ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਆਪ ਨੂੰ ਬਚਾਉਣਾ ਕਿੰਨਾ ਸੌਖਾ ਹੈ!! ਪੰਦਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਖੈਰ, ਜਦੋਂ ਮੈਂ ਇਨ੍ਹਾਂ ਦਿਨਾਂ ਨੂੰ ਦੇਖਦੀ ਹਾਂ, ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ, ਹਮੇਸ਼ਾ ਵਾਂਗ, ਮੈਂ ਇਕੱਲੇ ਇੱਕ ਵਿਸ਼ੇ ਅਤੇ ਅੰਤ ਵਿੱਚ ਸਾਰੇ ਇਕੱਠੇ'ਤੇ ਗੱਲ ਨਹੀਂ ਕਰ ਰਹੀ ਹਾਂ। ਉਥੇ ਬਹੁਤ ਸਾਰੀਆਂ ਚੀਜ਼ਾਂ ਹਨ, ਸੋ ਮੈਂ ਜਿਵੇਂ ਇਹ ਆਉਂਦਾ ਹੈ ਰਿਕਾਰਡ ਕਰਦੀ ਹਾਂ, ਜਿਵੇਂ ਮੈਨੂੰ ਯਾਦ ਆਉਂਦਾ ਹੈ । ਅਸਲ ਵਿੱਚ ਇੱਕ ਹਫ਼ਤਾ ਪਹਿਲਾਂ, ਮੈਂ ਤੁਹਾਨੂੰ ਸੂਰਜ ਬਾਰੇ ਦੁਬਾਰਾ ਕੁਝ ਵਧੀਆ ਦੱਸਣਾ ਚਾਹੁੰਦੀ ਸੀ। ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ। ਮੈਨੂੰ ਉਮੀਦ ਹੈ ਕਿ ਮੈਨੂੰ ਯਾਦ ਹੋਵੇਗਾ। ਜੇ ਨਹੀਂ, ਤਾਂ ਮੈਨੂੰ ਤੁਹਾਨੂੰ ਕਿਸੇ ਹੋਰ ਸਮੇਂ ਦੱਸਣਾ ਪਵੇਗਾ। ਹੁਣ, ਮੈਨੂੰ ਅਜੇ ਵੀ ਗੁਰੂ ਟਿੰਨ ਖੌਂਗ, ਜਾਂ ਖੌਂਗ ਟਿੰਨ (ਸਤਿਗੁਰੂ ਜੀ ਕੁੰਗ) ਬਾਰੇ ਯਾਦ ਹੈ, ਫਿਰ ਮੈਂ ਥੋੜ੍ਹੇ ਸਮੇਂ ਲਈ ਜਾਰੀ ਰੱਖਾਂਗੀ।

ਇਥੋਂ ਤਕ ਇੱਕ ਬੋਧੀਸਤਵ ਜੋ ਪਹਿਲਾਂ ਹੀ ਪਵਿੱਤਰ ਧਰਤੀ ਤੋਂ, ਅਤੇ ਇਥੇ ਹੇਠਾਂ ਆਇਆ, ਸਭ ਕੁਝ ਭੁੱਲ ਗਿਆ। ਉਸਨੂੰ ਸਾਰੇ ਮਨੁੱਖਾਂ ਦੇ ਨਾਲ, ਜਾਂ ਘੱਟੋ ਘੱਟ ਜਿਸਦੀ ਵੀ ਉਹ ਮਦਦ ਕਰਨਾ ਚਾਹੁੰਦਾ ਸੀ, ਕਰਮ ਦੇ ਘੁੰਮਦੇ ਪਾਣੀ ਵਿੱਚ ਨਾਲ ਤੈਰਨਾ ਪਿਆ। ਪਰ ਇੱਥੇ ਮਨੁੱਖਾਂ ਦੀ ਮਦਦ ਕਰਨ ਲਈ, ਤੁਹਾਨੂੰ ਸਭ ਕੁਝ ਕੁਰਬਾਨ ਕਰਨਾ ਪਵੇਗਾ। ਇਸੇ ਲਈ ਉਹ ਸਭ ਕੁਝ ਭੁੱਲ ਗਿਆ ਅਤੇ ਨਰਕ, ਧਰਤੀ ਅਤੇ ਉਸ ਸਭ ਕੁਝ ਵਿੱਚੋਂ ਦੁੱਖ ਝੱਲਿਆ। ਅਸਲੀ ਗੁਰੂਆਂ ਵਾਂਗ, ਜਿਨਾਂ ਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ, ਬਹੁਤ ਕੁਝ, ਕਿ ਤੁਸੀਂ 10,000 ਕਿਤਾਬਾਂ ਲਿਖ ਸਕਦੇ ਹੋ। ਮੈਂ 10,000 ਕਿਤਾਬਾਂ ਲਿਖ ਸਕਦੀ ਹਾਂ, ਇਸ ਬਾਰੇ ਜੋ ਮੈਂ ਜਾਣਦੀ ਹਾਂ, ਮੇਰੇ ਕੋਲ ਜੋ ਸ਼ਕਤੀ ਹੈ, ਅਤੇ ਮੈਨੂੰ ਕਿਸ ਤਰ੍ਹਾਂ ਦੇ ਦੁੱਖ ਸਹਿਣੇ ਪੈਂਦੇ ਹਨ। ਪਰ ਇਹ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਾਨੂੰ ਧਰਤੀ ਨੂੰ ਸਥਿਰ ਕਰਨ ਵਿੱਚ ਮਦਦ ਕਰਨ ਦੀ ਤੁਰੰਤ ਕੋਸ਼ਿਸ਼ ਕਰਨੀ ਪਵੇਗੀ।

ਸੋ ਮੈਨੂੰ ਖੁਸ਼ੀ ਹੈ ਕਿ ਅਸੀਂ ਧਰਤੀ ਨੂੰ ਕੁਝ ਹੱਦ ਤੱਕ ਸਥਿਰ ਕਰ ਸਕਦੇ ਹਾਂ - ਲਗਭਗ 40 ਡਿਗਰੀ ਤੱਕ। ਇਹ ਬਹੁਤ ਅਫਸੋਸ ਵਾਲੀ ਗੱਲ ਹੈ। ਕਿਉਂਕਿ ਇਨਸਾਨ ਮਦਦ ਨਹੀਂ ਕਰਨਾ ਚਾਹੁੰਦੇ! ਉਹ ਉੱਥੇ ਬੈਠਣਾ ਪਸੰਦ ਕਰਦੇ ਹਨ, ਅਤੇ ਫਿਰ ਮੈਨੂੰ ਉਨ੍ਹਾਂ ਲਈ ਸਭ ਕੁਝ ਕਰਨਾ ਪੈਂਦਾ ਹੈ ਅਤੇ ਸਿਰਫ਼ ਸੰਸਾਰ ਨੂੰ ਬਚਾਉਣਾ ਪੈਂਦਾ ਹੈ, ਉਨ੍ਹਾਂ ਦੇ ਪਰਿਵਾਰ ਨੂੰ ਬਚਾਉਣਾ ਪੈਂਦਾ ਹੈ, ਪਰ ਉਹ ਕੁਝ ਨਹੀਂ ਕਰਦੇ। ਉਹ 1% ਮਦਦ ਵੀ ਨਹੀਂ ਕਰਦੇ - ਯਾਨੀ ਵੀਗਨ ਬਣਨਾ। ਕੀ ਇਹ ਪੁੱਛਣ ਲਈ ਬਹੁਤ ਕੁਝ ਹੈ? ਕੀ ਇਹ ਕੋਈ ਅਜਿਹੀ ਚੀਜ਼ ਹੈ ਜੋ ਮੈਨੂੰ ਲਾਭ ਪਹੁੰਚਾਉਂਦੀ ਹੈ? ਨਹੀਂ! ਮੇਰੀ ਖਾਣ-ਪੀਣ ਦੀ ਕੰਪਨੀ ਇਕ ਛੋਟੀ ਜਿਹੀ ਹੈ, ਜ਼ਿਆਦਾਤਰ ਸਿਰਫ਼ ਪੈਰੋਕਾਰਾਂ ਨੂੰ ਭੋਜਨ ਸਪਲਾਈ ਕਰਨ ਲਈ ਹੀ ਕਾਫ਼ੀ ਹੈ। ਅਤੇ ਕਈ ਵਾਰ ਕਾਫ਼ੀ ਵੀ ਨਹੀਂ ਹੁੰਦਾ। ਕਈ ਵਾਰ ਮੈਂ ਕੁਝ ਮੰਗਦੀ ਹਾਂ, ਉਨ੍ਹਾਂ ਕੋਲ ਨਹੀਂ ਹੁੰਦਾ, ਕਿਉਂਕਿ ਇਹ ਕਾਫ਼ੀ ਨਹੀਂ ਹੁੰਦਾ, ਸਭ ਵਿਕ ਜਾਂਦਾ ਹੈ। ਕੁਝ ਇਸ ਤਰਾਂ। ਸੋ ਮੈਨੂੰ ਤੁਹਾਨੂੰ ਵੀਗਨ ਬਣਨ ਲਈ ਕਹਿਣ ਵਿੱਚ ਕੋਈ ਦਿਲਚਸਪੀ ਨਹੀਂ ਹੈ, ਬਹੁਤੀ ਦਿਲਚਸਪੀ ਨਹੀਂ ਹੈ।

ਮੈਂ ਜੋ ਪੈਸਾ ਵਧ ਜਾਂ ਘਟ ਕਮਾਉਂਦੀ ਹਾਂ ਉਹ ਗਹਿਣਿਆਂ ਦੇ ਖੇਤਰ ਵਿੱਚ ਜ਼ਿਆਦਾ ਹੁੰਦਾ ਹੈ ਅਤੇ ਕੁਝ ਸ਼ਾਇਦ ਪੇਂਟਿੰਗਾਂ ਅਤੇ ਕੁਝ ਕੱਪੜੇ ਪਸੰਦ ਕਰਦੇ ਹਨ। ਪਰ ਕਿਉਂਕਿ ਅਸੀਂ ਬਹੁਤ, ਬਹੁਤ ਹੀ ਕਿਫ਼ਾਇਤੀ ਵੀ ਹਾਂ। ਜੇਕਰ ਮੈਂ ਹੋਰ ਅਮੀਰ ਲੋਕਾਂ ਵਾਂਗ ਰਹਾਂ, ਬਹੁਤ ਸਾਰੀਆਂ ਇਮਾਰਤਾਂ ਬਣਾਵਾਂ, ਅਤੇ ਇੱਕ ਵੱਡਾ ਆਸ਼ਰਮ ਅਤੇ ਇੱਕ ਆਲੀਸ਼ਾਨ ਅਤੇ ਮਹਿੰਗਾ ਆਸ਼ਰਮ ਬਣਾਵਾਂ, ਤਾਂ ਮੇਰੇ ਕੋਲ ਕੁਝ ਵੀ ਨਹੀਂ ਬਚੇਗਾ, ਸ਼ਾਇਦ ਰਹਿਣ ਲਈ ਕਾਫ਼ੀ ਵੀ ਨਹੀਂ ਹੋਵੇਗਾ। ਮੈਂ ਲਗਭਗ 40 ਸਾਲਾਂ ਤੋਂ ਪੜ੍ਹਾ ਰਹੀ ਹਾਂ। ਇਹ ਪਹਿਲੀ ਵਾਰ ਹੈ ਜਦੋਂ ਸਾਡੇ ਕੋਲ ਇੱਕ ਵਧੀਆ ਆਸ਼ਰਮ ਬਣਿਆ ਹੈ, ਅਸੀਂ ਇਸਨੂੰ "ਨਵੀਂ ਭੂਮੀ (ਨਿਊ ਲੈਂਡ) ਆਸ਼ਰਮ" ਕਹਿੰਦੇ ਹਾਂ। ਅਤੇ ਸਾਰੀਆਂ ਇਮਾਰਤਾਂ, ਜਿਵੇਂ ਕਿਲ੍ਹੇ, ਪਰੀ ਕਹਾਣੀਆਂ ਵਰਗੀਆਂ, ਉਹ ਪਹਿਲਾਂ ਹੀ ਉੱਥੇ ਮੌਜ਼ੂਦ ਸਨ। ਅਸੀਂ ਇਸਨੂੰ ਸਿਰਫ਼ US$40-ਕੁਝ ਮਿਲੀਅਨ ਨਾਲ ਖਰੀਦਿਆ, ਅਤੇ ਮੈਂ ਇਸਦਾ ਅੱਧਾ ਹਿੱਸਾ ਵਿਚ ਪਾ ਦਿੱਤਾ; ਅਤੇ ਹੋਰ ਪੈਰੋਕਾਰ, ਜੋ ਵੀ ਚਾਹੁੰਦੇ ਸਨ, ਉਹਨਾਂ ਨੇ ਬਾਕੀ ਅੱਧਾ ਹੋਰ ਪਾ ਦਿੱਤਾ। ਸੋ ਇਹੀ ਹੈ ਜੋ ਇਹ ਹੈ। ਪਰ ਮੇਰਾ ਨਾਮ ਉੱਥੇ ਨਹੀਂ ਹੈ। ਇਹ ਸਭ ਉਨ੍ਹਾਂ ਦੇ ਨਾਮ 'ਤੇ ਹੈ, ਸੋ ਮੇਰਾ ਨਾਮ ਲੱਭਣ ਦੀ ਖੇਚਲ ਨਾ ਕਰੋ, ਇਹ ਕਿਸਦਾ ਹੈ।

ਮੇਰੇ ਕੋਲ ਕੁਝ ਵੀ ਨਹੀਂ ਹੈ - ਮੇਰੀ ਛੋਟੀ ਕਾਰ, ਮੇਰੀ ਗੋਲਫ ਬਘੀ, ਜਾਂ ਮੇਰੀ ਸਾਈਕਲ ਵੀ ਨਹੀਂ। ਮੇਰੇ ਨਾਮ ਤੇ ਕੁਝ ਵੀ ਨਹੀਂ ਹੈ। ਕਿਉਂਕਿ ਮੇਰੇ ਕੋਲ ਘਰ ਮਾਲਕੀ ਲਈ ਸਾਰੀ ਨੌਕਰਸ਼ਾਹੀ ਦੀ ਦੇਖਭਾਲ ਕਰਨ ਲਈ ਸਮਾਂ ਨਹੀਂ ਹੈ ਜਾਂ... ਮੇਰੇ ਨਾਮ 'ਤੇ ਕੁਝ ਪੁਰਾਣੇ ਘਰ ਹਨ, ਸ਼ੁਰੂ ਵਿੱਚ, ਆਸ਼ਰਮ ਅਤੇ ਉਹ ਸਭ ਕੁਝ। ਪਰ ਮੈਂ ਅਜੇ ਵੀ ਉਹਨਾਂ ਨੂੰ ਪਹਿਲਾਂ ਹੀ ਟ੍ਰਾਂਸਫਰ ਕਰ ਦਿੱਤਾ ਹੈ, ਉਹਨਾਂ ਵਿੱਚੋਂ ਜ਼ਿਆਦਾਤਰ ਨੂੰ, ਦੂਜੇ ਲੋਕਾਂ ਦੇ ਨਾਵਾਂ 'ਤੇ, ਦੂਜੇ ਪੈਰੋਕਾਰਾਂ ਦੇ ਨਾਵਾਂ 'ਤੇ, ਤਾਂ ਜੋ ਜੇਕਰ ਮੈਂ ਮਰ ਜਾਵਾਂ, ਤਾਂ ਵੀ ਉਹਨਾਂ ਕੋਲ ਜਾਰੀ ਰੱਖਣ ਲਈ ਇੱਕ ਜਗ੍ਹਾ ਹੋਵੇ। ਪਰ ਕੁਝ ਥਾਵਾਂ 'ਤੇ, ਇਸਨੂੰ ਟ੍ਰਾਂਸਫਰ ਕਰਨਾ ਸੁਵਿਧਾਜਨਕ ਨਹੀਂ ਹੈ, ਸੋ ਇਹ ਅਜੇ ਵੀ ਮੇਰੇ ਨਾਮ 'ਤੇ ਹੋ ਸਕਦਾ ਹੈ, ਉਨ੍ਹਾਂ ਵਿੱਚੋਂ ਦੋ ਕੁ। ਨਹੀਂ ਤਾਂ, ਮੇਰੇ ਕੋਲ ਬਹੁਤਾ ਕੁਝ ਨਹੀਂ ਹੈ। ਮੇਰੇ ਕੋਲ ਕੁਝ ਵੀ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਮੈਂ ਇਸ ਬਾਰੇ ਕਿਉਂ ਗੱਲ ਕਰ ਰਹੀ ਹਾਂ। ਮੈਂ ਤੁਹਾਨੂੰ ਕੁਝ ਵੀ ਦੱਸ ਰਹੀ ਹਾਂ, ਕਿਉਂਕਿ ਤੁਸੀਂ ਦਿਲਚਸਪੀ ਰੱਖਦੇ ਹੋ। ਮੇਰੇ ਅਨੁਯਾਈ ਇਹ ਜਾਣਨ ਵਿੱਚ ਦਿਲਚਸਪੀ ਰੱਖਦੇ ਹਨ ਕਿ ਮੈਂ ਕੀ ਕਰਦੀ ਹਾਂ, ਅਤੇ ਕੀ ਮੈਂ ਅਜੇ ਵੀ ਜ਼ਿੰਦਾ ਹਾਂ, ਸੋ ਮੈਂ ਕਈ ਵਾਰ ਗੱਲ ਕਰਦੀ ਹਾਂ। ਮੈਨੂੰ ਨਹੀਂ ਪਤਾ ਕਿ ਬਾਹਰ ਕਿੰਨੇ ਲੋਕ ਸੁਣਨਗੇ, ਜੇ ਉਨ੍ਹਾਂ ਕੋਲ ਸੁਣਨ ਦਾ ਸਮਾਂ ਵੀ ਹੋਵੇ, ਕਿਉਂਕਿ ਅੱਜ ਕੱਲ੍ਹ ਉਥੇ ਹਰ ਜਗ੍ਹਾ “ਬੁੱਧ” ਹਨ।

ਕੋਈ ਵੀ ਬਾਹਰ ਨਿਕਲਦਾ ਹੈ, ਉਸਦਾ ਕੋਈ ਆਸ਼ਰਮ ਹੈ ਜਾਂ ਜ਼ਮੀਨ ਦਾ ਕੋਈ ਟੁਕੜਾ ਹੈ, ਫਿਰ ਉਹ ਆਪਣੇ ਆਪ ਨੂੰ ਇਕ "ਬੁੱਧ" ਵਜੋਂ ਜਾਂ "ਸਵਰਗ ਦਾ ਰਾਜਕੁਮਾਰ" ਹੋਣ ਦਾ ਦਾਅਵਾ ਕਰਦਾ ਹੈ, ਜੋ ਵੀ । ਓਹ, ਇੰਨੇ ਸਾਰੇ ਖਿਤਾਬ, ਇੰਨੇ ਸਾਰੇ ਨਾਮ। ਇੱਥੋਂ ਤੱਕ ਕਿ ਟ੍ਰਾਨ ਤਾਮ ਵੀ ਰੁਮਾ, ਰੁਮਾਜੀ ਬਣ ਗਿਆ, ਜੋ ਵੀ । ਇਹ ਮੈਨੂੰ "ਅਫ਼ਵਾਹ" ਵਾਂਗ ਲੱਗਦਾ ਹੈ, ਬਿਲਕੁਲ ਗੱਪਾਂ ਮਾਰਨ ਵਾਂਗ। ਇਹ ਅਸਲੀ ਨਹੀਂ ਹੈ ਕਿਉਂਕਿ ਉਸ ਕੋਲ ਲੋਕਾਂ ਨੂੰ ਦੇਣ ਦੀ ਸ਼ਕਤੀ ਨਹੀਂ ਹੈ। ਇਸੇ ਕਰਕੇ ਬਹੁਤ ਸਾਰੇ ਬਿਮਾਰ ਹਨ। ਅਤੇ ਜਦੋਂ ਉਹ ਮੇਰੇ ਕੋਲ ਆਉਂਦੇ ਹਨ, ਤਾਂ ਮੇਰੇ ਲਈ ਉਨ੍ਹਾਂ ਨੂੰ ਸਿਹਤ ਲਈ ਵਾਪਸ ਪੋਸ਼ਣ ਦੇਣਾ ਮੁਸ਼ਕਲ ਹੁੰਦਾ ਹੈ। ਅਤੇ ਭਾਵੇਂ ਉਹ ਆਏ, ਉਹ ਮੇਰੇ ਸਮੂਹ ਵਿੱਚ ਆਏ, ਕਈ ਵਾਰ ਉਹ ਅਜੇ ਵੀ ਅਸਲ ਸਿੱਖਿਆਵਾਂ ਬਾਰੇ ਬਹੁਤ ਕੁਝ ਨਹੀਂ ਸਮਝਦੇ, ਅਤੇ ਉਹ ਬਹੁਤ ਭਟਕਦੇ ਜਾਪਦੇ ਹਨ। ਇਹ ਬਹੁਤ ਮੁਸ਼ਕਲ ਹੈ। ਮੈਂ ਬਾਹਰਲੇ ਲੋਕਾਂ ਤੋਂ ਇਹਨਾਂ ਅਖੌਤੀ ਪੈਰੋਕਾਰਾਂ ਵਿੱਚੋਂ ਕਿਸੇ ਨੂੰ ਵੀ ਸਵੀਕਾਰ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਉਹਨਾਂ ਨੂੰ ਪਹਿਲਾਂ ਵਾਂਗ ਇੱਕ ਖਾਲੀ ਪੰਨੇ ਵਾਂਗ ਅਸਲ ਵਿੱਚ ਵਾਪਸ ਲਿਆਉਣਾ ਮੁਸ਼ਕਲ ਹੈ। ਤੁਸੀਂ ਪੰਨੇ ਨੂੰ ਬਲੀਚ ਕਰ ਸਕਦੇ ਹੋ ਅਤੇ ਇਹ ਸਭ ਕੁਝ, ਪਰ ਉਸ ਪੰਨੇ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਇਆ ਨਹੀਂ ਜਾ ਸਕਦਾ। ਸੋ ਇਹ ਮੁਸ਼ਕਲ ਹੈ। ਅਤੇ ਜੇ ਮੈਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦੀ, ਤਾਂ ਉਹ ਕਹਿਣਗੇ, "ਓਹ, ਉਹ ਦਿਆਲੂ ਨਹੀਂ ਹੈ। ਉਹ ਵਿਤਕਰਾ ਕਰਦੀ ਹੈ," ਅਤੇ ਕੁਝ ਇਸ ਤਰਾਂ।

ਕੁਝ ਲੋਕ ਟ੍ਰਾਨ ਤਾਮ ਜਾਂ ਦੂਜੇ ਵਿਆਕਤੀ ਦਾ ਪਾਲਣ ਕਰਦੇ ਹਨ, ਜੋ ਵੀ ਹੋਵੇ, ਮੈਨੂੰ ਉਸਦਾ ਨਾਮ ਨਹੀਂ ਪਤਾ, ਉਸਨੇ ਆਪਣਾ ਨਾਮ ਚੁਣਿਆ - ਕਾਫ਼ੀ ਕੁਝ। ਜੇ ਉਹ ਮੇਰੇ ਕੋਲ ਆਉਂਦੇ ਹਨ ਅਤੇ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਨੂੰ ਸਵੀਕਾਰ ਕਰਾਂ, ਤਾਂ ਉਨ੍ਹਾਂ ਨੂੰ ਸਾਫ਼ ਕਰਨਾ ਮੁਸ਼ਕਲ ਹੈ। ਇਥੋਂ ਤੱਕ ਕਿ ਉਨ੍ਹਾਂ ਵਿੱਚੋਂ ਕੁਝ ਨੂੰ, ਮੈਂ ਉਨ੍ਹਾਂ ਨੂੰ ਜਾਣ ਵੀ ਨਹੀਂ ਦੇ ਸਕਦੀ ਅਤੇ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਇੱਕ ਹੋਸਟ ਜਾਂ ਕੁਝ ਵੀ ਕੰਮ ਕਰਨ ਲਈ ਕਿਉਂਕਿ ਉਨ੍ਹਾਂ ਦੀ ਊਰਜਾ ਅਜੇ ਵੀ ਬਹੁਤ ਹਨੇਰੀ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਕਿੰਨਾ ਹਨੇਰਾ ਹੈ? ਉਨ੍ਹਾਂ ਦਾ ਅਖੌਤੀ ਗੁਰੂ, ਟ੍ਰਾਨ ਤਾਮ, ਜਦੋਂ ਉਹ ਇੰਨੇ ਭਿਆਨਕ ਕੰਮ ਕਰਦਾ ਹੈ, ਤਾਂ ਕੁਝ ਲੋਕ ਮੈਨੂੰ ਇਹ ਸਾਰੀਆਂ ਗੱਲਾਂ ਦੱਸਣ ਦੀ ਹਿੰਮਤ ਨਹੀਂ ਕਰਦੇ। ਉਨ੍ਹਾਂ ਨੇ ਕੁਝ ਦੱਸਿਆ। ਸਾਡੇ ਕੋਲ ਸਬੂਤ ਹਨ, ਸਾਡੇ ਕੋਲ ਇੰਟਰਵਿਊ ਹਨ, ਸਾਡੇ ਕੋਲ ਵੀਡੀਓ ਹਨ ਅਤੇ ਉਹ ਸਭ ਕੁਝ ਹੈ, ਪਰ ਸਭ ਕੁਝ ਨਹੀਂ। ਕੁਝ ਉਸ ਤੋਂ ਇੰਨੇ ਡਰਦੇ ਹਨ ਕਿ ਗੱਲ ਕਰਨ ਦੀ ਹਿੰਮਤ ਨਹੀਂ ਕਰਦੇ। ਪਰ ਉਹ ਸਿਰਫ਼ ਕਹਿੰਦੇ ਹਨ, "ਓਹ, ਉਹ ਇਨ੍ਹਾਂ ਸਭ ਚੀਜ਼ਾਂ ਨਾਲੋਂ ਵੀ ਜ਼ਿਆਦਾ ਭਿਆਨਕ ਕੰਮ ਕਰਦਾ ਹੈ ਜੋ ਤੁਸੀਂ ਸੁਣੀਆਂ ਹਨ।" ਮੇਰੇ ਪ੍ਰਮਾਤਮਾ, ਇਹ ਸਾਰੀਆਂ ਚੀਜ਼ਾਂ ਜੋ ਉਸਨੇ ਕੀਤੀਆਂ ਮੇਰੇ ਲਈ ਪਹਿਲਾਂ ਹੀ ਭਿਆਨਕ ਹਨ। ਇਸ ਤੋਂ ਵੱਧ ਭਿਆਨਕ ਚੀਜ਼ਾਂ ਬਾਰੇ ਗੱਲ ਕਰਨੀ ਤਾਂ ਪਾਸੇ ਰਹੀ। ਮੈਂ ਕਲਪਨਾ ਵੀ ਨਹੀਂ ਕਰ ਸਕਦੀ।

ਸੋ ਮੈਂ ਇਹ ਦੱਸਦੀ ਰਹਿੰਦੀ ਹਾਂ, ਉਮੀਦ ਕਰਦੀ ਹਾਂ ਕਿ ਬਾਹਰਲੇ ਕਮਜ਼ੋਰ ਲੋਕ ਉਸਦਾ ਪਿੱਛਾ ਨਾ ਕਰਨ। ਤੁਹਾਨੂੰ ਮੇਰਾ ਪਿੱਛਾ ਕਰਨ ਦੀ ਲੋੜ ਨਹੀਂ ਹੈ, ਬਸ ਉਸਦਾ ਪਿੱਛਾ ਨਾ ਕਰੋ। ਮੈਂ ਤੁਹਾਨੂੰ ਦੱਸਿਆ ਹੈ ਕਿ ਜੇ ਤੁਸੀਂ ਚਾਹੋ ਤਾਂ ਬਹੁਤ ਸਾਰੀਆਂ ਥਾਵਾਂ 'ਤੇ ਜਾ ਸਕਦੇ ਹੋ ਅਤੇ ਅਧਿਆਤਮਿਕ ਗਿਆਨ ਦੀ ਭਾਲ ਕਰ ਸਕਦੇ ਹੋ।

ਜੇ ਤੁਸੀਂ ਮੇਰੇ ਨਾਲ ਅਧਿਐਨ ਕਰਨ ਲਈ ਨਹੀਂ ਆਉਣਾ ਚਾਹੁੰਦੇ, ਤਾਂ ਮੈ ਕੁਝ ਵੀ ਨਹੀਂ ਗੁਆਉਂਦੀ। ਬਸ ਤੁਸੀਂ ਗੁਆਉਂਦੇ ਹੋ। ਤੁਸੀਂ ਤਿੰਨਾਂ ਲੋਕਾਂ (ਸੰਸਾਰਾਂ) ਤੋਂ ਪੂਰੀ ਤਰ੍ਹਾਂ ਮੁਕਤ ਹੋਣ ਦਾ ਮੌਕਾ ਗੁਆ ਦਿੰਦੇ ਹੋ, ਦੀਖਿਆ ਦੇ ਸਮੇਂ ਤੋਂ ਪੂਰੀ ਤਰ੍ਹਾਂ ਮੁਕਤ ਅਤੇ ਆਜ਼ਾਦ। ਇਹ ਹੈ ਜੋ ਤੁਸੀਂ ਗੁਆਉਂਦੇ ਹੋ।

ਕੋਈ ਵੀ ਅਖੌਤੀ ਗੁਰੂ ਜੋ A ਤੋਂ Z ਤੱਕ ਮੇਰੀਆਂ ਸਿੱਖਿਆਵਾਂ ਦੀ ਨਕਲ ਕਰਦਾ ਹੈ - ਹੇ ਪ੍ਰਮਾਤਮਾ, ਨਕਲ-ਕਰਨ ਵਾਲਿਆਂ ਬਾਰੇ ਗੱਲ ਕਰਦੇ ਹੋਏ। ਇਹ ਸਿਰਫ਼ ਇੱਕ ਮਾੜੀ ਕਾਪੀ ਹੈ, ਮੈਨੂੰ ਸ਼ਰਮ ਆਉਂਦੀ ਹੈ।

ਮੈਂ ਵੀ ਗਾਉਂਦੀ ਹਾਂ, ਉਹ ਵੀ ਗਾਉਂਦਾ ਹੈ। ਮੇਰੇ ਕੋਲ ਤੋਤੇ-ਲੋਕ ਹਨ, ਉਸ ਕੋਲ ਤੋਤੇ-ਲੋਕ ਹੋਣੇ ਚਾਹੀਦੇ ਹਨ।

ਅਤੇ ਮੈਂ ਇਸ ਬਾਰੇ ਗੱਲ ਕਰਦੀ ਹਾਂ, ਅਤੇ ਉਹ ਬਿਲਕੁਲ ਮੇਰੀ ਨਕਲ ਕਰਦਾ ਹੈ, ਅਤੇ ਉਸੇ ਤਰ੍ਹਾਂ ਗੱਲ ਕਰਦਾ ਹੈ। ਭਾਵੇਂ ਮੈਂ ਕਈ ਵਾਰ ਕੁਝ ਪੈਰੋਕਾਰਾਂ ਨਾਲ ਬੈਠਣ ਲਈ ਟੋਕਰੀ ਲੈ ਕੇ ਜਾਂਦੀ ਹਾਂ, ਕਿਉਂਕਿ ਮੇਰੇ ਕੋਲ (ਇਹਦੇ) ਵਿਚ ਕੁਝ ਵੀਗਨ ਕੇਕ ਜਾਂ ਕੈਂਡੀ ਹਨ, ਮੈਂ ਇਹ ਉਨ੍ਹਾਂ ਨੂੰ ਦਿੰਦੀ ਹਾਂ।

ਅਤੇ ਉਸਨੂੰ ਵੀ ਇੱਕ ਔਰਤ ਵਾਂਗ ਇਕ ਟੋਕਰੀ ਚੁੱਕਣੀ ਪੈਂਦੀ ਹੈ। ਕੋਈ ਹੈਰਾਨੀ ਨਹੀਂ ਕਿ ਉਸਨੇ ਮਰਦਾਂ ਅਤੇ ਛੋਟੇ ਮੁੰਡਿਆਂ ਨਾਲ ਬਲਾਤਕਾਰ ਕੀਤਾ ਅਤੇ ਇਹ ਸਭ ਕੁਝ। ਮੈਨੂੰ ਲੱਗਦਾ ਹੈ ਕਿ ਉਹ ਇੱਕ ਤਰ੍ਹਾਂ ਦਾ ਲਿੰਗੀ (ਬਾਏਸੈਕਸ਼ੁਅਲ) ਹੈ, ਅਜੀਬ ਚੀਜ਼। ਨਹੀਂ ਤਾਂ, ਇੱਕ ਆਦਮੀਂ ਦੂਜੇ ਆਦਮੀਂ ਨਾਲ ਇਸ ਤਰਾਂ ਦੀ ਚੀਜ਼ ਕਿਵੇਂ ਚਾਹੁੰਦਾ ਹੈ? ਕੀ ਤੁਸੀਂ ਇਹ ਕਲਪਨਾ ਕਰ ਸਕਦੇ ਹੋ? ਨਹੀਂ। ਜੇ ਤੁਸੀਂ ਇੱਕ ਅਸਲੀ ਮਰਦ ਹੋ, ਤਾਂ ਤੁਸੀਂ ਕਿਸੇ ਹੋਰ ਮਰਦ ਨਾਲ ਕੁਝ ਵੀ ਸਰੀਰਕ ਸੰਬੰਧ ਨਹੀਂ ਬਣਾਉਣਾ ਚਾਹੋਗੇ। ਇਹ ਤਾਂ ਬਹੁਤ ਹੀ ਘਟੀਆ ਹੈ, ਕਿ ਨਹੀਂ? ਅਤੇ ਔਰਤਾਂ ਨਾਲ ਵੀ, ਅਤੇ ਬੱਚਿਆਂ ਨਾਲ ਵੀ। ਓਹ, ਇਹ ਧਰਤੀ 'ਤੇ ਪਹਿਲਾਂ ਹੀ ਸੱਚਮੁੱਚ ਨਰਕ ਵਰਗਾ ਹੈ।

ਮੈਨੂੰ ਨਹੀਂ ਪਤਾ ਕਿ ਕੁਝ ਸਰਕਾਰਾਂ ਅਜੇ ਵੀ ਉਸਨੂੰ ਕਿਉਂ ਸਵੀਕਾਰ ਕਰਦੀਆਂ ਹਨ ਅਤੇ ਉਸਨੂੰ ਆਪਣੇ ਦੇਸ਼ ਵਿੱਚ ਰਹਿਣ ਦਿੰਦੀਆਂ ਹਨ। ਉਹ ਉਸ ਦੇਸ਼ ਵਿੱਚ ਤਬਾਹੀ ਲਿਆਉਂਦਾ ਹੈ। ਉਹ ਕੁਝ ਸਮੇਂ ਲਈ ਥਾਈਲੈਂਡ ਵਿੱਚ ਰਿਹਾ, ਅਤੇ ਫਿਰ ਬਹੁਤ ਸਾਰੇ ਲੋਕ ਮਰ ਗਏ, ਇੱਕ ਵੱਡੀ ਇਮਾਰਤ ਡਿੱਗ ਗਈ। ਭੂਚਾਲ ਸਿਰਫ਼ ਮਿਆਂਮਾਰ ਵਿੱਚ ਹੀ ਨਹੀਂ ਆਇਆ ਹੈ, ਪਰ ਥਾਈਲੈਂਡ ਵਿੱਚ ਬਹੁਤ ਨੁਕਸਾਨ ਹੋਇਆ ਸੀ। ਇਸ ਬਾਰੇ ਕਲਪਨਾ ਕਰੋ । ਪਰ ਮੈਂ ਕਿਸੇ ਨੂੰ ਕਿਵੇਂ ਦੱਸਾਂ? ਹੁਣ ਕਿਸੇ ਕੋਲ ਹੋਰ ਸਮਝਣ ਲਈ ਸਾਫ਼ ਦਿਮਾਗ ਨਹੀਂ ਜਾਪਦਾ।

ਮੈਂਨੂੰ ਬਸ ਉਮੀਦ ਹੈ ਕਿ ਤੁਸੀਂ ਜ਼ਲਦੀ ਹੀ ਜਾਗ ਜਾਓਂਗੇ, ਨਹੀਂ ਤਾਂ ਸੰਸਾਰ ਡੁੱਬ ਰਿਹਾ ਹੈ। ਬਹੁਤ ਸਾਰੀਆਂ, ਬਹੁਤ ਸਾਰੀਆਂ ਅਜੀਬ ਘਟਨਾਵਾਂ ਹਨ, ਭਾਵ ਅਸਮਾਨ ਤੋਂ ਅਤੇ ਧਰਤੀ ਤੋਂ, ਸਮੁੰਦਰ ਤੋਂ, ਹਰ ਜਗ੍ਹਾ, ਬਹੁਤ ਸਾਰੇ ਦੇਸ਼ਾਂ ਵਿੱਚ ਚੇਤਾਵਨੀਆਂ। ਪਰ ਤੁਸੀਂ ਅਜੇ ਵੀ ਨਹੀਂ ਜਾਗ੍ਰਿਤ ਹੋਏ। ਮੈਂ ਬਹੁਤ ਜ਼ਿਆਦਾ ਗੱਲ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ। ਮੈਨੂੰ ਯਕੀਨ ਨਹੀਂ ਕਿ ਮੇਰਾ ਸਮਰਪਣ ਕੁਝ ਮਦਦ ਕਰਦਾ ਹੈ। ਹੋ ਸਕਦਾ ਹੈ ਕਿ ਇਹ ਕੁਝ ਲੋਕਾਂ ਦੀ ਮਦਦ ਕਰੇ, ਪਰ ਸਾਰਿਆਂ ਦੀ ਨਹੀਂ, ਕਿਉਂਕਿ ਕਈ ਵਾਰ ਲੋਕ ਇਸਨੂੰ ਹਲਕੇ ਵਿੱਚ ਲੈਂਦੇ ਹਨ। ਜਦੋਂ ਤੁਸੀਂ ਇਹ ਸਭ ਕੁਝ ਮੁਫ਼ਤ ਵਿੱਚ ਦਿੰਦੇ ਹੋ, ਕਿਉਂਕਿ ਇਸ ਸੰਸਾਰ ਵਿੱਚ ਹਰ ਚੀਜ਼ ਪ੍ਰਾਪਤ ਕਰਨ ਲਈ ਤੁਹਾਨੂੰ ਭੁਗਤਾਨ ਕਰਨਾ ਪੈਂਦਾ ਹੈ। ਪਰ ਮੈਂ ਲੋਕਾਂ ਤੋਂ ਪੈਸੇ ਨਹੀਂ ਲੈ ਸਕਦੀ, ਬਚਪਨ ਤੋਂ ਹੀ।

ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਇੱਕ ਵਾਰ ਮੈਂ ਪੈਰਿਸ ਵਿੱਚ ਸੀ, ਮੇਰੇ ਕੋਲ ਤੁਰੰਤ ਇੱਕ ਨੌਕਰੀ ਨਹੀਂ ਸੀ, ਪਰ ਜਿਸ ਨੌਕਰੀ ਲਈ ਮੈਂ ਕੰਮ ਕਰਦੀ ਸੀ, ਉਸ ਨੇ ਪੈਸੇ ਦੀ ਪੇਸ਼ਕਸ਼ ਕੀਤੀ ਜੋ ਮੈਂ ਨਹੀਂ ਲਏ, ਸਿਰਫ਼ ਕਿਉਂਕਿ ਉਸਨੂੰ ਮੇਰੇ ਨਾਲ ਕੁਝ ਪਿਆਰ ਸੀ, ਅਤੇ ਮੈਂ ਉਹ ਨਹੀਂ ਵਰਤਣਾ ਚਾਹੁੰਦੀ ਸੀ। ਮੈਨੂੰ ਉਸ ਤੋਂ ਪੈਸੇ ਲੈਣਾ ਚੰਗਾ ਨਹੀਂ ਲੱਗਿਆ। ਭਾਵੇਂ ਇਹ ਮੇਰੀ ਤਨਖਾਹ ਸੀ, ਉਸ ਸਮੇਂ ਤਨਖਾਹ ਦਾ ਸਮਾਂ ਨਹੀਂ ਸੀ। ਜਦੋਂ ਮੇਰੇ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ, ਨਾ ਕੋਈ ਕੰਮ ਸੀ, ਨਾ ਹੀ ਕੋਈ ਪੈਸਾ ਸੀ, ਤਾਂ ਮੈਂ ਬਾਹਰ ਦੌੜ ਗਈ ਖੁਦ ਇਕ ਨੌਕਰੀ ਲੱਭਣ ਗਈ। ਖੁਸ਼ਕਿਸਮਤੀ ਨਾਲ, ਮੇਰੇ ਕੋਲ ਕੁਝ ਸੀ, ਪਰ ਫਿਰ ਇਹ ਜ਼ਿਆਦਾ ਦੇਰ ਨਹੀਂ ਚੱਲਿਆ। ਜਿਵੇਂ ਕਿ ਕੁਝ ਵੀ, ਜੋ ਵੀ ਮੈਂ ਲਿਆ, ਸ਼ਾਇਦ ਕਿਸੇ ਰੈਸਟੋਰੈਂਟ ਵਿੱਚ ਸੀ ਜਾਂ ਕੁਝ ਹੋਰ, ਭਾਂਡੇ ਧੋਣ ਵਾਲਾ। ਪਰ ਫਿਰ ਉਸ ਰੈਸਟੋਰੈਂਟ ਮਾਲਕ ਦੀ ਪਤਨੀ ਵੀ ਮੇਰੇ ਨਾਲ ਈਰਖਾ ਕਰਦੀ ਸੀ, ਸੋ ਉਹ ਚਾਹੁੰਦੀ ਸੀ ਕਿ ਉਹ ਮੈਨੂੰ ਬਾਹਰ ਕੱਢ ਦੇਵੇ। ਮੈਂ ਕਿਹਾ, ਇਹ ਆਸਾਨ ਨਹੀਂ ਹੈ, ਸਿਰਫ਼ ਕੰਮ ਕਰਨਾ ਚਾਹੁੰਦੀ ਹੈ, ਕੁਝ ਇਮਾਨਦਾਰ ਪੈਸਾ ਕਮਾਉਣਾ ਵੀ ਆਸਾਨ ਨਹੀਂ ਹੈ। ਅਸੀਂ ਕਿਸ ਬਾਰੇ ਗੱਲ ਕਰ ਰਹੇ ਸੀ?

ਜਦੋਂ ਮੈਂ ਆਪਣੇ ਪ੍ਰਤੀਨਿਧੀ ਵਜੋਂ ਦੀਖਿਆ ਦੇਣ ਲਈ ਇੱਕ ਕੁਆਨ ਯਿਨ ਮੈਸੇਂਜਰ ਭੇਜਦੀ ਹਾਂ, ਤਾਂ ਮੈਂ ਉਸਨੂੰ ਸਿਰਫ਼ ਉਸ ਸਥਿਤੀ ਲਈ ਬਹੁਤ ਸ਼ਕਤੀ ਪ੍ਰਦਾਨ ਕਰਦੀ ਹਾਂ। ਨਹੀਂ ਤਾਂ, ਕਈ ਵਾਰ ਉਹ 800-1000 ਲੋਕਾਂ ਨੂੰ ਦੀਖਿਆ ਦਿੰਦੇ ਹਨ। ਇਹ ਉਨ੍ਹਾਂ ਲਈ ਸਹਿਣ ਕਰਨਾ ਬਹੁਤ ਜ਼ਿਆਦਾ ਕਰਮ ਹੈ। ਸੋ ਮੈਨੂੰ ਉਸ ਮੌਕੇ ਲਈ ਆਪਣੀ ਸ਼ਕਤੀ ਦੇਣੀ ਪਵੇਗੀ। ਸਿਰਫ਼ ਉਸ ਮੌਕੇ ਲਈ, ਅਤੇ ਬਾਅਦ ਵਿੱਚ ਮੈਂ ਅਹੁਦਾ ਸੰਭਾਲਦੀ ਹਾਂ, ਬਿਨਾਂਸ਼ਕ, ਆਪਣੇ ਪ੍ਰਮਾਤਮਾ ਦੇ ਪੈਰੋਕਾਰ ਲਈ । ਕੁਆਨ ਯਿਨ ਮੈਸੇਂਜਰ ਕੋਲ ਇੱਕ ਸਤਿਗੁਰੂ ਵਾਲੀ ਸਾਰੀ ਸ਼ਕਤੀ ਨਹੀਂ ਹੈ। ਇਹ ਫ਼ਰਕ ਹੈ ਕਿ ਤੁਸੀਂ ਇੱਕ ਬੋਧੀਸਤਵ ਹੋਵੋਂ ਅਤੇ ਤੁਸੀਂ ਇੱਕ ਬੁੱਧ (ਗੁਰੂ) ਹੋ।

ਮੈਨੂੰ ਯਾਦ ਨਹੀਂ ਆ ਰਿਹਾ, ਮੈਂ ਕਦੋਂ ਤੋਂ ਇੱਕ ਬੁੱਧ ਰਹੀ ਹਾਂ। ਅਤੇ ਜਦੋਂ ਮੈਂ ਵਾਪਸ ਆਈ, ਮੈਂ ਸਭ ਕੁਝ ਭੁੱਲ ਵੀ ਗਈ। ਅਤੇ ਮੈਂ ਆਪਣੇ ਬਾਰੇ ਜਾਣਦੀ ਸੀ, ਪ੍ਰਮਾਤਮਾ ਨਾਲ ਇੱਕ ਹੋਣਾ, ਬਹੁਤ ਸਮਾਂ ਪਹਿਲਾਂ ਤੋਂ ਹੀ, 2005 ਤੋਂ, ਉਸ ਹੰਗਰੀ ਰਿਟਰੀਟ ਲਈ ਆਉਣ ਤੋਂ ਪਹਿਲਾਂ ਤੋਂ। ਮੈਨੂੰ ਇਹ ਸਭ ਪਹਿਲਾਂ ਹੀ ਪਤਾ ਸੀ, ਪਰ ਮੈਂ ਤੁਹਾਨੂੰ ਨਹੀਂ ਦੱਸਿਆ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਕਿਵੇਂ। ਮੈਂ ਨਹੀਂ ਚਾਹੁੰਦੀ ਸੀ, ਕਿਉਂਕਿ ਇੱਕ ਆਮ ਵਿਅਕਤੀ ਹੋਣਾ, ਜਾਂ ਸਿਰਫ਼ ਇੱਕ ਸਤਿਗੁਰੂ ਹੋਣਾ ਪਹਿਲਾਂ ਹੀ ਬਹੁਤ ਹੈ। ਲੋਕ ਤੁਹਾਨੂੰ ਦੇਖਦੇ ਹਨ, ਲੋਕ ਤੁਹਾਨੂੰ ਨਿਗਲਣਾ ਚਾਹੁੰਦੇ ਹਨ, ਉਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਨੂੰ ਅਸ਼ੀਰਵਾਦ ਦੇਵੋਂ ਅਤੇ ਉਹ ਜੋ ਵੀ ਕਰਨਾ ਚਾਹੁੰਦੇ ਹਨ, ਕਿਸੇ ਵੀ ਆਮ ਕੰਮ ਲਈ ਹਰ ਤਰ੍ਹਾਂ ਦੀਆਂ ਚੀਜ਼ਾਂ ਦੇਵੋਂ। ਅਤੇ ਇਹ ਤੁਹਾਨੂੰ ਪਰੇਸ਼ਾਨ ਕਰੇਗਾ, ਤੁਹਾਡੀ ਊਰਜਾ ਨੂੰ ਘੁੰਮਾਉਂਦਾ, ਅਤੇ ਪਹਿਲਾਂ ਹੀ ਬਹੁਤ ਸਾਰੇ ਕਰਮ, ਅਤੇ ਪਹਿਲਾਂ ਹੀ ਬਹੁਤ ਸਾਰੇ ਦੁਸ਼ਮਣ, ਮੁਸੀਬਤ ਅਤੇ ਈਰਖਾ। ਜੇ ਤੁਸੀਂ ਉਨ੍ਹਾਂ ਨੂੰ ਇਹ ਵੀ ਦੱਸੋ ਕਿ ਤੁਸੀਂ ਇੱਕ ਬੁੱਧ ਹੋ, ਜਾਂ ਪ੍ਰਮਾਤਮਾ ਨਾਲ ਇੱਕ ਹੋ, ਓਹ, ਮੈਨੂੰ ਨਹੀਂ ਪਤਾ ਸੀ ਕਿ ਇਹ ਕਿੰਨਾ ਬੇਆਰਾਮ ਹੋਵੇਗਾ।

Photo Caption: ਹਨੇਰੇ ਵਿੱਚ ਆਪਣੇ ਆਪ ਨੂੰ ਚਮਕਾਉਣਾ, ਤੁਹਾਡੇ ਲਈ ਕਿਸੇ ਦੇ ਚਮਕਣ ਦੀ ਉਡੀਕ ਨਾ ਕਰੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-19
8584 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-20
6759 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-21
6456 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-22
6380 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-23
6156 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-24
6216 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-25
6086 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-26
6081 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-27
6100 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-28
5969 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-29
6062 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-30
5756 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-01
5769 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-02
5734 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-03
6315 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-11
97 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-11
121 ਦੇਖੇ ਗਏ
ਧਿਆਨਯੋਗ ਖਬਰਾਂ
2026-11-11
2532 ਦੇਖੇ ਗਏ
ਧਿਆਨਯੋਗ ਖਬਰਾਂ
2026-11-10
7019 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-11-10
634 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-10
854 ਦੇਖੇ ਗਏ
7:17
ਸ਼ਾਰਟਸ
2026-11-10
663 ਦੇਖੇ ਗਏ
3:40
ਸ਼ਾਰਟਸ
2026-11-10
496 ਦੇਖੇ ਗਏ
7:32
ਸ਼ਾਰਟਸ
2026-11-10
593 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ