹੁੰਦਾ ਹੈ। ਜਦੋਂ ਉਹ ਸੜਕ 'ਤੇ ਬਿਮਾਰ ਪਏ ਹੁੰਦੇ ਹਨ ਅਤੇ ਇਸ ਤਰ੍ਹਾਂ ਦੀ ਅਤਿ ਅਵਸ਼ਕ, ਜ਼ਰੂਰੀ ਹਾਲਤ ਵਿੱਚ ਹੁੰਦੇ ਹਨ, ਤਾਂ ਮੈਨੂੰ ਇਕ ਐਂਬੂਲੈਂਸ ਬੁਲਾਉਣ ਵਿੱਚ ਮਦਦ ਕਰਨੀ ਪੈਂਦੀ ਹੈ, ਅਤੇ ਮੈਨੂੰ ਉਨ੍ਹਾਂ ਦੀ ਪੀਕ ਫੀਸ ਦਾ ਪੂਰਾ ਭੁਗਤਾਨ ਕਰਨਾ ਪੈਂਦਾ ਹੈ। ਮੈਂ ਉਨ੍ਹਾਂ ਨੂੰ ਇੱਕ ਚੈੱਕ ਦੇ ਕੇ ਨਹੀਂ ਕਹਿ ਸਕਦੀ, "ਆਪਣਾ ਧਿਆਨ ਰੱਖੋ, ਇੱਕ ਐਂਬੂਲੈਂਸ ਬੁਲਾਓ।" ਉਦਾਹਰਣ ਵਜੋਂ, ਉਨ੍ਹਾਂ ਕੋਲ ਇੱਕ ਟੈਲੀਫ਼ੋਨ ਵੀ ਨਹੀਂ ਹੈ, ਅਤੇ ਉਨ੍ਹਾਂ ਕੋਲ ਹਸਪਤਾਲ ਦਾ ਖਰਚਾ ਚੁੱਕਣ ਲਈ ਪੈਸੇ ਵੀ ਨਹੀਂ ਹਨ। ਕਈ ਵਾਰ ਉਹਨਾਂ ਨੂੰ ਭੁਗਤਾਨ ਕਰਨ ਲਈ ਇੱਕ ਗਾਰੰਟੀ ਦੀ ਲੋੜ ਹੁੰਦੀ ਹੈ, ਅਤੇ ਉਦਾਹਰਣ ਵਜੋਂ, ਮੈਨੂੰ ਉਹ ਸਭ ਕੁਝ ਕਰਨਾ ਪੈਂਦਾ ਹੈ।ਮੇਰੇ ਸਾਰੇ ਪੈਸੇ, ਭਾਵੇਂ ਮੈਂ ਇਸਨੂੰ ਆਪਣੇ ਲਈ ਰੱਖਾਂ,ਆਪਣੇ ਆਪ ਤੇ, ਇਹ ਕਦੇ ਵੀ ਇਕ ਮਾੜੇ ਇਰਾਦੇ ਨਾਲ ਨਹੀਂ ਹੁੰਦੇ। ਇਹ ਹਮੇਸ਼ਾ, ਹਮੇਸ਼ਾ ਚੰਗੇ ਉਦੇਸ਼ਾਂ ਲਈ ਹੁੰਦਾ ਹੈ। ਪਰ, ਬੇਸ਼ੱਕ, ਮੈਂ ਇਹ ਸਭ ਹਰ ਜਗ੍ਹਾ ਨਹੀਂ ਸਮਝਾ ਸਕਦੀ। ਬੈਂਕ ਮੈਨੂੰ ਕਈ ਦਹਾਕਿਆਂ ਤੋਂ ਜਾਣਦਾ ਹੈ, ਫਿਰ ਵੀ ਇਹ ਮੈਨੂੰ ਇੱਕ ਔਖਾ ਸਮਾਂ ਦਿੰਦਾ ਹੈ। ਮੈਨੂੰ ਇਹ ਸੰਸਾਰ ਸਮਝ ਨਹੀਂ ਆਉਂਦਾ। ਇਸ ਸੰਸਾਰ ਵਿੱਚ ਰਹਿਣਾ ਆਸਾਨ ਨਹੀਂ ਹੈ।ਅਤੇ ਅੱਜਕੱਲ੍ਹ, ਜੇ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ, ਤਾਂ ਵੀ ਤੁਹਾਨੂੰ ਇੱਕ ਟਿਕਟ ਖਰੀਦਣੀ ਪੈਂਦੀ ਹੈ। ਤੁਸੀਂ ਹੁਣ ਨਕਦੀ ਨਾਲ ਭੁਗਤਾਨ ਨਹੀਂ ਕਰ ਸਕਦੇ। ਤੁਹਾਨੂੰ ਪਹਿਲਾਂ ਔਨਲਾਈਨ ਬੁੱਕ ਕਰਨਾ ਪਵੇਗਾ। ਅਤੇ ਮੈਨੂੰ ਕਦੇ ਨਹੀਂ ਪਤਾ ਕਿ ਮੇਰਾ ਨਾਮ ਕਿੱਥੇ ਜਾਵੇਗਾ ਅਤੇ ਮੇਰਾ ਨਾਮ ਕੌਣ ਦੇਖੇਗਾ, ਉਦਾਹਰਣ ਵਜੋਂ। ਅੱਜਕੱਲ੍ਹ, ਤੁਸੀਂ ਵੀਜ਼ਾ ਛੋਟ ਨਾਲ ਕਿਤੇ ਵੀ ਨਹੀਂ ਜਾ ਸਕਦੇ। ਹੁਣ ਤੁਹਾਡੇ ਕੋਲ ਬਹੁਤ ਸਾਰੇ ਦੇਸ਼ ਹਨ ਜੋ ਇਸਨੂੰ ਮੁਸ਼ਕਲ ਬਣਾਉਂਦੇ ਹਨ। ਤੁਹਾਨੂੰ ਆਪਣੀ ਐਂਟਰੀ ਲਈ ਪਹਿਲਾਂ ਤੋਂ ਹੀ ਬੇਨਤੀ ਕਰਨੀ ਪਵੇਗੀ। ਅਤੇ ਤੁਹਾਨੂੰ ਆਪਣੀ ਛੁੱਟੀ ਲਈ ਟੈਕਸ ਵੀ ਦੇਣਾ ਪਵੇਗਾ। ਮੇਰੇ ਰੱਬਾ, ਤੁਸੀਂ ਸਾਰਾ ਸਾਲ ਕੰਮ ਕਰਦੇ ਹੋਂ ਅਤੇ ਛੁੱਟੀਆਂ 'ਤੇ ਜਾਣ ਲਈ ਥੋੜ੍ਹੇ ਜਿਹੇ ਪੈਸੇ ਬਚਾਉਂਦੇ ਹੋਂ। ਅਤੇ ਫਿਰ ਜਦੋਂ ਤੁਸੀਂ ਉਸ ਦੇਸ਼ ਪਹੁੰਚਦੇ ਹੋ, ਤਾਂ ਤੁਹਾਨੂੰ ਆਪਣੀ ਛੋਟੀ ਜਿਹੀ ਖੁਸ਼ੀ ਲਈ - ਦੋ ਹਫ਼ਤੇ ਜਾਂ ਕੁਝ ਹੋਰ - ਪਹਿਲਾਂ ਟੈਕਸ ਵੀ ਦੇਣਾ ਪੈਂਦਾ ਹੈ। ਅਤੇ ਹੋ ਸਕਦਾ ਹੈ ਕਿ ਉਹ ਪੈਸਾ ਤੁਸੀਂ ਪੁਗਾ ਨਾ ਸਕੋਂ। ਹਰ ਕਿਸੇ ਕੋਲ ਕਿਸੇ ਵੀ ਚੀਜ਼ ਲਈ ਭੁਗਤਾਨ ਕਰਨ ਲਈ ਬਹੁਤ ਸਾਰਾ ਪੈਸਾ ਨਹੀਂ ਹੁੰਦਾ। ਉਹ ਆਪਣੇ ਬਹੁਤ ਹੀ ਕਿਫਾਇਤੀ ਬਜਟ ਦੀ ਪਹਿਲਾਂ ਤੋਂ ਯੋਜਨਾ ਬਣਾਉਂਦੇ ਹਨ। ਅਤੇ ਜੇਕਰ ਉਹ ਇੱਕ ਡਾਲਰ ਵੀ ਵੱਧ ਦਿੰਦੇ ਹਨ, ਤਾਂ ਇਹ ਵਿਦੇਸ਼ੀ ਧਰਤੀ 'ਤੇ ਉਨ੍ਹਾਂ ਦੇ ਖਾਣੇ ਵਿੱਚ ਇੱਕ ਚੀਜ਼ ਘੱਟ ਹੋਵੇਗੀ। ਸਰਕਾਰਾਂ ਨੇ, ਇਹ ਸਭ ਕੁਝ ਚੰਗੀ ਤਰ੍ਹਾਂ ਕੀਤਾ ਹੈ। ਇਸ ਲਈ ਉਹਨਾਂ ਨੂੰ ਉਹਨਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ ਜੋ ਸਰਕਾਰ ਦੇ ਹੋਣ ਅਤੇ ਬਣੇ ਰਹਿਣ ਲਈ ਇੰਨੀ ਮਿਹਨਤ ਕਰਦੇ ਹਨ। ਉਹ ਉਨ੍ਹਾਂ ਤੋਂ ਪੈਸੇ ਮੰਗਦੇ ਰਹਿੰਦੇ ਹਨ, ਇਸ ਲਈ, ਉਸ ਲਈ, ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ। ਜਾਂ ਭਾਵੇਂ ਜੇਕਰ ਤੁਹਾਡੇ ਕੋਲ ਇਕ ਘਰ ਹੈ ਅਤੇ ਸ਼ਾਇਦ ਤੁਹਾਡਾ ਘਰ ਬਹੁਤ ਵੱਡਾ ਹੈ, ਸਰਕਾਰ ਹੋ ਸਕਦਾ ਇਸਨੂੰ ਲੈਣਾ ਚਾਹੇਗੀ। ਅਤੇ ਫਿਰ ਤੁਹਾਨੂੰ ਕਿਤੇ ਹੋਰ ਜਾਣਾ ਪਵੇਗਾ, ਇਕ ਘਰ ਕਿਰਾਏ 'ਤੇ ਲੈਣਾ ਪਵੇਗਾ ਜਾਂ ਕਿਸੇ ਵੀ ਚੀਜ਼ ਲਈ ਇੱਕ ਛੋਟਾ ਜਿਹਾ ਅਪਾਰਟਮੈਂਟ ਕਿਰਾਏ 'ਤੇ ਲੈਣਾ ਪਵੇਗਾ। ਕੁਝ ਲੋਕਾਂ ਲਈ, ਉਨ੍ਹਾਂ ਦਾ ਘਰ ਉਨ੍ਹਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਸਾਰੀਆਂ ਚੰਗੀਆਂ ਯਾਦਾਂ ਹਨ। ਕਈ ਵਾਰ ਦਾਦੀ, ਦਾਦਾ ਜੀ ਤੋਂ ਲੈ ਕੇ ਇੱਕ ਮਹਾਨ ਵੰਸ਼ ਤੋਂ ਅੱਜ ਤੱਕ । ਅਤੇ ਉਹਨਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਇਸਨੂੰ ਸੰਭਾਲਣ ਲਈ ਇਹ ਸਾਰਾ ਕਾਗਜ਼ੀ ਕੰਮ ਕਿਵੇਂ ਕਰਨਾ ਹੈ।ਇਹ ਸਾਰਾ ਡਿਜੀਟਲ ਸਿਸਟਮ ਬਜ਼ੁਰਗਾਂ ਨੂੰ ਉਲਝਾ ਦੇਵੇਗਾ। ਉਹ ਸਾਰੀ ਉਮਰ ਸਮਾਜ ਨੂੰ ਇਕਜੁੱਟ ਰੱਖਣ, ਸਰਕਾਰ ਨੂੰ ਤਨਖਾਹ ਦੇਣ ਲਈ ਕੰਮ ਕਰਦੇ ਹਨ। ਅਤੇ ਫਿਰ ਜਦੋਂ ਉਹ ਹੁਣ ਵੱਡੇ, ਬਜ਼ੁਰਗ ਹੋ ਜਾਂਦੇ ਹਨ, ਤਾਂ ਉਹਨਾਂ ਨੂੰ ਇੱਕ ਡਿਜੀਟਲ ਕਿਸਮ ਦੀ ਨੌਕਰਸ਼ਾਹੀ ਬਾਰੇ ਚਿੰਤਾ ਕਰਨੀ ਪੈਂਦੀ ਹੈ, ਜਿਸ ਬਾਰੇ ਉਹ, ਆਪਣੀ ਸਾਰੀ ਜ਼ਿੰਦਗੀ, ਸ਼ਾਇਦ ਉਹ ਨਹੀਂ ਜਾਣਦੇ। ਮੈਂ ਤੁਹਾਨੂੰ ਸੱਚ ਦੱਸ ਰਹੀ ਹਾਂ। ਮੈਨੂੰ ਵੀ ਇਸ ਡਿਜੀਟਲ ਚੀਜ਼ ਬਾਰੇ ਜ਼ਿਆਦਾ ਨਹੀਂ ਪਤਾ। ਮੈਂ ਸਿਰਫ਼ ਕੰਪਿਊਟਰ ਹੀ ਕਰਦੀ ਹਾਂ, ਜੋ ਕਿ ਮੇਰੀ ਟੀਮ ਦੇ ਮੈਂਬਰਾਂ ਦੁਆਰਾ ਬਹੁਤ ਪਹਿਲਾਂ, ਕਈ ਸਾਲ ਪਹਿਲਾਂ ਹੀ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਮੈਂ ਇਸਨੂੰ ਜਾਰੀ ਰੱਖਦੀ ਹਾਂ। ਜੇ ਤੁਸੀਂ ਮੈਨੂੰ ਆਪਣੇ ਕੰਪਿਊਟਰ ਨੂੰ ਖੋਲ੍ਹਣ ਲਈ ਇੱਕ ਨਵਾਂ ਗੁਪਤ ਕੋਡ (ਪਾਸਵਰਡ) ਬਣਾਉਣ ਲਈ ਕਹੋਗੇ, ਤਾਂ ਮੈਨੂੰ ਨਹੀਂ ਪਤਾ ਹੋਵੇਗਾ ਕਿ ਕਿਵੇਂ। ਅਤੇ ਸਭ ਕੁਝ, ਜੇ ਇਹ ਪਹਿਲਾਂ ਹੀ ਸਕ੍ਰੀਨ 'ਤੇ ਦਿਖਾਈ ਨਹੀਂ ਦਿੰਦਾ, ਜਿਵੇਂ ਕਿ ਯੂਟਿਊਬ ਜਾਂ ਕੁਝ ਵੀ, ਤਾਂ ਮੈਨੂੰ ਨਹੀਂ ਪਤਾ ਹੋਵੇਗਾ ਕਿ ਇਸਨੂੰ ਕਿਵੇਂ ਲੱਭਣਾ ਹੈ। ਅਤੇ ਜੇਕਰ ਮੈਂ ਇੰਟਰਨੈੱਟ 'ਤੇ ਇੱਕ ਲੇਖ ਦੇਖਿਆ ਹੈ, ਅਤੇ ਜੇਕਰ, ਉਦਾਹਰਣ ਵਜੋਂ, ਮੇਰੀ ਬਿਜਲੀ ਚਲੀ ਗਈ ਹੈ ਅਤੇ ਉਹ ਲੇਖ ਗੁੰਮ ਹੋ ਗਿਆ ਹੈ, ਤਾਂ ਮੈਨੂੰ ਨਹੀਂ ਪਤਾ ਹੋਵੇਗਾ ਕਿ ਇਸਨੂੰ ਕਿਵੇਂ ਲੱਭਣਾ ਹੈ।ਮੈਂ ਇਸ ਜੰਗਲੀ ਸੰਸਾਰ ਵਿੱਚ ਸੱਚਮੁੱਚ ਇੱਕ ਬੇਵੱਸ ਔਰਤ ਹਾਂ। ਮੈਂ ਇਹ ਸਾਰੀਆਂ ਗੱਲਾਂ ਪਹਿਲਾਂ ਕਦੇ ਨਹੀਂ ਸਿੱਖੀਆਂ, ਕਿਉਂਕਿ ਪਹਿਲਾਂ ਮੇਰੇ ਕੋਲ ਇਹ ਕਰਨ ਲਈ ਹਮੇਸ਼ਾ ਇੱਕ ਸੈਕਟਰੀ ਹੁੰਦੀ ਸੀ, ਅਤੇ ਚੀਜ਼ਾਂ ਅੱਜਕੱਲ੍ਹ ਵਾਂਗ ਉਤਨੀਆਂ ਗੁੰਝਲਦਾਰ ਨਹੀਂ ਸਨ। ਜੇ ਮੈਂ ਕਿਤੇ ਜਾਣਾ ਚਾਹੁੰਦੀ ਹਾਂ, ਤਾਂ ਮੈਂ ਚੁੱਪਚਾਪ ਹਵਾਈ ਅੱਡੇ 'ਤੇ ਜਾਂਦੀ ਹਾਂ ਅਤੇ ਉੱਥੇ ਹੀ ਆਪਣਾ ਟਿਕਟ ਖਰੀਦ ਲੈਂਦੀ ਹਾਂ, ਉਦਾਹਰਣ ਵਜੋਂ ਇਸ ਤਰ੍ਹਾਂ। ਅਤੇ ਜੇ ਮੈਂ ਇੱਕ ਘਰ ਖਰੀਦਣਾ ਚਾਹੁੰਦੀ ਹਾਂ, ਤਾਂ ਮੈਂ ਸਿਰਫ਼ ਇੱਕ ਘਰ ਖਰੀਦਦੀ ਹਾਂ, ਅਤੇ ਬੈਂਕ ਅਤੇ ਏਜੰਸੀ ਇਸ ਸਭ ਦਾ ਧਿਆਨ ਰੱਖਣਗੇ। ਪਰ ਫਿਰ ਵੀ, ਮੈਂ ਕਈ ਵਾਰ ਗੁਆਚ ਗਈ।Photo Caption: "ਸਾਰੇ ਇੱਕੋ ਜਿਹੇ ਨਹੀਂ ਲੱਗਦੇ, ਪਰ ਜੰਗਲ ਵਿੱਚ, ਸਭ ਠੀਕ ਹੈ"











