ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਅੱਪਡੇਟ: ਸਤਿਗੁਰੂ ਜੀ ਦੀ ਸਲਾਹ ਦੂਜੇ ਰਾਜੇ ਨੂੰ ਉਸਦੀ ਆਪਣੇ ਦੇਸ਼ ਵਿੱਚ ਸ਼ਾਂਤੀ ਅਤੇ ਖੁਸ਼ੀ ਦੀ ਬੇਨਤੀ ਲਈ, ਅਤੇ ਟਾਪੂ ਦੇ ਰਾਜੇ ਨੂੰ ਉਸਦੀ ਮੁਆਫ਼ੀ/ਸ਼ਾਂਤੀ ਅਤੇ ਆਪਣੀ ਸਿਹਤ ਦੀ ਬੇਨਤੀ ਲਈ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯੂਰਪ ਦੇ ਰਾਜੇ ਨੇ ਫਿਰ ਆਪਣੇ ਦੇਸ਼ ਲਈ ਸ਼ਾਂਤੀ ਅਤੇ ਖੁਸ਼ੀ ਦੀ ਬੇਨਤੀ ਕੀਤੀ। ਮੈਂ ਇਹ ਸਮਝਦੀ ਹਾਂ। ਇਹ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਲੋਕਾਂ ਦੀ ਦੇਖਭਾਲ ਕਰਦੇ ਹੋ। ਅਤੇ ਇਸਦੇ ਲਈ, ਤੁਹਾਨੂੰ ਇਸ ਤੋਂ ਬਾਅਦ, ਜਾਂ ਇਸ ਜੀਵਨ ਵਿੱਚ ਵੀ ਯੋਗਤਾ, ਇਨਾਮ ਮਿਲੇਗਾ। ਪਰ ਤੁਹਾਨੂੰ ਸਭ ਤੋਂ ਪਹਿਲਾਂ, ਇਹ ਜਾਣਨਾ ਪਵੇਗਾ, ਜੇਕਰ ਤੁਸੀਂ ਆਪਣੇ ਦੇਸ਼ ਬਾਰੇ ਸੋਚਦੇ ਹੋ ਅਤੇ ਆਪਣੇ ਦੇਸ਼ ਲਈ ਸ਼ਾਂਤੀ ਅਤੇ ਖੁਸ਼ੀ ਚਾਹੁੰਦੇ ਹੋ, ਤਾਂ ਇਹ ਸੰਭਵ ਹੈ, ਕਿਉਂਕਿ ਤੁਹਾਡੇ ਦੇਸ਼ ਵਿੱਚ ਹਾਲ ਹੀ ਵਿੱਚ ਬਹੁਤ ਸਾਰੀਆਂ ਆਫ਼ਤਾਂ ਆਈਆਂ ਹਨ। ਅਤੇ ਮੈਂ ਜਾਣਦੀ ਹਾਂ ਕਿ ਤੁਸੀਂ ਆਪਣੇ ਦਿਲ ਵਿੱਚ ਕਿਵੇਂ ਮਹਿਸੂਸ ਕਰਦੇ ਹੋ। ਤੁਸੀਂ ਆਪਣੇ ਲੋਕਾਂ ਨੂੰ ਪਿਆਰ ਕਰਦੇ ਹੋ, ਅਤੇ ਇੱਕ ਸ਼ਾਸਕ ਦੇ ਤੌਰ 'ਤੇ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋ। ਇਹ ਚੰਗਾ ਹੈ। ਇਹ ਚੰਗਾ ਹੈ।

ਜ਼ਿਆਦਾਤਰ ਨੇਤਾ ਆਪਣੇ ਦੇਸ਼ਾਂ ਲਈ ਸ਼ਾਂਤੀ ਅਤੇ ਖੁਸ਼ੀ ਚਾਹੁੰਦੇ ਹਨ। ਇਹ ਚੰਗੀ ਗਲ ਹੈ। ਇਹੀ ਹੈ ਬਸ ਕਿ ਤੁਹਾਨੂੰ ਜਾਣਨਾ ਜ਼ਰੂਰੀ ਹੈ, ਸ੍ਰੀ ਮਾਨ ਜੀ, ਕਿ ਤੁਹਾਡੇ ਦੇਸ਼ ਦੀ ਸ਼ਾਂਤੀ ਅਤੇ ਖੁਸ਼ੀ ਸਾਰੇ ਸੰਸਾਰ ਦੀ ਸ਼ਾਂਤੀ ਅਤੇ ਖੁਸ਼ੀ ਨਾਲ ਇਕਠੀ ਜੁੜੀ ਹੋਈ ਹੈ। ਮੈਨੂੰ ਭਰੋਸਾ ਹੈ ਕਿ ਤੁਸੀਂ ਇਹ ਜਾਣਦੇ ਹੋ, ਬਸ ਇਹ ਕਿ ਤੁਸੀਂ ਭੁੱਲ ਗਏ ਹੋ। ਆਪਣਾ ਕੰਮ ਛੋਟੇ ਤੋਂ ਛੋਟਾ ਬਾਰੀਕ ਵਿਸਤਾਰ ਨਾਲ ਕਰੋ, ਜੋ ਵੀ ਤੁਸੀਂ ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਦੇਸ਼ ਲਈ ਕਰ ਸਕਦੇ ਹੋ। ਬੱਸ ਇਹ ਕਰੋ। ਆਪਣੇ ਦਿਨ ਦੇ ਹਰ ਮਿੰਟ, ਆਪਣਾ ਕੰਮ ਪੂਰੀ ਲਗਨ, ਇਮਾਨਦਾਰੀ, ਇਮਾਨਦਾਰੀ ਨਾਲ, ਪੂਰੇ ਦਿਲ ਨਾਲ ਕਰੋ। ਅਤੇ ਤੁਹਾਨੂੰ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ। ਆਪਣਾ ਕੰਮ ਚੰਗੀ ਤਰ੍ਹਾਂ ਕਰਨ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ। ਅਤੇ ਤੁਹਾਨੂੰ ਜੋ ਵੀ ਬਖਸ਼ਿਆ ਗਿਆ ਹੈ ਅਤੇ ਜਿਸ ਨਾਲ ਤੁਹਾਡੀ ਮਦਦ ਕੀਤੀ ਗਈ ਹੈ, ਉਸ ਲਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ। ਜਿੱਥੋਂ ਤੱਕ ਇੱਕ ਰਾਜਾ ਜਾਂ ਇੱਕ ਰਾਸ਼ਟਰਪਤੀ ਹੋਣ ਦੀ ਗੱਲ ਹੈ, ਜੇਕਰ ਤੁਸੀਂ ਇਮਾਨਦਾਰ ਹੋ, ਤਾਂ ਸਵਰਗ ਤੁਹਾਡੇ ਰੋਜ਼ਾਨਾ ਦੇ ਕੰਮਾਂ ਅਤੇ ਗੁਆਂਢੀ ਦੇਸ਼ਾਂ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰੇਗਾ।

ਪਰ ਇੱਕ ਰਾਜਾ ਹੋਣ ਦੇ ਨਾਤੇ ਖੁਸ਼ ਰਹਿਣਾ ਅਤੇ ਸ਼ਾਂਤੀ ਰੱਖਣਾ, ਇਹ ਕੁਝ ਅਨਮੋਲ ਹੈ, ਲਗਭਗ ਦੁਰਲੱਭ ਚੀਜ਼। ਮੈਨੂੰ ਇਹ ਕਹਿੰਦੇ ਹੋਏ ਅਫ਼ਸੋਸ ਹੋ ਰਿਹਾ ਹੈ, ਇਸੇ ਲਈ ਸਾਡੇ ਏਸ਼ੀਅਨ ਖੇਤਰ ਦੇ ਕੁਝ ਰਾਜਿਆਂ ਨੇ ਆਪਣਾ ਰਾਜ ਉਦੋਂ ਛੱਡ ਦਿੱਤਾ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਥੇ ਇੱਕ ਹੋਰ ਰਾਜ ਹੈ, ਜੋ ਕਿ ਦੁਨਿਆਵੀ ਰਾਜਾਂ ਨਾਲੋਂ ਵਧੇਰੇ ਬਿਹਤਰ ਹੈ। ਇੱਕੇਰਾਂ ਜਦੋਂ ਉਹ ਕੁਝ ਹੱਦ ਤੱਕ ਗਿਆਨਵਾਨ ਹੋ ਜਾਂਦੇ ਹਨ, ਆਪਣੀਆਂ ਕੁਝ ਇੱਛਾਵਾਂ ਰਾਹੀਂ, ਜਾਂ ਜੇ ਉਹ ਕਿਸੇ ਗਿਆਨਵਾਨ ਹਸਤੀ ਨੂੰ ਮਿਲਦੇ ਹਨ ਜਿਸਨੇ ਉਨ੍ਹਾਂ ਨੂੰ ਆਪਣੇ ਉੱਚ ਪੱਧਰੀ ਗਿਆਨ ਨਾਲ ਪ੍ਰਭਾਵਿਤ ਕੀਤਾ ਹੋਵੇ, ਤਾਂ ਰਾਜੇ, ਰਾਜਕੁਮਾਰ, ਜਾਂ ਪ੍ਰਧਾਨ ਮੰਤਰੀ, ਉਹ ਸ਼ਾਇਦ ਸਭ ਕੁਝ ਛੱਡ ਕੇ ਉਸ ਰਸਤੇ 'ਤੇ ਚੱਲਣਾ ਚਾਹੁਣਗੇ - ਆਜ਼ਾਦੀ ਦਾ ਰਸਤਾ, ਸ਼ਾਂਤੀ ਦਾ ਰਸਤਾ, ਖੁਸ਼ੀ ਦਾ ਰਸਤਾ ਜਿਸਦੀ ਤੁਸੀਂ ਭਾਲ ਕਰ ਰਹੇ ਹੋ।

ਇੱਕ ਵਾਰ, ਮੈਂ ਮਨੋਵਿਗਿਆਨ ਵਿੱਚ ਇੱਕ ਡਿਗਰੀ ਜਾਰੀ ਰੱਖਣਾ ਚਾਹੁੰਦੀ ਸੀ, ਕਿਉਂਕਿ ਮੈਂ ਉਸ ਸਮੇਂ ਦੇਖਿਆ ਸੀ ਕਿ ਔਲੈਕਸੀਜ਼ (ਵੀਐਤਨਾਮੀਜ਼) ਲੋਕ ਸ਼ਰਨਾਰਥੀਆਂ ਵਜੋਂ ਬਹੁਤ ਦੁੱਖ ਝੱਲ ਰਹੇ ਸਨ। ਸੋ ਮੈਂ ਪਹਿਲਾਂ ਹੀ ਯੂਨੀਵਰਸਿਟੀ ਵਿੱਚ ਅਰਜ਼ੀ ਦੇਣ ਗਈ ਸੀ। ਉਸ ਸਮੇਂ, ਮੈਂ ਅਜੇ ਕੁਆਨ ਯਿਨ ਗਿਆਨ ਵਿਧੀ ਦਾ ਅਭਿਆਸ ਨਹੀਂ ਕਰ ਰਹੀ ਸੀ। ਮੈਂ ਹਰ ਰੋਜ਼ ਪਵਿੱਤਰ ਸੂਤਰ ਪੜ੍ਹ ਰਹੀ ਸੀ, ਬਾਈਬਲ ਨਾਲ ਪ੍ਰਾਰਥਨਾ ਵੀ ਕਰ ਰਹੀ ਸੀ, ਅਤੇ ਸਾਰੇ ਬੁੱਧਾਂ ਅਤੇ ਗੁਰੂਆਂ ਨੂੰ ਪ੍ਰਾਰਥਨਾ ਕਰ ਰਹੀ ਸੀ ਕਿ ਉਹ ਮੈਨੂੰ ਆਪਣੇ ਆਪ ਨੂੰ ਪ੍ਰਕਾਸ਼ਮਾਨ ਕਰਨ ਦਾ ਸਹੀ ਰਸਤਾ ਲੱਭਣ ਵਿੱਚ ਮਦਦ ਕਰਨ, ਤਾਂ ਜੋ ਮੈਂ ਦੂਜਿਆਂ ਦੀ ਮਦਦ ਕਰ ਸਕਾਂ, ਕਿਉਂਕਿ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ ਹੈ, ਸਿਰਫ਼ ਉਸ ਸਮੇਂ ਦੇ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀਆਂ ਨਾਲ ਹੀ ਨਹੀਂ। ਪਰ ਹਰ ਵਾਰ ਜਦੋਂ ਮੈਂ ਟੀਵੀ ਦੇਖਦੀ ਸੀ, ਕੁਝ ਦੁਖਦਾਈ ਗੱਲਾਂ ਚੱਲ ਰਹੀਆਂ ਹੁੰਦੀਆਂ ਸਨ। ਅਤੇ ਭਾਵੇਂ ਤੁਸੀਂ ਟੀਵੀ ਨਹੀਂ ਦੇਖਦੇ, ਤੁਸੀਂ ਇਹ ਜਾਣਦੇ ਹੋ। ਸੋ ਮੈਂ ਸੋਚ ਰਹੀ ਸੀ ਕਿ ਮੈਨੂੰ ਕੁਝ ਕਰਨਾ ਪਵੇਗਾ, ਸੋ ਮੈਂ ਯੂਨੀਵਰਸਿਟੀ ਗਈ, ਮਨੋਵਿਗਿਆਨ ਲਈ ਆਪਣੀ ਅਰਜ਼ੀ ਸ਼ੁਰੂ ਕੀਤੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਔਲੈਕਸੀਜ਼ (ਵੀਐਤਨਾਮੀਜ਼) ਲੋਕਾਂ ਨੂੰ ਮਨੋਵਿਗਿਆਨਕ ਆਰਾਮ, ਮਨੋਵਿਗਿਆਨਕ ਸਲਾਹ ਦੀ ਲੋੜ ਹੈ। ਇਕ ਦੁਨਿਆਵੀ ਤੌਰ 'ਤੇ, ਮੈਂ ਸੋਚਿਆ ਕਿ ਇਹੀ ਤਰੀਕਾ ਹੈ, ਕਿਉਂਕਿ ਉਹ ਬਹੁਤ ਜ਼ਿਆਦਾ ਸਦਮੇ ਅਤੇ ਦੁੱਖਾਂ ਵਿੱਚੋਂ ਲੰਘੇ ਸਨ।

ਫਿਰ ਮੈਂ ਇਹ ਗੱਲ ਆਪਣੀਆਂ ਬੋਧੀ ਸਾਧਵੀਆਂ ਵਿਚੋਂ ਇੱਕ ਨੂੰ ਦੱਸੀ। ਅਤੇ ਉਸਨੇ ਮੈਨੂੰ ਕਿਹਾ, "ਆਹ, ਮਨੋਵਿਗਿਆਨੀ ਡਾਕਟਰ, ਸਾਡੇ ਕੋਲ ਬਹੁਤ ਸਾਰੇ ਹਨ। ਪਰ ਗਿਆਨਵਾਨ ਹੋਣਾ, ਬੁੱਧ ਦਾ ਪਾਲਣ ਕਰਨਾ ਦੁਰਲਭ ਹੁੰਦਾ ਹੈ। ਤੁਹਾਨੂੰ ਸ਼ਾਇਦ ਹੀ ਕੋਈ ਮਿਲੇ। ਸੋ ਇੱਕ ਮਨੋਵਿਗਿਆਨੀ ਇੰਨਾ ਮਹੱਤਵਪੂਰਨ ਨਹੀਂ ਹੈ। ਤੁਸੀਂ ਮਨੋਵਿਗਿਆਨ ਦੁਆਰਾ ਅਤੇ ਇਸ ਤਰਾਂ ਦੇ ਸਿਧਾਂਤ ਜਾਂ ਇਸ ਤਰਾਂ ਦੀ ਗੱਲਬਾਤ ਵਿੱਚ ਉਨ੍ਹਾਂ ਨੂੰ ਦਿਲਾਸਾ ਦੇਣ ਦੇ ਤਰੀਕੇ ਦੁਆਰਾ ਕੁਝ ਮੁੱਠੀ ਭਰ ਲੋਕਾਂ ਦੀ ਮਦਦ ਕਰ ਸਕਦੇ ਹੋ। ਪਰ ਜੇ ਤੁਸੀਂ ਗਿਆਨਵਾਨ ਹੋ, ਤਾਂ ਤੁਸੀਂ ਕਈ ਲੋਕਾਂ, ਅਣਗਿਣਤ ਆਤਮਾਵਾਂ ਅਤੇ ਹੋਰ ਜੀਵਾਂ ਦੀ ਵੀ ਮਦਦ ਕਰ ਸਕਦੇ ਹੋ: ਸਵਰਗ, ਧਰਤੀ ਅਤੇ ਨਰਕ।" ਵਾਹ! ਜਿਉਂ ਹੀ ਮੈਂ ਇਹ ਸੁਣਿਆ, ਮੈਂ ਸੋਚਿਆ, "ਬੱਸ ਇਹੀ ਹੈ। ਮੈਂ ਹੁਣ ਆਪਣੀ ਦੁਨਿਆਵੀ ਪੜ੍ਹਾਈ ਜਾਰੀ ਨਹੀਂ ਰੱਖਾਂਗੀ।"

ਫਿਰ ਮੈਂ ਇੱਕ ਤਿਆਗੀ, ਇੱਕ ਬੋਧੀ ਨਨ ਬਣਨਾ ਚਾਹੁੰਦੀ ਸੀ। ਪਰ ਉਸ ਸਮੇਂ, ਮੈਂ ਪਹਿਲਾਂ ਹੀ ਵਿਆਹੀ ਹੋਈ ਸੀ, ਅਤੇ ਇਹ ਮੇਰੇ ਲਈ ਥੋੜ੍ਹਾ ਮੁਸ਼ਕਲ ਸੀ। ਹਾਂਜੀ, ਫੈਸਲਾ ਕਰਨਾ ਬਹੁਤ ਮੁਸ਼ਕਲ ਸੀ, ਕਿਉਂਕਿ ਮੇਰਾ ਸਾਬਕਾ ਪਤੀ ਬਿਲਕੁਲ ਕਿਸੇ ਵੀ ਔਰਤ ਦੇ ਸੁਪਨੇ ਦੇ ਇਕ ਆਦਮੀ ਸੀ। ਉਹ ਬਹੁਤ, ਬਹੁਤ ਪਿਆਰ ਕਰਨ ਵਾਲਾ, ਬਹੁਤ ਹੀ ਵਿਚਾਰਸ਼ੀਲ, ਉਦਾਰ, ਦਿਆਲੂ, ਕੋਮਲ ਸੀ। ਓਹ, ਤੁਸੀਂ ਇੱਕ ਆਦਮੀਂ ਤੋਂ ਕੁਝ ਵੀ ਚਾਹੁੰਦੇ ਹੋ, ਅਤੇ ਉਹ ਸੋਹਣਾ ਸੁਨਖਾ ਹੈ। ਮੈਂ ਇੱਕ ਪਤੀ ਵਿੱਚ ਜੋ ਵੀ ਚਾਹਾਂ, ਉਸ ਕੋਲ ਸਭ ਕੁਝ ਹੈ। ਇਹ ਮੇਰੇ ਲਈ ਬਹੁਤ ਮੁਸ਼ਕਲ ਸੀ। ਪਰ ਸਾਰੇ ਦੁਖੀ ਲੋਕਾਂ ਬਾਰੇ ਸੋਚ ਕੇ, ਜਿਨ੍ਹਾਂ ਵਿੱਚ ਮੇਰੇ ਆਪਣੇ ਪੁਰਖੇ, ਮਾਤਾ-ਪਿਤਾ, ਭੈਣ-ਭਰਾ ਅਤੇ ਦੋਸਤ ਸ਼ਾਮਲ ਹਨ, ਅਤੇ ਹਰ ਰੋਜ਼ ਬੁੱਚੜਖਾਨਿਆਂ ਵਿੱਚ ਪੀੜਤ ਜਾਨਵਰ-ਲੋਕ, ਫਿਰ ਮੈਂ ਫੈਸਲਾ ਕੀਤਾ ਕਿ ਮੈਨੂੰ ਆਪਣੇ ਪਤੀ, ਸਾਬਕਾ ਪਤੀ, ਅਤੇ ਇਸ ਪਿਆਰ ਭਰੇ ਰਿਸ਼ਤੇ ਵਾਲੇ ਸਬੰਧ ਨੂੰ ਤੋੜਨਾ ਪਵੇਗਾ, ਅਤੇ ਮੈਂ ਛਡ ਕੇ ਚਲੀ ਗਈ। ਇਸ ਤੋਂ ਪਹਿਲਾਂ, ਮੈਂ ਇੱਕ ਨਨ ਬਣਨਾ ਚਾਹੁੰਦੀ ਸੀ, ਪਰ ਇਹ ਪੂਰੀ ਤਰ੍ਹਾਂ ਨਹੀਂ ਸੀ - ਇਹ ਸਫਲ ਨਹੀਂ ਹੋਇਆ।

ਅਤੇ ਫਿਰ ਮੈਂ ਇੱਕ ਵਿਅਕਤੀ ਨੂੰ ਮਿਲੀ, ਇੱਕ ਅਜਨਬੀ। ਮੈਂ ਜਰਮਨੀ ਦੇ ਕਿਸੇ ਸਕੂਲ - ਇੱਕ ਵੋਲਕਸ਼ੋਚਸਚੂਲ (ਬਾਲਗ ਸਿੱਖਿਆ ਕੇਂਦਰ) ਵਿੱਚ ਸ਼ਾਕਾਹਾਰੀ ਖਾਣਾ ਪਕਾਉਣਾ ਸਿਖਾ ਰਹੀ ਸੀ, ਬੇਸ਼ੱਕ, ਮੁਫ਼ਤ। ਅਤੇ ਫਿਰ ਇਹ ਵਿਅਕਤੀ ਮੇਰੇ ਕੋਲ ਆਇਆ। ਉਹ ਵੀ ਸਿੱਖਣਾ ਚਾਹੁੰਦੀ ਸੀ, ਪਰ ਉਹ ਪਹਿਲਾਂ ਹੀ ਇੱਕ ਸ਼ਾਕਾਹਾਰੀ ਸੀ ਅਤੇ ਭਾਰਤ ਵਿੱਚ ਇੱਕ ਗੁਰੂ ਦਾ ਅਨੁਸਰਨ ਕਰਦੀ ਸੀ। ਅਤੇ ਉਸਨੇ ਮੈਨੂੰ ਇੱਕ ਕਿਤਾਬ ਦਿੱਤੀ। ਅਤੇ ਇਹ ਹੈ ਜਿਸ ਤਰਾਂ ਮੈਨੂੰ ਪਤਾ ਲਗਾ ਕਿ ਮੈਂ ਭਾਰਤ ਵਿਚ ਹੋਰ ਚੀਜ਼ਾਂ ਸਿੱਖ ਸਕਦੀ ਹਾਂ, ਅਤੇ ਇਹ ਵਧੇਰੇ ਤਰਕਪੂਰਨ ਜਾਪਦਾ ਸੀ। ਕਿਉਂਕਿ ਇੱਕ ਨਨ ਹੋਣ ਜਾਂ ਇੱਕ ਗੁਰੂ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਤੁਰੰਤ ਗਿਆਨ ਪ੍ਰਾਪਤ ਹੋ ਸਕਦਾ ਹੈ। ਸੋ ਮੈਨੂੰ ਪਤਾ ਸੀ ਕਿ ਉਥੇ ਗਿਆਨ ਪ੍ਰਾਪਤ ਕਰਨ ਦੇ ਹੋਰ ਵੀ ਤਰੀਕੇ ਹਨ, ਤੇਜ਼ ਅਤੇ ਆਸਾਨ। ਅਤੇ ਇਸਨੇ ਮੇਰੇ ਦਿਲ ਨੂੰ ਛੂਹ ਲਿਆ। ਸੋ ਮੈਂ ਭਾਰਤ ਲਈ ਰਵਾਨਾ ਹੋ ਗਈ ਅਤੇ ਇਹ ਪਤਾ ਲਗਾਉਣ ਲਈ ਬਹੁਤ ਸਾਰੀਆਂ ਥਾਵਾਂ ਦੀ ਖੋਜ ਕੀਤੀ ਕਿ ਗਿਆਨ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਅਤੇ ਤੇਜ਼ ਤਰੀਕਾ ਕਿਹੜਾ ਹੈ। ਇਸ ਤਰਾਂ ਮੈਂ ਕੁਆਨ ਯਿਨ, ਅੰਦਰੂਨੀ ਸਵਰਗੀ ਪ੍ਰਕਾਸ਼ ਅਤੇ ਅੰਦਰੂਨੀ ਸਵਰਗੀ ਆਵਾਜ਼ ਤੱਕ ਪਹੁੰਚੀ। ਇਹ ਹੈ ਜਿਵੇਂ ਮੈਨੂੰ ਭਾਰਤ ਵਿੱਚ ਇਸ ਨਾਲ ਨੇੜਤਾ ਹੋ ਗਈ। ਮੈਨੂੰ ਨਹੀਂ ਪਤਾ ਕਿ ਮੈਂ ਇਸ ਬਾਰੇ ਇੰਨੀ ਜ਼ਿਆਦਾ ਕਿਉਂ ਗਲ ਕਰ ਰਹੀ ਹਾਂ। ਚਲੋ ਵਾਪਸ ਚੱਲੀਏ।

ਸੋ ਮੇਰਾ ਅੰਦਾਜ਼ਾ ਹੈ ਕਿ ਇਸੇ ਤਰ੍ਹਾਂ, ਬਹੁਤ ਸਾਰੇ ਪ੍ਰਾਚੀਨ ਰਾਜਿਆਂ ਨੇ ਸੰਸਾਰ ਵਿੱਚ ਆਪਣੀ ਸਭ ਤੋਂ ਸ਼ਕਤੀਸ਼ਾਲੀ ਸਥਿਤੀ ਛੱਡ ਦਿੱਤੀ ਸੀ ਸਵਰਗੀ ਸੰਸਾਰ ਦੀ ਪਾਲਣਾ ਕਰਨ ਲਈ, ਅਸਲ ਸੰਸਾਰ, ਅਸਲ ਦੇਸ਼, ਅਸਲ ਘਰ ਲੱਭਣ ਲਈ ਜਿੱਥੋਂ ਅਸੀਂ ਉਤਪੰਨ ਹੋਏ ਸੀ, ਜਿੱਥੋਂ ਅਸੀਂ ਆਏ ਸੀ ਅਤੇ ਜਿਸ ਵਿੱਚ ਅਸੀਂ ਜਲਦੀ ਜਾਂ ਬਾਅਦ ਵਿੱਚ ਵਾਪਸ ਆਵਾਂਗੇ। ਕਈਆਂ ਲਈ ਇਹ ਬਾਅਦ ਵਿੱਚ ਹੁੰਦਾ ਹੈ। ਕਿਉਂਕਿ ਜਦੋਂ ਅਸੀਂ ਇਸ ਸੰਸਾਰ ਵਿੱਚ ਆਏ, ਖਾਸ ਕਰਕੇ ਜੇਕਰ ਸਾਡੇ ਕੋਲ ਸ਼ਕਤੀ ਹੈ, ਸੰਸਾਰ ਦਾ ਗਿਆਨ ਹੈ ਅਤੇ ਅਸੀਂ ਕੋਈ ਅਸਾਧਾਰਨ ਇਨਸਾਨ ਬਣ ਗਏ ਹਾਂ, ਕੁਝ ਅਦਭੁਤ ਅਹੁਦਿਆਂ 'ਤੇ, ਕਿਸੇ ਵੀ ਅਹੁਦੇ 'ਤੇ, ਅਜ਼ੇ ਸਿਰਫ਼ ਇੱਕ ਰਾਜੇ ਬਾਰੇ ਹੀ ਨਹੀਂ ਗਲ ਕਰ ਰਹੇ। ਮੇਰੇ ਪ੍ਰਮਾਤਮਾ ਦੇ ਪੈਰੋਕਾਰਾਂ ਦੇ ਸਮੂਹ ਵਿੱਚ, ਸੰਸਾਰ ਵਿੱਚ ਬਹੁਤ ਸਾਰੀਆਂ ਉੱਚ ਪ੍ਰਾਪਤੀਆਂ ਹਨ। ਅਸੀਂ ਜ਼ਿਆਦਾਤਰ ਉਨ੍ਹਾਂ ਦੇ ਨਾਵਾਂ ਦਾ ਜ਼ਿਕਰ ਨਹੀਂ ਕਰਦੇ ਜਦੋਂ ਤੱਕ ਉਹ ਚਾਹੁੰਦੇ ਹੋਣ। ਪੁਜਾਰੀ, ਨਨ, ਡਾਕਟਰ, ਇੰਜੀਨੀਅਰ, ਵਿਗਿਆਨੀ, ਇੱਥੋਂ ਤੱਕ ਕਿ ਸਿਆਸਤਦਾਨ ਵੀ, ਪਰ ਤੁਹਾਨੂੰ ਪਤਾ ਨਹੀਂ ਹੋਵੇਗਾ ਕਿਉਂਕਿ ਕੁਝ ਅਜਿਹੇ ਅਹੁਦਿਆਂ 'ਤੇ, ਅਸੀਂ ਉਨ੍ਹਾਂ ਦੇ ਨਾਮ ਅਤੇ ਉਨ੍ਹਾਂ ਦੀ ਨਿੱਜਤਾ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਅਸੀਂ ਆਪਣੇ ਕੁਆਨ ਯਿਨ ਸੰਦੇਸ਼ਵਾਹਕਾਂ ਨੂੰ ਉਨ੍ਹਾਂ ਦੇ ਨਿਰਧਾਰਤ ਸਥਾਨ, ਘਰ, ਵਿਸ਼ੇਸ਼ ਵਿਅਕਤੀਗਤ ਦੀਖਿਆ ਲਈ ਭੇਜਦੇ ਹਾਂ। ਉਹਨਾਂ ਨੂੰ ਖਾਸ ਨਾਮ ਦਿੰਦੇ ਹਾਂ ਤਾਂ ਜੋ ਕਿਸੇ ਨੂੰ ਪਤਾ ਵੀ ਨਾ ਲੱਗੇ। ਸੋ ਉਨ੍ਹਾਂ ਵਿੱਚੋਂ ਕੁਝ ਸਾਡੇ ਸੁਪਰੀਮ ਮਾਸਟਰ ਟੈਲੀਵਿਜ਼ਨ 'ਤੇ ਮੇਜ਼ਬਾਨਾਂ ਦੇ ਰੂਪ ਵਿੱਚ ਜਾਂ ਕਿਸੇ ਵੀ ਸ਼ੋਅ ਦੇ ਕਿਸੇ ਵੀ ਭਾਗੀਦਾਰ ਜਾਂ ਸ਼ੋਅ ਦੇ ਮੇਜ਼ਬਾਨਾਂ ਵਜੋਂ ਦਿਖਾਈ ਦਿੰਦੇ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਉਹ ਸਾਡੀ ਐਸੋਸੀਏਸ਼ਨ ਜਾਂ ਕਿਸੇ ਹੋਰ ਚੀਜ਼ ਤੋਂ ਹਨ। ਉਹ ਸਿਰਫ਼ ਆਪਣੇ ਕੰਮ ਕਰਦੇ ਹਨ ਅਤੇ ਦਰਸ਼ਕਾਂ ਨੂੰ ਆਪਣੀ ਮੁਹਾਰਤ ਜਾਂ ਆਪਣੇ ਕਿਸੇ ਵੀ ਪੇਸ਼ੇ ਬਾਰੇ ਸਮਝਾਉਂਦੇ ਹਨ ਜੋ ਉਨਾਂ ਕੋਲ ਹੈ। ਪਰ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਹ ਆਪਣੇ ਕੰਮ, ਸੰਵੇਦਨਸ਼ੀਲ ਮੁੱਦਿਆਂ ਕਾਰਨ ਸਾਡੀ ਐਸੋਸੀਏਸ਼ਨ ਦੇ ਮੈਂਬਰ ਹਨ। ਇਸ ਸੰਸਾਰ ਵਿੱਚ, ਲੋਕ ਕੁਝ ਮਸ਼ਹੂਰ ਅਤੇ ਚੰਗੇ ਜੀਵਾਂ ਲਈ ਮੁਸੀਬਤ ਖੜ੍ਹੀ ਕਰਦੇ ਹਨ, ਸੋ ਅਸੀਂ ਜਿੰਨਾ ਹੋ ਸਕੇ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ।

ਮੈਂ ਤੁਹਾਨੂੰ - ਕਿਸੇ ਵੀ ਰਾਜਾ, ਕਿਸੇ ਪ੍ਰਧਾਨ ਮੰਤਰੀ, ਜਾਂ ਕਿਸੇ ਵੀ ਰਾਸ਼ਟਰਪਤੀ ਨੂੰ - ਆਪਣੀ ਦੁਨਿਆਵੀ ਸਥਿਤੀ ਨੂੰ ਤਿਆਗ ਕੇ ਇੱਕ ਤਿਆਗੀ ਬਣਨ ਜਾਂ ਇਸ ਤਰਾਂ ਦੀ ਕੋਈ ਚੀਜ਼ ਬਣਨ ਦੀ ਸਲਾਹ ਨਹੀਂ ਦੇ ਰਹੀ। ਨਹੀਂ। ਸਭ ਤੋਂ ਵਧੀਆ ਇਹ ਹੈ ਕਿ ਤੁਸੀਂ ਆਪਣੀ ਸਥਿਤੀ ਵਿੱਚ ਰਹੋ, ਪਰ ਜਿੱਥੇ ਵੀ ਹੋ ਸਕੇ, ਜਿਸ ਵੀ ਤਰੀਕੇ ਨਾਲ ਹੋ ਸਕੇ, ਗਿਆਨ ਪ੍ਰਾਪਤ ਕਰੋ। ਗਿਆਨ ਸਾਰੀਆਂ ਸਮੱਸਿਆਵਾਂ ਜਾਂ ਸੰਬੰਧਿਤ ਤਣਾਅ ਨੂੰ ਦੂਰ ਨਹੀਂ ਕਰੇਗਾ। ਪਰ ਇਹ ਤੁਹਾਡੀ ਸਹਿਣਸ਼ੀਲਤਾ ਨੂੰ ਮਜ਼ਬੂਤ​ਕਰੇਗਾ, ਤੁਹਾਡਾ ਆਈਕਿਊ ਵਧਾਏਗਾ, ਅਤੇ ਰੋਜ਼ਾਨਾ ਜੀਵਨ ਵਿੱਚ ਤੁਹਾਡੇ ਸਾਹਮਣੇ ਆਉਣ ਵਾਲੀ ਕਿਸੇ ਵੀ ਚੁਣੌਤੀ ਲਈ ਤੁਹਾਡੀ ਦ੍ਰਿੜ ਭਾਵਨਾ ਨੂੰ ਵਧਾਏਗਾ, ਖਾਸ ਕਰਕੇ ਜਦੋਂ ਤੁਸੀਂ ਆਪਣੇ ਰਾਸ਼ਟਰ ਦੇ ਨੇਤਾ ਹੋ। ਭਾਵੇਂ ਤੁਹਾਡੇ ਆਲੇ ਦੁਆਲੇ ਬਾਹਰੀ ਸਥਿਤੀ ਅਰਾਜਕ ਹੋਵੇ, ਤੁਸੀਂ ਅੰਦਰੋਂ ਆਪਣੀ ਸ਼ਾਂਤੀ ਨਹੀਂ ਗੁਆਓਗੇ, ਜੋ ਐਨ ਉਥੇ ਬਾਹਰੋਂ ਵੀ ਪ੍ਰਗਟ ਹੁੰਦੀ ਹੈ। ਸਭ ਤੋਂ ਵੱਧ, ਜੇਕਰ ਤੁਹਾਡਾ ਅਧਿਆਤਮਿਕ ਗੁਰੂ ਇੱਕ ਸੱਚਾ ਗਿਆਨਵਾਨ ਸਤਿਗੁਰੂ ਹੈ ਜੋ ਸਭ ਤੋਂ ਵੱਧ ਸੰਭਵ ਹੋਵੇ, ਤਾਂ ਉਹ ਤੁਹਾਨੂੰ ਮੁਸੀਬਤਾਂ ਤੋਂ ਉੱਪਰ ਚੁੱਕ ਸਕਦਾ ਹੈ, ਉਨ੍ਹਾਂ ਵਿੱਚੋਂ ਕੁਝ ਨੂੰ ਸੰਭਾਲਣ ਵਿੱਚ ਮਦਦ ਕਰ ਸਕਦਾ ਹੈ - ਵੱਡਾ ਛੋਟਾ ਬਣ ਜਾਂਦਾ ਹੈ, ਛੋਟਾ ਜ਼ੀਰੋ ਬਣ ਜਾਂਦਾ ਹੈ!

ਇਹ ਸਭ ਤੋਂ ਵਧੀਆ ਹੋਵੇਗਾ ਜੇਕਰ ਤੁਸੀਂ ਇੱਕ ਬਹੁਤ ਹੀ ਮਹਾਨ, ਬਹੁਤ ਗਿਆਨਵਾਨ ਗੁਰੂ ਲੱਭ ਸਕੋ ਜੋ ਤੁਹਾਨੂੰ ਸ਼ਬਦਾਂ ਤੋਂ ਬਿਨਾਂ ਸਿੱਖਿਆ, ਬਿਨਾਂ ਕਿਸੇ ਲਿਖਤੀ ਵਾਕਾਂ ਦੇ ਵਿਧੀ, ਬਿਨਾਂ ਕਿਸੇ ਲਿਖਤੀ ਫਲਾਸਫੇ ਦੇ ਦੇਵੇ, ਪ੍ਰਦਾਨ ਕਰ ਦੇਵੇ।। ਇਹ ਸਿਰਫ਼ ਉਨ੍ਹਾਂ ਚੀਜ਼ਾਂ ਲਈ ਕੁਝ ਸਪੱਸ਼ਟੀਕਰਨ ਹਨ ਜਿਨ੍ਹਾਂ ਦੀ ਤੁਸੀਂ ਵਿਆਖਿਆ ਵੀ ਨਹੀਂ ਕਰ ਸਕਦੇ। ਜਿਵੇਂ ਕਿ ਉਦਾਹਰਣ ਵਜੋਂ, ਅਸੀਂ ਇਸਨੂੰ ਕੁਆਨ ਯਿਨ ਵਿਧੀ ਕਹਿੰਦੇ ਹਾਂ, ਜਿਸਦਾ ਅਰਥ ਹੈ ਸਵਰਗੀ ਸਦੀਵੀ ਪ੍ਰਕਾਸ਼ ਅਤੇ ਆਵਾਜ਼, ਪਰ ਇਹ ਅੰਦਰ ਹੈ। ਤੁਸੀਂ ਇਸਨੂੰ ਬਣਾਉਣ ਜਾਂ ਸਿਰਜਣ ਲਈ ਕਿਸੇ ਵੀ ਯੰਤਰ ਜਾਂ ਕਿਸੇ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ। (ਜਿਵੇਂ ਕਿ ਮੈਂ ਪਹਿਲਾਂ ਦੇ ਕੁਝ ਭਾਸ਼ਣਾਂ ਵਿੱਚ ਜਾਣ-ਪਛਾਣ ਕਰਵਾਈ ਹੈ, ਉਥੇ ਤੁਹਾਨੂੰ ਵੱਖ-ਵੱਖ ਸਿਖਾਉਣ ਵਾਲੇ ਗਰੁੱਪ ਮਿਲ ਸਕਦੇ ਹਨ।)

ਮੈਂ ਖੁਸ਼ ਹਾਂ ਕਿ ਮੈਂ ਤੁਹਾਡੇ ਨਾਲ ਗਲ ਕਰ ਸਕੀ, ਕਿਉਂਕਿ ਤੁਹਾਡੀ ਜਿੰਦਗੀ ਦਾ ਸਾਰ - ਤੁਹਾਡੀ ਆਤਮਾ - ਸ਼ਾਨਦਾਰ ਹੈ, ਮਹਾਨ ਹੈ, ਪਵਿਤਰ ਹੈ, ਸ਼ੁਧ ਹੈ, ਤੰਦਰੁਸਤ ਹੈ, ਸੰਤਮਈ ਹੈ। ਇਹ ਇਸ ਸੰਸਾਰ ਤੋਂ ਜਾਂ ਅਦਿਖ ਸੰਸਾਰਾਂ ਤੋਂ ਕਿਸੇ ਵੀ ਚੀਜ਼ ਨਾਲ ਪੂਰੀ ਤਰਾਂ ਅਦੂਸ਼ਿਤ ਹੈ। ਪਰ ਗਲ ਇਹ ਹੈ, ਤੁਸੀਂ ਸਰੀਰ ਵਿਚ ਫਸੇ ਹੋਏ ਹੋ ਅਤੇ ਮਨ ਰਾਹੀਂ ਕੰਟ੍ਰੋਲ ਕੀਤਾ ਗਿਆ ਹੈ, ਜੋ ਹੇਠਲੀ ਹੋਂਦ ਤੋਂ ਹੈ। ਇਸ ਲਈ, ਤੁਹਾਡੇ ਲਈ ਬਹੁਤ ਮੁਸ਼ਕਲ ਹੈ ਆਪਣੇ ਸ਼ਾਨਦਾਰ ਮਹਾਨ ਆਪੇ ਨੂੰ ਯਾਦ ਕਰਨਾ। ਸੋ, ਮੈਂ ਬਾਰ, ਬਾਰ ਅਤੇ ਬਾਰ ਬਾਰ ਤੁਹਾਨੂੰ ਇਹ ਦਸਣ ਦੀ ਕੋਸ਼ਿਸ਼ ਕਰ ਰਹੀ ਹਾਂ। ਪਰ ਜੇਕਰ ਮੈਂ ਤੁਹਾਨੂੰ ਨਹੀਂ ਦਸ ਸਕਦੀ ਤੁਹਾਨੂੰ ਸਮਝਾਉਣ ਲਈ, ਕ੍ਰਿਪਾ ਕਰਕੇ ਕੋਈ ਹੋਰ ਗੁਰੂਆਂ ਨੂੰ ਲਭੋ ਹੋਰਨਾਂ ਧਾਰਮਿਕ ਸਮੂਹਾਂ ਵਿਚ ਜੋ ਤੁਹਾਡੀ ਮਦਦ ਕਰ ਸਕਦੇ ਹਨ।

ਅਤੇ ਮੈਂ ਹੁਣ ਤੁਹਾਨੂੰ ਦਸ ਸਕਦੀ ਹਾਂ: ਸ਼ਾਇਦ ਤੁਸੀਂ ਕਾਓ ਡਾਏ-ਇਜ਼ਮ ਨੂੰ ਜਾਂਦੇ ਹੋ ਪਰ ਤੁਹਾਨੂੰ ਆਪਣੀ ਆਪਣੀ ਸੂਝ, ਅੰਤਰ ਪ੍ਰੇਰਣਾ , ਆਪਣ‌ੀਆਂ ਪ੍ਰਾਰਥਨਾਵਾਂ, ਆਪਣੀ ਦਿਲ ਦੀ ਇਮਾਨਦਾਰੀ ਦੀ ਵਰਤੋਂ ਕਰਨੀ ਪਵੇਗੀ ਇਕ ਚੰਗੇ ਵਾਲੇ, ਸ਼ੁਧ ਟਰਾਂਸਮਿਟਰ ਲਭਣ ਵਿਚ ਸਹਾਇਤਾ ਲਈ, ਉਸ ਚਰਚ ਵਿਚ, ਉਸ ਮੰਦਰ ਵਿਚ। ਇਹ ਇਸਾਈ ਧਰਮ ਨਾਲ ਸਮਾਨ ਹੈ: ਤੁਹਾਨੂੰ ਇਕ ਸੰਤ ਲਭਣਾ ਪਵੇਗਾ ਇਕ ਚੋਗਿਆਂ ਦੇ ਸਮੂਹ ਦੀ ਉਲਝਣ ਵਿਚ, ਪਰ ਖਾਲੀ ਦਿਲ, ਪਿਆਰ ਤੋਂ ਵਾਂਝੇ। ਤੁਹਾਨੂੰ ਉਹ ਦੁਰਲਭ ਰਤਨ ਲਭਣਾ ਪਵੇਗਾ, ਉਹ ਹੀਰਾ ਮਿਟੀ ਵਿਚ ਆਪਣੀ ਆਤਮਾ ਨੂੰ ਸੌਂਪਣ ਲਈ, ਤੁਹਾਡੀ ਪ੍ਰਮਾਤਮਾ ਦੀ ਖੋਜ਼ ਲਈ, ਤੁਹਾਡੇ ਆਪਣੇ ਆਪੇ ਲਈ, ਇਹ ਸਭ ਘੜਮਸ, ਵਿਨਾਸ਼ਕਾਰੀ ਸੰਸਾਰ ਦੇ ਵਿਚਕਾਰ।

ਮੈਂ ਤੁਹਾਨੂੰ ਦਸਿਆ ਸੀ, ਤੁਸੀਂ ਕਾਓ ਡਾਏ-ਇਜ਼ਮ ਵਿਚ ਜਾ ਕੇ ਲਭ ਸਕਦੇ ਹੋ, ਸਭ ਤੋਂ ਵਧੀਆ ਟਰਾਂਸਮਿਟਰ, ਸਭ ਤੋਂ ਵਧੀਆ ਕਾਉ ਡਾਏ-ਇਜ਼ਮ ਦਾ ਮੰਦਰ ਜੋ ਤੁਸੀਂ ਲਭ ਸਕਦੇ ਹੋ। ਕਾਓ ਡਾਏ ਦਾ ਭਾਵ "ਉਚਾ ਮੰਡਲ" ਹੈ । ਮੈਂ ਹੁਣੇ ਹੁਣੇ ਪਤਾ ਕੀਤਾ ਤੁਹਾਡੇ ਨਾਲ ਇਸ ਬਾਰੇ ਗਲ ਕਰਨ ਤੋਂ ਬਾਅਦ। ਮੈਂ ਸੋਚਦੀ ਰਹੀ, "ਅਸੀਂ ਇਸ ਨੂੰ ਅੰਗਰੇਜ਼ੀ ਵਿਚ ਕੀ ਆਖ ਸਕਦੇ ਹਾਂ?" "ਕਾਓ" ਭਾਵ "ਉਚਾ।" "ਡਾਏ" ਭਾਵ ਤਕਰੀਬਨ ਇਕ ਪਲੈਟਫਾਰਮ। ਪਰ ਅੰਗਰੇਜ਼ੀ ਵਿਚ ਉਸ ਦਾ ਭਾਵ "ਉਚਾ ਮੰਡਲ" ਹੈ। ਉਹ ਸਭ ਤੋਂ ਵਧੀਆ ਹੈ ਜੋ ਮੈਂ ਅਨੁਵਾਦ ਕਰ ਸਕਦੀ ਹਾਂ। ਮੈਨੂੰ ਮਾਫ ਕਰਨਾ, ਸਾਰੇ ਸੰਤ ਉਥੇ, ਜੇਕਰ ਮੈਂ ਤੁਹਾਡੀਆਂ ਸਿਖਾਇਆਵਾਂ ਦੀ ਗਹਿਰੀ, ਡੂੰਘੀ ਭਾਵਨ ਇਕ ਸ਼ਬਦ ਵਿਚ ਇਸ ਤਰਾਂ ਨਹੀਂ ਲਿਆ ਸਕੀ।

ਤੁਸੀਂ ਬਿਆਸ, ਭਾਰਤ ਨੂੰ ਜਾ ਸਕਦੇ ਹੋ - ਜਾਂ ਬਿਆਸ ਗੁਰੂਆਂ ਦੀਆਂ ਸ਼ਾਖਾਵਾਂ। ਉਨਾਂ ਦੇ ਵਾਰਿਸ ਅਜ਼ੇ ਵੀ ਉਨਾਂ ਦੀ ਸ਼ਕਤੀ ਨੂੰ ਸੰਭਾਲਦੇ ਹਨ, ਅਜ਼ੇ ਵੀ ਉਨਾਂ ਦੀ ਆਸ਼ੀਰਵਾਦ ਮੌਜ਼ੂਦ ਹੈ। ਤੁਸੀਂ ਉਨਾਂ ਤੇ ਭਰੋਸਾ ਕਰ ਸਕਦੇ ਹੋ। ਬਿਆਸ - ਬੀ-ਆ-ਸ। ਬਿਆਸ ਦੇ ਸੰਸਥਾਪਕ, ਪਰਮ ਪਵਿਤਰ ਸੁਆਮੀ ਮਹਾਂਰਾਜ ਜੀ ਹੋਰਾਂ ਦੇ ਉਤਰਾਧਿਕਾਰੀਆਂ ਦਾ ਇਕ ਸਮੂਹ ਸਾਰੇ ਰਾਹ ਹੇਠਾਂ ਤਕ ਸਤਿਗੁਰੂਆਂ ਬਾਬਾ ਸਾਵਨ ਸਿੰਘ ਜੀ, ਸੰਤ ਕ੍ਰਿਪਾਲ ਸਿੰਘ ਜੀ, ਆਦਿ। ਇਹ ਇਮਾਨਦਾਰ ਸਤਿਗੁਰੂ ਹਨ। ਉਹ ਕਿਸੇ ਵੀ ਤਰਾਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਣਗੇ, ਕਿਉਂਕਿ ਉਹ ਉਸ ਸ਼ਰਤ-ਰਹਿਤ ਪਿਆਰ ਦੀ ਪਰੰਪਰਾ ਵਿਚ ਡੂੰਘੇ ਹਨ। ਤੁਸੀਂ ਉਨਾਂ ਤੇ ਭਰੋਸਾ ਕਰ ਸਕਦੇ ਹੋ।

ਅਤੇ ਤੁਸੀਂ ਕਿਸੇ ਵੀ ਪਰੰਪਰਾ ਵਿਚ ਜਾ ਸਕਦੇ ਹੋ, ਸਭ ਤੋਂ ਨਜ਼ਦੀਕੀ ਸੰਭਵ। ਅਤੇ ਸ਼ਾਇਦ ਹੋਆ ਹਾਓ-ਇਜ਼ਮ। ਔ ਲੈਕ (ਵੀਐਤਨਾਮ) ਵਿਚ ਹੋਆ ਹਾਓ-ਇਜ਼ਮ ਵੀ ਨਵਾਂ ਹੈ, ਸਤਿਗੁਰੂ ਦੀ ਆਸ਼ੀਰਵਾਦ ਅਜ਼ੇ ਉਤੇ ਮੌਜ਼ੂਦ ਹੈ। ਔਲੈਕਸੀਜ਼ (ਵੀਐਤਨਾਮੀਜ਼) ਬੁਧ ਧਰਮ, ਡਾਓ ਡੁਆ, ਵੀ ਤੁਸੀਂ ਜਾ ਕੇ ਉਨਾਂ ਨਾਲ ਜੁੜ ਸਕਦੇ ਹੋ ਕਿਉਂਕਿ ਗੁਰੂ ਨਗੂਯੈਨ ਥਾਨ ਨਾਮ, ਜਿਵੇਂ ਗੁਰੂ ਹਯੂਨ ਫੂ ਸੋ, ਗੋਂ ਮਿੰਨ ਚਿਊ ਅਤੇ ਮਿੰਨ ਡਾਂਗ ਚਾਂਗ, ਵੀ ਇਕ ਸਮੂਹ ਹਨ। ਮਿੰਨ ਡਾਂਗ ਕੁਆਂਗ ਕੋਲ ਵੀ ਇਕ ਪਰੰਪਰਾ ਹੈ। ਉਹ ਔ ਲੈਕ (ਵੀਐਤਨਾਮ) ਵਿਚ ਇਕ ਕਾਫੀ ਲੰਮੇਂ ਸਮੇਂ ਤਕ ਅਭਿਆਸ ਕਰਦੇ ਰਹੇ ਹਨ। ਖੈਰ, ਜਦੋਂ ਤਕ ਉਹ ਕਰ ਸਕੇ। ਅਤੇ ਉਨਾਂ ਦੀ ਐਨਰਜ਼ੀ, ਆਸ਼ੀਰਵਾਦ ਐਨਰਜ਼ੀ, ਅਜ਼ੇ ਵੀ ਉਨਾਂ ਦੇ ਸ਼ਰਧਾਲੂਆਂ ਨਾਲ ਹੈ। ਸੋ ਤੁਸੀਂ ਉਨਾਂ ਨਾਲ ਵੀ ਜੁੜ ਸਕਦੇ ਹੋ।

ਸੋ, ਤੁਹਾਡੇ ਕੋਲ ਹੁਣ ਬਹੁਤ ਸਾਰੇ ਵਿਕਲਪ ਹਨ। ਮੈਂ ਤੁਹਾਡੇ ਲਈ ਖੁਸ਼ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਉਹ ਮੌਜ਼ੂਦ ਹਨ - ਇਹ ਰਵਾਇਤੀ ਧਾਰਮਿਕ ਸਮੂਹ। ਮੈਂ ਬਹੁਤ ਖੁਸ਼ ਹਾਂ, ਬਹੁਤ ਖੁਸ਼, ਕਿ ਜੇਕਰ ਤੁਸੀਂ ਪਤਾ ਕਰਦੇ ਹੋ ਕਿ ਤੁਹਾਡੇ ਕੋਲ ਉਨਾਂ ਨਾਲ ਨਾਤਾ, ਸਬੰਧ ਹੈ, ਕ੍ਰਿਪਾ ਕਰਕੇ ਉਨਾਂ ਦੀ ਚੋਣ ਕਰੋ ਅਤੇ ਆਪਣਾ ਪੂਰਾ ਦਿਲ, ਆਪਣਾ ਮਨ, ਆਪਣੀ ਆਤਮਾ ਇਸ ਨੂੰ ਸਮਰਪਣ ਕਰੋ। ਇਕ ਸਮੂਹ ਦੀ ਚੋਣ ਕਰੋ। ਸਿਰਫ ਇਕ ਹੀ ਇਹ ਬਿਹਤਰ ਹੈ, ਕਿਉਂਕਿ ਉਹ ਸਾਰੇ ਤੁਹਾਡੀ ਮਦਦ ਕਰ ਸਕਦੇ ਹਨ। ਇਹੀ ਹੈ ਬਸ ਕਿ ਤੁਹਾਨੂੰ ਆਪਣੇ ਆਪ ਨੂੰ ਸਮਰਪਿਤ ਕਰਨਾ ਪਵੇਗਾ, ਅਤੇ ਹਰ ਰੋਜ਼ ਸਚੇ ਦਿਲੋਂ ਮਾਫੀ ਮੰਗੋ ਅਤੇ ਤੁਹਾਡੀ ਆਤਮਾ ਦੀ ਮੁਕਤੀ ਮੁੰਗੋ। ਬਸ ਤੁਹਾਨੂੰ ਦਸਣ ਲਈ ਕਿ ਉਥੇ ਕੁਝ ਉਮੀਦ ਮੌਜ਼ੂਦ ਹੈ। ਮੈਂ ਗਰੰਟੀ ਨਹੀਂ ਕਰ ਸਕਦੀ ਕਿ ਜਿਨਾਂ ਧਾਰਮਿਕ ਬੁਨ‌ਿਆਦਾਂ ਦਾ ਮੈਂ ਤੁਹਾਨੂੰ ਹੁਣੇ ਹੁਣੇ ਜ਼ਿਕਰ ਕੀਤਾ ਹੈ, ਉਨਾਂ ਦਾ ਅਨੁਸਰਨ ਕਰਦੇ ਹੋਏ ਤੁਸੀਂ ਸਾਰੇ ਮੁਕਤ ਹੋ ਜਾਵੋਂਗੇ। ਇਹ ਤੁਹਾਡੇ ਤੇ ਵੀ ਨਿਰਭਰ ਕਰਦਾ ਹੈ, ਤੁਹਾਡੀ ਸੰਜ਼ੀਦਗੀ ਤੇ ਨਿਰਭਰ ਕਰਦਾ ਹੈ ਜੇਕਰ ਤੁਸੀਂ ਸਚਮੁਚ ਮੁਕਤ ਹੋਣਾ ਚਾਹੁੰਦੇ ਹੋ ਅਤੇ ਤੁਹਾਡੀ ਆਤਮਾ ਨੂੰ ਸਾਡੇ ਸੰਸਾਰ ਦੇ ਇਸ ਖਤਰਨਾਕ, ਇਸ ਸਚਮੁਚ ਗੰਬੀਰ ਸਥਿਤੀ ਵਿਚ ਬਚਾਇਆ ਜਾਵੇ।

ਅਤੇ ਜੇਕਰ ਤੁਸੀਂ ਇਸਾਈ ਹੋ, ਕ੍ਰਿਪਾ ਕਰਕੇ ਵੀਗਨ ਬਣ ਦੀ ਵੀ ਕੋਸ਼ਿਸ਼ ਕਰੋ, ਜਿਵੇਂ ਭਗਵਾਨ ਈਸਾ ਮਸੀਹ ਵਾਂਗ। ਜੇਕਰ ਤੁਸੀਂ ਬੋਧੀ ਹੋ, ਸ਼ਕਿਆਮੁਨੀ ਬੁਧ ਵਾਂਗ ਵੀਗਨ ਬਣ ਦੀ ਕੋਸ਼ਿਸ਼ ਕਰੋ। ਅਤੇ ਭਗਵਾਨ ਈਸਾ ਮਸੀਹ ਦੇ ਸ਼ਬਦਾਂ ਵਿਚ ਵਿਸ਼ਵਾਸ ਕਰੋ, ਬੁਧ ਦੇ ਸ਼ਬਦਾਂ ਵਿਚ ਵਿਸ਼ਵਾਸ਼ ਕਰੋ, ਸੰਤਾਂ ਦੇ ਸ਼ਬਦਾਂ ਵਿਚ ਵਿਸ਼ਵਾਸ਼ ਕਰੋ ਜੋ ਤੁਸੀਂ ਸਮਝਦੇ ਹੋ, ਜਿਨਾਂ ਵਿਚ ਤੁਸੀਂ ਭਰੋਸਾ ਕਰਦੇ ਹੋ। ਤੁਸੀਂ ਆਈ-ਕੁਆਨ ਤਾਓ ਦੀ ਕੋਸ਼ਿਸ਼ ਵੀ ਕਰ ਸਕਦੇ ਹੋ; ਘਟੋ ਘਟ ਜਦੋਂ ਤੁਸੀਂ ਉਥੇ ਹੋਵੋਂ, ਤੁਸੀਂ ਸਮਾਨ ਦਿਆਲੂ-ਮਨਾਂ ਵਾਲੇ ਲੋਕਾਂ ਨਾਲ ਹੋਵੋਂਗੇ। ੳਹ ਵੀਗਨ ਹਨ ਜਾਂ/ਅਤੇ ਸ਼ਾਕਾਹਾਰੀ। ਇਹੀ ਹੈ ਸਭ ਜੋ ਮੈਂ ਇਸ ਵੇਵੇ ਯਾਦ ਕਰ ਸਕਦੀ ਹਾਂ। ਉਹੀ ਹੈ ਜੋ ਮੈਂ ਜਾਣਦੀ ਹਾਂ। ਉਥੇ ਸ਼ਾਇਦ ਹੋਰ ਧਾਰਮਿਕ ਵਿਸ਼ਵਾਸ਼ ਹੋਣ ਕਿਸੇ ਜਗਾ, ਗੁਪਤ ਰੂਪ ਵਿਚ, ਸੰਸਾਰ ਦੇ ਕੁਝ ਛੋਟੇ ਕੋਨਿਆਂ ਵਿਚ ਜਿਨਾਂ ਬਾਰੇ ਮੇਰੇ ਕੋਲ ਮੌਕਾ ਨਹੀਂ ਸੀ ਜਾਨਣ ਦਾ। ਤੁਸੀਂ ਆਪਣੀ ਸੂਝ, ਅੰਤਰ ਪ੍ਰੇਰਨਾ ਉਤੇ ਭਰੋਸਾ ਕਰੋ, ਤੁਸੀਂ ਆਪਣੇ ਦਿਲ ਤੇ ਭਰੋਸਾ ਕਰੋ, ਅਤੇ ਤੁਸੀਂ ਸਰਬ ਸ਼ਕਤੀਮਾਨ ਪ੍ਰਮਾਤਮਾ ਤੇ ਭਰੋਸਾ ਕਰੋ ਤੁਹਾਡੇ ਉਥੇ ਅਗਵਾਈ ਕਰਨ ਲਈ।

ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼ (ਧੁਨ) ਹਮੇਸ਼ਾਂ ਸਮੇਂ ਦੇ ਆਰੰਭ ਜਾਂ ਅੰਤ ਤੋਂ ਉੱਥੇ ਰਿਹਾ ਹੈ - ਹਮੇਸ਼ਾ ਉੱਥੇ ਰਿਹਾ ਹੈ, ਹਮੇਸ਼ਾ ਤੋਂ। ਇਸਨੂੰ ਸਿਰਫ਼ ਭੇਤ ਖੋਲ੍ਹਣ ਲਈ ਸਤਿਗੁਰੂ ਦੀ ਮਦਦ ਦੀ ਲੋੜ ਹੈ, ਅਤੇ ਤੁਸੀਂ ਜਾਣ ਸਕੋਗੇ, ਤੁਸੀਂ ਦੇਖ ਸਕੋਗੇ, ਤੁਸੀਂ ਤੁਰੰਤ ਸੁਣ ਸਕੋਗੇ। ਤੁਸੀਂ ਤੁਰੰਤ ਸਵਰਗ ਵਿੱਚ ਹੋਵੋਗੇ, ਅਤੇ ਉਦੋਂ ਤੋਂ ਤੁਸੀਂ ਹੋਰ ਅਤੇ ਹੋਰ ਅੱਗੇ ਵਧੋਗੇ। ਕਿਉਂਕਿ ਆਪਣੇ ਮੂਲ ਨੂੰ ਯਾਦ ਰੱਖਣਾ ਬਹੁਤ ਮੁਸ਼ਕਲ ਹੈ ਇਕ ਸਹੀ ਢੰਗ ਤੋਂ ਬਿਨਾਂ, ਇੱਕ ਵਿਧੀ ਤੋਂ ਬਿਨਾਂ, ਜੋ ਕਿ... ਓਹ ਵਾਹ, ਇਸ ਸੰਸਾਰ ਤੋਂ ਬਾਹਰ ਹੈ, ਇਸ ਮਨੁੱਖੀ ਭਾਸ਼ਾ ਤੋਂ ਬਾਹਰ ਹੈ, ਕਿਸੇ ਵੀ ਜੀਵ ਦੀ ਕਲਪਨਾ ਤੋਂ ਬਾਹਰ ਹੈ। ਇਹ ਸਾਡੀ ਕਲਪਨਾ ਜਾਂ ਧੱਕੇ ਨਾਲ ਜਾਂ ਪ੍ਰਾਰਥਨਾ ਕਰਕੇ ਵੀ ਨਹੀਂ ਹੈ ਕਿ ਤੁਸੀਂ ਇਸਨੂੰ ਪ੍ਰਾਪਤ ਕਰਦੇ। ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਤੁਹਾਨੂੰ ਕੁਝ ਹੱਦ ਤੱਕ ਸਵਰਗ ਤੋਂ ਮਦਦ ਮਿਲਦੀ ਹੈ, ਪਰ ਗਿਆਨ ਤੁਹਾਡੇ ਅੰਦਰ ਹੁੰਦਾ ਹੈ। ਕੋਈ ਵੀ ਸਵਰਗ ਇਸਨੂੰ ਕੱਢ ਕੇ ਤੁਹਾਨੂੰ ਨਹੀਂ ਦੇ ਸਕਦੇ। ਤੁਹਾਡੇ ਕੋਲ ਇਸਨੂੰ ਅਦਿੱਖ ਰੂਪ ਵਿੱਚ ਖੋਲ੍ਹਣ ਲਈ ਕਿਸੇ ਮਾਹਰ ਦੀ ਲੋੜ ਹੈ। ਇਹ ਚੀਜ਼ਾਂ ਅਜਿਹੀਆਂ ਨਹੀਂ ਹਨ ਕਿ ਤੁਹਾਡੇ ਕੋਲ ਇਸਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ, ਦੁਨਿਆਵੀ ਸ਼ਕਤੀ ਹੋਵੇ। ਠੀਕ ਹੈ, ਠੀਕ। ਅਸੀਂ ਕਿਸੇ ਹੋਰ ਚੀਜ਼ ਬਾਰੇ ਗੱਲ ਕਰਾਂਗੇ।

ਨਾਲ ਹੀ, ਇੱਕ ਰਾਜਾ ਹੋਣ ਦੇ ਨਾਤੇ ਆਪਣੇ ਆਪ ਨੂੰ ਦੋਸ਼ੀ ਨਾ ਠਹਿਰਾਓ, ਕਿ ਤੁਸੀਂ ਆਪਣੇ ਲੋਕਾਂ ਦੀ ਉਸ ਤਰ੍ਹਾਂ ਮਦਦ ਨਹੀਂ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਕਰਨਾ ਚਾਹੁੰਦੇ ਸੀ। ਇਹ ਇਹ ਸੰਸਾਰ ਹੈ, ਇੱਕ ਜਾਲ, ਇਸ ਸੰਸਾਰ ਦੀ ਸਥਿਤੀ, ਹਾਲਾਤ ਜੋ ਤੁਹਾਨੂੰ ਬੇਵੱਸ ਅਤੇ ਸ਼ਕਤੀਹੀਣ ਬਣਾਉਂਦੇ ਹਨ। ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ, ਸ਼ਾਇਦ ਕੁਝ ਟੈਕਸ ਹਟਾ ਕੇ ਜਾਂ ਟੈਕਸ ਘਟਾ ਕੇ ਜਾਂ ਹੋਰ ਹਸਪਤਾਲ ਬਣਾ ਕੇ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਕੇ, ਆਦਿ। ਪਰ ਤੁਸੀਂ ਕੁਦਰਤ ਦੁਆਰਾ ਪ੍ਰਬੰਧ ਕੀਤੀ ਕਿਸੇ ਚੀਜ਼ ਵਿੱਚ ਮਦਦ ਨਹੀਂ ਕਰ ਸਕਦੇ - ਜਿਵੇਂ ਕਿ ਹੜ੍ਹ, ਭਿਆਨਕ ਹੜ੍ਹ, ਜਾਂ ਤੂਫਾਨ ਜੋ ਬਹੁਤ ਸਾਰੇ ਲੋਕਾਂ ਨੂੰ ਮਾਰਦਾ ਹੈ ਜਾਂ ਉਨ੍ਹਾਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਮਾਰ ਦਿੰਦਾ ਹੈ, ਉਦਾਹਰਣ ਵਜੋਂ। ਇਹ ਤੁਸੀਂ ਨਹੀਂ ਕਰ ਸਕਦੇ। ਤੁਸੀਂ ਸਿਰਫ਼ ਕੁਝ ਭੌਤਿਕ ਤਰੀਕਿਆਂ ਨਾਲ ਹੀ ਮਦਦ ਕਰ ਸਕਦੇ ਹੋ, ਜਿਵੇਂ ਕਿ ਸ਼ਾਇਦ ਉਨ੍ਹਾਂ ਨੂੰ ਕੁਝ ਪੈਸੇ ਦੇ ਸਕੋਂ, ਉਨ੍ਹਾਂ ਨੂੰ ਭੋਜਨ ਦਿਓ, ਉਨ੍ਹਾਂ ਨੂੰ ਐਮਰਜੈਂਸੀ ਦੇਖਭਾਲ ਦਿਓ, ਕੁਝ ਖਾਲੀ ਸਕੂਲ ਖੋਲ੍ਹੋ ਜਾਂ ਕੁਝ ਥਾਵਾਂ ਖੋਲ੍ਹੋ ਤਾਂ ਜੋ ਉਹਨਾਂ ਦੇ ਸਭ ਕੁਝ ਗੁਆਉਣ ਤੋਂ ਬਾਅਦ ਉਹ ਕੁਝ ਸਮੇਂ ਲਈ ਅੰਦਰ ਆ ਸਕਣ ਅਤੇ ਪਨਾਹ ਲੈ ਸਕਣ। ਪਰ ਤੁਸੀਂ ਉਸ ਹੜ੍ਹ ਨੂੰ ਨਹੀਂ ਰੋਕ ਸਕਦੇ। ਤੁਸੀਂ ਤੂਫਾਨ ਨੂੰ ਨਹੀਂ ਰੋਕ ਸਕਦੇ, ਉਦਾਹਰਣ ਵਜੋਂ, ਜਾਂ ਭੂਚਾਲ ਨੂੰ, ਕਿਉਂਕਿ ਇਹ ਤੁਹਾਡੀ ਸ਼ਕਤੀ ਵਿੱਚ ਨਹੀਂ ਹੈ।

ਕਿਉਂਕਿ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਤੁਹਾਡੇ ਦੇਸ਼ ਦੀ ਸ਼ਾਂਤੀ, ਖੁਸ਼ੀ, ਖੁਸ਼ਹਾਲੀ ਵੀ ਸੰਸਾਰ ਦੇ ਕਈ ਹੋਰ ਦੇਸ਼ਾਂ ਨਾਲ ਜੁੜੀ ਹੋਈ ਹੈ। ਤੁਸੀਂ ਇਸਦੀ ਮਦਦ ਨਹੀਂ ਕਰ ਸਕਦੇ। ਤੁਸੀਂ ਇਸਨੂੰ ਨਹੀਂ ਬਦਲ ਸਕਦੇ ਜੇਕਰ ਸੰਸਾਰ ਦੇ ਲੋਕ ਵੱਡੇ ਪੱਧਰ 'ਤੇ ਨਹੀਂ ਬਦਲਦੇ। ਅਸਲ ਵਿੱਚ ਬਦਲਣ ਲਈ ਕੁਝ ਵੀ ਨਹੀਂ ਹੈ, ਬਸ ਇਹੀ ਹੈ ਕਿ ਸਾਨੂੰ ਸ਼ੁਰੂ ਤੋਂ ਹੀ ਧਰਮੀ ਰਸਤੇ 'ਤੇ ਚੱਲਣਾ ਚਾਹੀਦਾ ਸੀ। ਬਸ ਲੋਕ ਕੁਰਾਹੇ ਪੈ ਗਏ। ਕਿਉਂਕਿ ਇਹ ਸੰਸਾਰ ਨਕਾਰਾਤਮਕ ਸ਼ਕਤੀ ਦਾ ਹੈ, ਅਤੇ ਉਹਨਾਂ ਦਾ ਇੱਥੇ ਰਹਿਣ ਵਾਲੀਆਂ ਸਾਰੀਆਂ ਆਤਮਾਵਾਂ 'ਤੇ ਬਹੁਤ ਪ੍ਰਭਾਵ ਹੈ ਜੋ ਉਹਨਾਂ ਦੇ ਨਿਯੰਤਰਣ ਵਿੱਚ ਹਨ। ਉਹ ਸਾਨੂੰ ਕਿਸੇ ਵੀ ਕਾਰਨ ਕਰਕੇ ਜਾਂ ਬਿਨਾਂ ਕਿਸੇ ਕਾਰਨ ਦਿਨ-ਰਾਤ ਵਿਅਸਤ ਰੱਖਦੇ ਹਨ, ਉਹ ਸਾਨੂੰ ਹਰ ਛੋਟੀ ਜਿਹੀ ਚੀਜ਼ ਲਈ ਜਿਸਦੀ ਸਾਨੂੰ ਲੋੜ ਹੈ ਭੁਗਤਾਨ ਕਰਨ ਲਈ ਹਰ ਸਮੇਂ ਮਿਹਨਤ ਕਰਨ ਲਈ ਮਜਬੂਰ ਕਰਦੇ ਹਨ। ਅਸੀਂ ਮਰਨ ਤੱਕ ਕਦੇ ਵੀ ਇੰਨੀ ਮਿਹਨਤ ਨਹੀਂ ਕਰ ਸਕਦੇ ਕਿ ਇਸਦਾ ਭੁਗਤਾਨ ਕੀਤਾ ਜਾ ਸਕੇ! ਜਾਂ ਸਾਡੇ ਬੱਚਿਆਂ ਨੂੰ ਕਰਜ਼ਾ ਵੀ ਚੁਕਾਉਣਾ ਪਵੇਗਾ! ਅਤੇ ਉਨ੍ਹਾਂ ਨੇ ਸਾਨੂੰ ਦੂਜੇ ਪਾਸੇ ਕੁਝ ਵੀ ਆਪਣੇ ਨਾਲ ਨਹੀਂ ਲਿਜਾਣ ਦਿੰਦੇ!

ਉਹ ਕਦੇ ਵੀ ਕਿਸੇ ਵੀ ਆਤਮਾ ਨੂੰ ਇੱਥੋਂ ਆਜ਼ਾਦ ਨਹੀਂ ਹੋਣ ਦੇਣਾ ਚਾਹੁੰਦੇ। ਅਤੇ ਇਸ ਦੌਰਾਨ, ਉਥੇ ਬਹੁਤ ਸਾਰੇ ਭਰਮਾਉਣ ਵਾਲੇ ਤੱਥ ਅਤੇ ਚੀਜ਼ਾਂ ਹਨ, ਅਤੇ ਹਰ ਤਰ੍ਹਾਂ ਦੇ ਮਨਮੋਹਕ ਵਿਸ਼ੇ ਅਤੇ ਘਟਨਾਵਾਂ ਅਤੇ ਕੁਝ ਵੀ ਜੋ ਇੱਕ ਖੁਸ਼-ਕਰਨ ਵਾਲਾ ਡਰਾਮਾ ਜਾਪਦਾ ਹੈ, ਅਜਿਹਾ ਇੱਕ ਸ਼ੋਅ ਜੋ ਸਭ ਪਾਸੇ ਤੁਹਾਡੇ ਆਲੇ ਦੁਆਲੇ ਅਤੇ ਲੋਕਾਂ ਦੇ ਆਲੇ ਦੁਆਲੇ ਹੈ, ਉਹਨਾਂ ਨੂੰ ਉਲਝਣ ਵਿੱਚ ਪਾਉਂਦਾ ਹੈ ਅਤੇ ਅਜਿਹੇ ਜਾਲਾਂ ਵਿੱਚ ਫਸਾਉਂਦਾ ਹੈ। ਅਤੇ ਫਿਰ ਉਹ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਉਹ ਇਸਦੇ ਆਦੀ ਹੋ ਜਾਂਦੇ ਹਨ, ਇਸਦੇ ਆਦੀ ਹੋ ਜਾਂਦੇ ਹਨ। ਅਤੇ ਇਸ ਤਰਾਂ ਉਹ ਇਸ ਭੌਤਿਕ ਖੇਤਰ ਵਿੱਚ ਹਮੇਸ਼ਾ ਲਈ ਨਕਾਰਾਤਮਕ ਸ਼ਕਤੀ ਦੁਆਰਾ ਨਿਯੰਤਰਿਤ ਹੋ ਜਾਂਦੇ ਹਨ। ਕਿਉਂਕਿ ਭਾਵੇਂ ਇਹਨਾਂ ਵਿੱਚੋਂ ਕੁਝ ਚਾਲਾਂ ਲੋਕਾਂ ਨੂੰ ਕੁਝ ਅਸਥਾਈ ਖੁਸ਼ੀ ਜਾਂ ਖੁਸ਼ੀ ਜਾਂ ਆਰਾਮ ਦਿੰਦੀਆਂ ਹਨ, ਉਹ ਇਸਦੇ ਪਿੱਛੇ ਜਾਂ ਛੁਪੀ ਹੋਈ, ਹੋਰ ਦੁਖਾਂਤ ਪੈਦਾ ਕਰਦੀਆਂ ਹਨ, ਜੋ ਕਿ ਇਹਨਾਂ ਜਾਦੂ-ਟੂਣਿਆਂ ਕਾਰਨ, ਸੰਸਾਰ ਵਿੱਚ ਇਹਨਾਂ ਭਰਮਾਉਣ-ਵਾਲੀਆਂ ਕਿਸਮਾਂ ਦੇ ਪ੍ਰਗਟਾਵੇ ਕਾਰਨ ਹੁੰਦੀਆਂ ਹਨ। ਇਸੇ ਕਰਕੇ ਬਹੁਤ ਸਾਰੇ ਲੋਕ ਗਿਆਨ ਪ੍ਰਾਪਤ ਨਹੀਂ ਕਰ ਸਕਦੇ, ਮੁਕਤ ਨਹੀਂ ਹੋ ਸਕਦੇ ਅਤੇ ਇਸ ਦੁੱਖਾਂ-ਭਰੇ ਸੰਸਾਰ ਵਿੱਚ ਵਾਰ-ਵਾਰ ਰੀਸਾਈਕਲ ਹੁੰਦੇ ਰਹਿੰਦੇ ਹਨ।

ਉਥੇ ਇੱਕ ਭਿਕਸ਼ੂ ਹੈ - ਅਸੀਂ ਇਸ ਕਹਾਣੀ ਨੂੰ ਆਪਣੇ ਸੁਪਰੀਮ ਮਾਸਟਰ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਹੈ। - ਉਸਦਾ ਨਾਮ ਕੁਆਨ ਜਿੰਗ ਹੈ। ਉਹ ਮੂਲ ਰੂਪ ਵਿੱਚ ਅਮਿਤਭਾ ਬੁੱਧ ਭੂਮੀ ਤੋਂ ਸੀ, ਸਾਰੇ ਦੁੱਖਾਂ ਤੋਂ ਮੁਕਤ, ਪਹਿਲਾਂ ਹੀ ਗਿਆਨਵਾਨ। ਉਸ ਸੰਸਾਰ ਵਿੱਚ ਇਹ ਸਭ ਖੁਸ਼ੀ ਅਤੇ ਅਨੰਦ ਹੈ। ਤੁਸੀਂ ਇਸਨੂੰ ਈਸਾਈ ਸ਼ਬਦਾਵਲੀ ਵਿੱਚ ਉੱਚੇ ਸਵਰਗਾਂ ਵਿੱਚੋਂ ਇੱਕ ਕਹਿ ਸਕਦੇ ਹੋ। ਅਤੇ ਉਹ ਇਸ ਸੰਸਾਰ ਵਿੱਚ ਚਲਾ ਗਿਆ। ਇਸ ਸੰਸਾਰ ਨੂੰ ਛੱਡਣ ਤੋਂ ਪਹਿਲਾਂ ਅਤੇ ਇਸ ਸੰਸਾਰ ਨੂੰ ਛੱਡਣ ਤੋਂ ਬਾਅਦ ਵੀ, ਉਸਦਾ ਇੱਕ ਮਹਾਨ ਗੁਰੂ ਹਸੂ ਯੁਨ ਜਾਂ ਹੁ ਵਾਨ ਸੀ। ਪਰ ਉਸਨੇ ਦੇਖਿਆ ਕਿ ਉਸਦਾ ਪੱਧਰ ਅਜੇ ਵੀ ਬਹੁਤ ਨੀਵਾਂ ਸੀ। ਇਸ ਅਮਿਤਭਾ ਬੁੱਧ ਦੇ ਸਵਰਗ ਵਿੱਚ ਬਹੁਤ ਸਾਰੇ ਵੱਖ-ਵੱਖ ਪੱਧਰ ਹਨ, ਅਤੇ ਉਹ ਆਪਣੇ ਆਪ ਨੂੰ ਅਜੇ ਵੀ ਬਹੁਤ ਨੀਵਾਂ ਸਮਝਦਾ ਸੀ। ਸੋ ਉਸਨੇ ਸੋਚਿਆ ਕਿ ਉਸਨੂੰ ਆਪਣੇ ਆਪ ਨੂੰ ਸੁਧਾਰਨ, ਆਪਣੇ ਆਪ ਨੂੰ ਸੁਚਾਰੂ ਢੰਗ ਨਾਲ ਢਾਲਣ ਅਤੇ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਅਧਿਆਤਮਿਕ ਪੱਧਰ 'ਤੇ ਢਾਲਣ ਲਈ ਇਸ ਸੰਸਾਰ ਵਿੱਚ ਆਉਣਾ ਪਵੇਗਾ। ਸੋ ਉਹ ਹੇਠਾਂ ਚਲਾ ਗਿਆ।

ਅਤੇ ਜਦੋਂ ਕਿ ਉਹ ਪਹਿਲਾਂ ਹੀ ਗਿਆਨਵਾਨ ਸੀ ਅਤੇ ਅਧਿਆਤਮਿਕ ਤੌਰ 'ਤੇ ਉਸ ਕੋਲ ਇੱਕ ਮਹਾਨ ਸਤਿਗੁਰੂ ਵੀ ਸੀ, ਜਦੋਂ ਉਹ ਇਸ ਸੰਸਾਰ ਵਿੱਚ ਆਇਆ, ਉਹ ਸਭ ਕੁਝ ਭੁੱਲ ਗਿਆ, ਅਤੇ ਇਹ ਇਸ ਤਰਾਂ ਹੈ। ਜਦੋਂ ਤੁਸੀਂ ਇੱਥੇ ਆਉਂਦੇ ਹੋ, ਤਾਂ ਉਹ ਤੁਹਾਨੂੰ ਕੁਝ ਪੀਣ ਲਈ ਦਿੰਦੇ ਹਨ, ਤੁਹਾਨੂੰ ਧੁੰਦਲਾ ਕਰਨ ਲਈ ਅਤੇ ਬੀਤੇ ਦੀਆਂ ਸਾਰੀਆਂ ਯਾਦਾਂ ਨੂੰ ਮਿਟਾਉਣ ਲਈ। ਤੁਹਾਨੂੰ ਇਸਨੂੰ ਜ਼ੀਰੋ ਤੋਂ, ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਵੇਗਾ। ਸੋ ਉਹ ਇੱਥੇ ਹੇਠਾਂ ਆ ਗਿਆ। ਉਹ ਇੱਕ ਜਰਨੈਲ ਵੀ ਬਣ ਗਿਆ, ਜੰਗਾਂ ਵਿੱਚ ਮਾਰਦਾ ਰਿਹਾ, ਅਤੇ ਹਰ ਤਰ੍ਹਾਂ ਦੇ ਮਾੜੇ ਕੰਮ ਕਰਦਾ ਰਿਹਾ ਜੋ ਇੱਕ ਅਸਲੀ ਅਭਿਆਸੀ ਕਦੇ ਨਹੀਂ ਕਰੇਗਾ। ਸੋ ਉਸਨੂੰ 600-ਕੁਝ ਸਾਲਾਂ ਤੱਕ ਆਪਣੇ ਆਪ ਨੂੰ ਵਾਰ-ਵਾਰ ਰੀਸਾਈਕਲ ਕਰਨਾ ਪਿਆ, ਜਦੋਂ ਤੱਕ ਉਹ ਅੰਤ ਵਿੱਚ ਇੱਕ ਭਿਕਸ਼ੂ, ਇੱਕ ਬੋਧੀ ਭਿਕਸ਼ੂ ਨਹੀਂ ਬਣ ਗਿਆ, ਅਤੇ ਸੱਚਮੁੱਚ ਬਹੁਤ ਮਿਹਨਤ ਨਾਲ ਬੋਧੀ ਜੀਵਨ ਢੰਗ ਦਾ ਅਭਿਆਸ ਕੀਤਾ: ਦਇਆ, ਦਇਆਵਾਨ ਹੋਣਾ, ਨਿਮਰ ਹੋਣਾ, ਅਤੇ ਹਮੇਸ਼ਾ ਅੰਦਰੋਂ ਬੁੱਧ ਦੀ ਸ਼ਕਤੀ ਨਾਲ ਜੁੜਨ ਦੀ ਕੋਸ਼ਿਸ਼ ਕਰਨਾ। ਖੁਸ਼ਕਿਸਮਤੀ ਨਾਲ ਕਿ ਉਸਨੂੰ ਪਹਿਲਾਂ ਹੀ ਗਿਆਨ ਪ੍ਰਾਪਤ ਹੋ ਗਿਆ ਸੀ, ਅਤੇ ਅਮਿਤਭਾ ਬੁੱਧ ਦੀ ਧਰਤੀ ਤੋਂ ਉਸਦਾ ਇੱਕ ਗੁਰੂ ਅਜੇ ਵੀ ਉਸਦੇ ਨਾਲ ਜੁੜਿਆ ਹੋਇਆ ਸੀ। ਪਰ ਉਨ੍ਹਾਂ ਨੇ ਉਸਨੂੰ ਸਿੱਖਣ ਦਿੱਤਾ। ਉਨ੍ਹਾਂ ਨੇ ਉਸਨੂੰ ਬੁੱਧ ਦੀ ਧਰਤੀ 'ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹ ਉਸਦੀ ਇੱਛਾ ਸੀ। ਉਹ ਬਦਲਣਾ ਚਾਹੁੰਦਾ ਸੀ। ਉਹ ਆਪਣੇ ਆਪ ਨੂੰ ਹੋਰ ਗਿਆਨਵਾਨ ਬਣਾਉਣਾ ਚਾਹੁੰਦਾ ਸੀ ਤਾਂ ਜੋ ਉਹ ਸਵਰਗ ਵਿੱਚ ਇੱਕ ਬਿਹਤਰ ਸਥਿਤੀ ਵਿੱਚ, ਅਧਿਆਤਮਿਕ ਪ੍ਰਾਪਤੀ ਦੇ ਇੱਕ ਉੱਚ ਪੱਧਰ ਵਿੱਚ ਰਹਿ ਸਕੇ ।

ਇਸ ਤਰਾਂ, ਜਦੋਂ ਉਹ ਇੱਥੇ ਆਇਆ, ਉਸਨੇ ਸੋਚਿਆ ਕਿ ਉਹ ਇੱਕ ਬਿਹਤਰ ਇਨਸਾਨ ਬਣੇਗਾ, ਚੰਗੇ ਕਰਮ ਕਰੇਗਾ ਅਤੇ ਬੋਧੀ ਸਿੱਖਿਆਵਾਂ ਦਾ ਅਭਿਆਸ ਕਰੇਗਾ, ਅਤੇ ਫਿਰ ਉਹ ਜਲਦੀ ਹੀ ਅਮਿਤਭਾ ਬੁੱਧ ਦੀ ਧਰਤੀ 'ਤੇ ਵਾਪਸ ਚਲਾ ਜਾਵੇਗਾ ਅਤੇ ਦੁਬਾਰਾ ਇੱਕ ਸੰਤ ਬਣ ਜਾਵੇਗਾ, ਉੱਚ ਸੰਤ ਬਣ ਜਾਵੇਗਾ। ਪਰ ਨਹੀਂ, ਉਹ ਗਲਤ ਸੀ। ਜਦੋਂ ਉਹ ਇੱਥੇ ਹੇਠਾਂ ਗਿਆ, ਤਾਂ ਉਹ ਧਰਤੀ ਦੇ ਹਰ ਅਗਿਆਨੀ ਜੀਵ ਵਾਂਗ ਬਣ ਗਿਆ। ਅਤੇ ਇਸੇ ਤਰ੍ਹਾਂ ਉਸਨੇ 600 ਲੰਮੇਂ ਸਾਲਾਂ ਤੱਕ ਇੰਨਾ, ਬਹੁਤ ਦੁੱਖ ਵੀ ਝੱਲਿਆ। ਅੰਤ ਵਿੱਚ, ਮੈਨੂੰ ਲੱਗਦਾ ਹੈ ਕਿ ਉਸਨੇ ਕਾਫ਼ੀ ਦੁੱਖ ਝੱਲਿਆ ਅਤੇ ਉਹ ਸਪੱਸ਼ਟ ਹੋ ਗਿਆ। ਸੰਸਾਰਿਕ, ਦੁਨਿਆਵੀ ਸੰਸਾਰ ਵਿੱਚ ਵੀ, ਉਸਦੇ ਗਿਆਨ ਦਾ ਬੀਜ ਮੱਧਮ ਨਹੀਂ ਹੋਇਆ ਸੀ, ਨਾ ਹੀ ਨਸ਼ਟ ਹੋਇਆ ਸੀ, ਸੋ ਉਹ ਬੁੱਧ ਦੇ ਆਸ਼ੀਰਵਾਦ ਕਾਰਨ ਇਕ ਉੱਚ ਪੱਧਰ ਦੀ ਸਮਝ ਵਿੱਚ ਦੁਬਾਰਾ ਉਸੇ ਤਰੀਕੇ ਨਾਲ ਵਾਪਸ ਜਾ ਸਕਦਾ ਹੈ। ਕੁਆਨ ਯਿਨ ਬੁੱਧ ਨੇ ਅਤੇ ਉਸ ਦੇ ਗੁਰੂ ਦੀ ਕਿਰਪਾ ਨੇ ਵੀ, ਸਾਰੇ ਰਾਹ ਅਮਿਤਭਾ ਬੁੱਧ ਦੀ ਧਰਤੀ ਦੇ ਉੱਚੇ ਸਵਰਗ ਤੋਂ ਵੀ ਮਦਦ ਕੀਤੀ ।

ਤੁਸੀਂ ਦੇਖੋ, ਇਹ ਬਹੁਤ ਖੁਸ਼ਕਿਸਮਤ ਹੈ ਜੇਕਰ ਕਿਸੇ ਕੋਲ ਇੱਕ ਮਹਾਨ ਗਿਆਨਵਾਨ ਗੁਰੂ ਹੈ, ਤਾਂ ਫਿਰ ਉਹ, ਭਾਵੇਂ ਉਹ ਦੁੱਖਾਂ ਦੇ ਸੰਸਾਰ ਵਿੱਚ ਰੀਸਾਈਕਲ ਹੋ ਜਾਣ, ਨਰਕ ਤੋਂ ਵੀ, ਉਹ ਗੁਰੂ ਅਜੇ ਵੀ ਉਸਨੂੰ ਇਸ ਤਰਾਂ ਦਾ ਜੀਵਨ-ਰੱਖਿਅਕ, ਆਤਮਾ-ਰੱਖਿਅਕ ਸੰਬੰਧ ਲਿੰਕ ਦਿੰਦਾ ਹੈ, ਅਤੇ ਫਿਰ ਅੰਤ ਵਿੱਚ ਉਹ ਕਿਸੇ ਜੀਵਨ ਵਿੱਚ ਵੀ ਮੁਕਤ, ਜਾਂ ਗਿਆਨਵਾਨ, ਉੱਚਾ, ਉੱਚਾ ਗਿਆਨਵਾਨ ਹੋਵੇਗਾ। ਇਹੀ ਹੈ ਬਸ ਅਮਿਤਭਾ ਬੁੱਧ ਦੇ ਸਵਰਗ ਵਿੱਚ, ਹੋਰ ਬਹੁਤ ਸਾਰੇ ਸਵਰਗਾਂ ਵਾਂਗ, ਸਮਾਂ ਬਹੁਤ ਘੱਟ ਹੈ। ਪਰ ਤੁਸੀਂ ਸੰਸਾਰ ਵਿੱਚ ਹੋ, ਇਹ ਕਈ ਸੌ ਸਾਲ, ਜਾਂ ਕਈ ਹਜ਼ਾਰਾਂ ਸਾਲ ਬਣ ਜਾਂਦੇ ਹਨ, ਅਤੇ ਫਿਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਹੋ। ਇਸ ਭਰਮਪੂਰਨ ਖੇਤਰ ਵਿੱਚ, ਸਮਾਂ ਅਤੇ ਸਥਾਨ, ਉਹ ਬਸ ਸੱਚਮੁੱਚ ਭਰਮਪੂਰਨ ਹਨ। ਇਹ ਮੁਸ਼ਕਲ ਹੈ। ਇਹ ਸੂਖਮ ਚੀਜ਼ਾਂ ਹਨ, ਸੋ ਅਸੀਂ ਇਨ੍ਹਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ, ਹੁਣੇ ਨਹੀਂ।

ਤੁਸੀਂ, ਸ੍ਰੀ ਮਾਨ ਜੀ, ਮਹਾਰਾਜ, ਪਹਿਲਾਂ ਅਤੀਤ ਵਿਚ ਇੱਕ ਸੰਤ ਸੀ, ਅਤੇ ਤੁਸੀਂ ਹੁਣੇ ਭੁੱਲ ਗਏ ਹੋ। ਮੈਨੂੰ ਤੁਹਾਡੇ ਲਈ ਇਸਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨ ਦਿਓ। ਠੀਕ ਹੈ, 672 ਸਾਲ ਪਹਿਲਾਂ, ਤੁਸੀਂ ਅਜੇ ਵੀ ਸਵਰਗ ਵਿੱਚ ਸੀ, ਚੌਥੇ ਸਵਰਗ ਵਿੱਚ, ਅਤੇ ਤੁਸੀਂ ਪੰਜਵੇਂ ਸਵਰਗ ਵਿੱਚ ਪਹੁੰਚਣਾ ਚਾਹੁੰਦੇ ਸੀ। ਇਸ ਤਰਾਂ, ਤੁਸੀਂ ਇੱਥੇ ਹੇਠਾਂ ਆਏ, ਹਰ ਤਰ੍ਹਾਂ ਦੇ ਕੰਮ ਕਰਦੇ ਹੋਏ, ਕਈ ਵੱਖ-ਵੱਖ ਤਰੀਕਿਆਂ ਨਾਲ ਅਤੇ ਵੱਖ-ਵੱਖ ਜੀਵਨ ਕਾਲਾਂ ਵਿੱਚ ਪੁਨਰ ਜਨਮ ਲੈਂਦੇ ਹੋਏ। ਅਤੇ ਹੁਣ ਤੁਸੀਂ ਆਪਣੇ ਦੇਸ਼ ਦੇ ਇੱਕ ਰਾਜਾ ਹੋ। ਮੈਂ ਇਸਦਾ ਜ਼ਿਕਰ ਨਹੀਂ ਕਰਨਾ ਚਾਹੁੰਦੀ, ਜਨਤਕ ਤੌਰ 'ਤੇ ਵੀ ਨਹੀਂ।

ਤਾਂ ਤੁਸੀਂ ਇੱਕ ਸੰਤ ਸੀ ਅਤੇ ਤੁਹਾਡਾ ਨਾਮ ਰਾ-ਇਨ-ਸੇ-ਨ ਸੀ। ਰਾਇਨਸੈਨ। ਅਤੇ ਤੁਹਾਡਾ ਵਿਸ਼ਵਾਸ, ਤੁਸੀਂ ਪ੍ਰਾਚੀਨ ਸਮੇਂ ਵਿੱਚ ਈਸਾਈ ਧਰਮ ਦੇ ਇੱਕ ਕ੍ਰਮ ਵਿੱਚ ਸੀ। ਮਸੀਹ ਦੇ ਅਖੌਤੀ ਸਵਰਗ ਵਿੱਚ ਵਾਪਸ ਜਾਣ ਤੋਂ ਬਾਅਦ। ਮਸੀਹ ਦੀ ਆਤਮਾ ਹਮੇਸ਼ਾ ਪੂਰੇ ਬ੍ਰਹਿਮੰਡ ਦੇ ਨਾਲ ਹੈ, ਸੋ ਤੁਸੀਂ ਉਸਨੂੰ ਪ੍ਰਾਰਥਨਾ ਕਰ ਸਕਦੇ ਹੋ। ਸਰਬਸ਼ਕਤੀਮਾਨ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੋ ਤਾਂ ਜੋ ਮਸੀਹ ਵੀ ਤੁਹਾਡੀ ਮਦਦ ਕਰ ਸਕੇ। ਤੁਸੀਂ ਜਾਂ ਮਸੀਹ ਨੂੰ ਜਾਂ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹੋ। ਇਹ ਵਧੇਰੇ ਕੁਸ਼ਲ ਹੈ ਕਿਉਂਕਿ ਉਹ ਸਭ ਤੋਂ ਸ਼ਕਤੀਸ਼ਾਲੀ ਹਨ, ਬੇਸ਼ੱਕ। ਹੋਰ ਸੰਤ ਅਤੇ ਰਿਸ਼ੀ, ਉਹ ਵੀ ਸ਼ਕਤੀਸ਼ਾਲੀ ਹਨ। ਉਹ ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਮਸੀਹ ਨਾਲੋਂ ਘੱਟ ਸ਼ਕਤੀਸ਼ਾਲੀ ਹਨ। ਇਹੀ ਸਭ ਹੈ। ਸਰਬਸ਼ਕਤੀਮਾਨ ਪ੍ਰਮਾਤਮਾ ਪਿਤਾ ਹੈ। ਮਸੀਹ ਇਕਲੌਤਾ ਪੁੱਤਰ ਹੈ, ਭਾਵੇਂ ਉਹ ਕਿਸੇ ਵੀ ਰੂਪ ਵਿੱਚ ਪੁਨਰਜਨਮ ਲੈਂਦਾ ਹੈ, ਜਾਂ ਉਹ ਕਿਸ ਵੀ ਦੇਸ਼ ਵਿੱਚ ਪ੍ਰਗਟ ਹੁੰਦਾ ਹੈ।

ਮਹਾਰਾਜ ਜੀ, ਯੂਰਪ ਦੇ ਰਾਜਿਆਂ ਵਿੱਚੋਂ ਇੱਕ, ਮੇਰਾ ਤੁਹਾਡੇ ਨਾਲ ਨਿੱਜੀ ਤੌਰ 'ਤੇ ਗੱਲ ਕਰਨ ਜਾਂ ਤੁਹਾਨੂੰ ਲਿਖਣ ਦਾ ਕੋਈ ਧਰਮ-ਨਿਰਪੱਖ ਸਬੰਧ ਨਹੀਂ ਹੈ। ਅਸੀਂ ਪਹਿਲਾਂ ਹੀ ਆਤਮਾਵਾਂ ਦੀ ਭਾਸ਼ਾ ਵਿੱਚ ਸੰਚਾਰ ਕਰ ਚੁੱਕੇ ਹਾਂ, ਪਰ ਇਹ ਧਰਤੀ ਦੀ ਗੱਲਬਾਤ ਮਨ ਅਤੇ ਦਿਲ ਲਈ ਵੀ ਜ਼ਰੂਰੀ ਹੈ, ਜਦੋਂ ਅਸੀਂ ਇਸ ਸੰਸਾਰ ਵਿੱਚ ਹਾਂ, ਭੌਤਿਕ ਖੇਤਰ ਵਿੱਚ! ਮੈਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੀ। ਮੈਂ ਤੁਹਾਨੂੰ ਸਿਰਫ਼ ਇਹ ਦੱਸ ਰਹੀ ਹਾਂ ਕਿ ਸੰਸਾਰ ਦੇ ਕਿਸੇ ਵੀ ਹੋਰ ਚੋਟੀ ਦੇ ਨੇਤਾਵਾਂ ਵਾਂਗ ਤੁਹਾਡੇ ਨਾਲ ਜੁੜਨ ਵਿੱਚ ਮੈਨੂੰ ਕਿੰਨੀ ਮੁਸ਼ਕਲ ਆ ਰਹੀ ਹੈ। ਠੀਕ ਹੈ, ਸ੍ਰੀ ਮਾਨ ਜੀ? ਵੈਸੇ, ਮੈਂ ਸੋਚਿਆ ਕਿ ਮੈਂ ਤੁਹਾਨੂੰ ਤੁਹਾਡੇ ਕੁਝ ਅੰਦਰੂਨੀ ਭੇਦ ਅਤੇ ਤੁਹਾਡੀਆਂ ਕੁਝ ਬੇਨਤੀਆਂ ਦੱਸਾਂਗੀ, ਜਿਨ੍ਹਾਂ ਨੂੰ ਪੂਰਾ ਕਰਨਾ ਮੇਰੇ ਲਈ ਔਖਾ ਹੈ, ਭਾਵੇਂ ਮੈਂ ਚਾਹੁੰਦੀ ਹਾਂ।

ਸੋ ਜੇਕਰ ਤੁਸੀਂ ਅਤੇ ਉੱਤਰੀ ਸਿਤਾਰਿਆਂ ਦਾ ਰਾਜਾ ਇਸ ਸ਼ਾਂਤੀ ਪ੍ਰਕਿਰਿਆ ਵਿੱਚ ਸਹਿਯੋਗ ਕਰਦੇ ਹੋ, ਅਤੇ ਜੇਕਰ ਰਾਸ਼ਟਰਪਤੀ ਪੁਤਿਨ, ਰਾਸ਼ਟਰਪਤੀ ਜ਼ੇਲੇਨਸਕੀ, ਰਾਸ਼ਟਰਪਤੀ ਟਰੰਪ ਅਤੇ ਸੰਸਾਰ ਦੇ ਹੋਰ ਨੇਤਾ - ਸੰਸਾਰ ਦੇ ਲੋਕਾਂ ਦੇ ਨਾਲ ਇੱਕ ਆਤਮਾ ਹੋਣ ਅਤੇ ਸੱਚਮੁੱਚ ਸਾਰੇ ਸ਼ਾਂਤੀ ਚਾਹੁੰਦੇ ਹਨ ਅਤੇ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ - ਤਾਂ ਇਹ ਬਹੁਤ ਜਲਦੀ ਹੋਵੇਗਾ। ਜੇਕਰ ਅਸੀਂ ਕੁਝ ਚਾਹੁੰਦੇ ਹਾਂ, ਤਾਂ ਸਾਨੂੰ ਉਸ ਲਈ ਬੇਨਤੀ ਅਤੇ ਪ੍ਰਾਰਥਨਾ ਕਰਨੀ ਪਵੇਗੀ। ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਇਸਨੂੰ ਹਮੇਸ਼ਾ ਉਸੇ ਤਰ੍ਹਾਂ ਪ੍ਰਾਪਤ ਕਰਦੇ ਹਾਂ ਜਿਵੇਂ ਅਸੀਂ ਚਾਹੁੰਦੇ ਹਾਂ। ਪਰ ਇਹ ਸ਼ਾਂਤੀ ਵਰਗੀ ਚੀਜ਼, ਵਿਸ਼ਵ ਸ਼ਾਂਤੀ ਕੁਝ ਚੀਜ਼ ਮਹਾਨ ਹੈ, ਕੁਝ ਵੱਡੀ ਚੀਜ਼ ਹੈ। ਸੋ ਇਸ ਵਿੱਚ ਮਦਦ ਲਈ ਬਹੁਤ ਸਾਰੇ ਰਾਜਿਆਂ, ਬਹੁਤ ਸਾਰੇ ਆਗੂਆਂ, ਬਹੁਤ ਸਾਰੇ ਗੁਰੂਆਂ, ਸਵਰਗ ਅਤੇ ਧਰਤੀ ਤੋਂ, ਪੂਰੀ ਸੰਸਾਰ ਤੋਂ ਬਹੁਤ ਸਾਰੇ ਲੋਕਾਂ ਦੀ ਲੋੜ ਹੁੰਦੀ ਹੈ। ਅਸੀਂ ਉਹ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ। ਪਰ ਜੇਕਰ ਵਿਸ਼ਵ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਤਾਂ ਸੰਸਾਰ ਦੇ ਸਾਰੇ ਨੇਤਾਵਾਂ ਨੂੰ ਵੀ ਸ਼ਾਂਤੀ ਮਿਲੇਗੀ। ਅਤੇ ਉਨ੍ਹਾਂ ਦੇ ਦੇਸ਼ਾਂ ਵਿੱਚ ਵੀ ਹੁਣ ਨਾਲੋਂ ਕਿਤੇ ਜ਼ਿਆਦਾ ਸ਼ਾਂਤੀ ਹੋਵੇਗੀ। ਅਤੇ ਇਹ ਇਸ ਸ਼ਾਂਤੀ ਸਮਝੌਤੇ ਦੇ ਹੋਣ ਤੋਂ ਬਾਅਦ ਘੱਟੋ-ਘੱਟ 1,000 ਸਾਲ ਬਾਅਦ ਵੀ ਕਾਇਮ ਰਹੇਗੀ। ਇਹ ਹਮੇਸ਼ਾ ਲਈ ਰਹੇਗੀ, ਜੇਕਰ ਅਸੀਂ ਸਾਰੇ ਜੀਵਾਂ, ਮਨੁੱਖਾਂ ਅਤੇ ਜਾਨਵਰ-ਲੋਕਾਂ ਦਾ ਖੂਨ ਵਹਾਉਣਾ ਬੰਦ ਕਰ ਦੇਈਏ!

ਮੈਨੂੰ ਤੁਹਾਨੂੰ 1,000 ਸਾਲਾਂ ਤੋਂ ਵੱਧ ਸਮੇਂ ਲਈ ਦੱਸਣ ਦੀ ਇਜਾਜ਼ਤ ਨਹੀਂ ਹੈ। ਮੈਂ ਸਭ ਕੁਝ ਪ੍ਰਮਾਤਮਾ ਦੀ ਮਰਜ਼ੀ, ਰਜ਼ਾ ਅਨੁਸਾਰ ਕਰਦੀ ਹਾਂ। ਮੈਨੂੰ ਉਹ ਕਰਨ ਦੀ ਇਜਾਜ਼ਤ ਨਹੀਂ ਹੈ ਜੋ ਮੈਂ ਚਾਹੁੰਦੀ ਹਾਂ। ਮੈਂ ਇੱਛਾ ਕਰ ਸਕਦੀ ਹਾਂ, ਮੈਂ ਪ੍ਰਾਰਥਨਾ ਕਰ ਸਕਦੀ ਹਾਂ, ਮੈਂ ਬੇਨਤੀ ਕਰ ਸਕਦੀ ਹਾਂ। ਅਤੇ ਫਿਰ ਜੇਕਰ ਪ੍ਰਮਾਤਮਾ ਨੂੰ ਇਸ ਨਾਲ ਸਹਿਮਤੀ ਹੈ, ਤਾਂ ਮੈਂ ਇਸਨੂੰ ਸਾਕਾਰ ਕਰਨ ਵਿੱਚ ਮਦਦ ਕਰਨ ਲਈ ਆਪਣੀ ਸਾਰੀ ਸੰਭਵ ਸ਼ਕਤੀ ਵਰਤਾਂਗੀ। ਤਾਂ ਕੋਸ਼ਿਸ਼ ਕਰੋ, ਸਰ, ਹਰ ਰੋਜ਼ ਪ੍ਰਾਰਥਨਾ ਕਰੋ, ਹਰ ਵਾਰ ਜਦੋਂ ਤੁਸੀਂ ਕਰ ਸਕਦੇ ਹੋ, ਹਰ ਛੋਟੇ ਜਿਹੇ ਮਿੰਟ ਲਈ ਜੋ ਤੁਹਾਡੇ ਕੋਲ ਮੁਫ਼ਤ ਹੈ, ਜੋ ਵੀ ਤੁਸੀਂ ਚਾਹੁੰਦੇ ਹੋ, ਤੁਸੀਂ ਪ੍ਰਾਰਥਨਾ ਕਰੋ। ਅਤੇ ਸ਼ਾਇਦ ਇਹ ਜਲਦੀ ਆਵੇਗੀ, ਸ਼ਾਇਦ ਇਹ ਬਾਅਦ ਵਿੱਚ ਆਵੇਗੀ, ਜਾਂ ਬਹੁਤ ਦੇਰ ਬਾਅਦ, ਜਾਂ ਸ਼ਾਇਦ ਇਹ ਅਗਲੇ ਜਨਮ ਜਾਂ ਹੋਰ ਜਨਮਾਂ ਤੱਕ ਸਾਕਾਰ ਨਹੀਂ ਹੁੰਦੀ।

ਤੁਹਾਨੂੰ ਸਾਰੇ ਆਗੂਆਂ ਨੂੰ ਮੈਂ ਸਭ ਤੋਂ ਵਧੀਆ ਸਲਾਹ ਇਹ ਦੇ ਸਕਦੀ ਹਾਂ ਕਿ, ਜੇਕਰ ਤੁਸੀਂ ਸੱਚਮੁੱਚ ਸ਼ਾਂਤੀ ਅਤੇ ਖੁਸ਼ੀ ਚਾਹੁੰਦੇ ਹੋ, ਤਾਂ ਤੁਹਾਨੂੰ ਗਿਆਨ ਲਭਣਾ, ਪ੍ਰਾਪਤ ਕਰਨਾ ਜ਼ਰੂਰੀ ਹੈ। ਅਤੇ ਗਿਆਨ ਪ੍ਰਾਪਤ ਕਰਨ ਲਈ, ਤੁਹਾਨੂੰ ਇੱਕ ਅਜਿਹਾ ਗੁਰੂ ਲੱਭਣਾ ਚਾਹੀਦਾ ਹੈ ਜਿਸਨੇ ਪਹਿਲਾਂ ਹੀ ਗਿਆਨ ਪ੍ਰਾਪਤ ਕਰ ਲਿਆ ਹੋਵੇ ਅਤੇ ਤੁਹਾਨੂੰ ਗਿਆਨ ਦੇ ਸਕੇ। ਇਸੇ ਲਈ ਮੇਰੇ ਪ੍ਰਮਾਤਮਾ ਦੇ ਪੈਰੋਕਾਰ ਇੰਤਨੇ ਸ਼ਕਤੀਸ਼ਾਲੀ ਹਨ। ਉਹ ਜਿੱਥੇ ਵੀ ਜਾਂਦੇ ਹਨ, ਆਸ਼ੀਰਵਾਦ ਦਿੰਦੇ ਹਨ। ਉਹ ਹਰ ਵਧੀਆ ਕੰਮ ਬਿਨਾਂ-ਇਨਾਮ ਮੰਗੇ ਕਰਦੇ ਹਨ, ਕਿਉਂਕਿ ਉਹ ਕੰਮ ਕਰਦੇ ਹਨ, ਮਹਾਨ ਕੰਮ, ਪਰ ਅੱਖਾਂ ਤੋਂ ਅਦਿੱਖ, ਕਿਉਂਕਿ ਉਹ ਵਿਸ਼ਵਵਿਆਪੀ ਸ਼ਕਤੀ ਨਾਲ ਜੁੜੇ ਹੋਏ ਹਨ। ਅਤੇ ਉਹ ਇਸਨੂੰ ਵਰਤ ਸਕਦੇ ਹਨ, ਉਹ ਇਸਨੂੰ ਆਪਣੇ ਮਿਸ਼ਨ 'ਤੇ ਵਰਤ ਸਕਦੇ ਹਨ। ਇਹੀ ਹੈ ਬਸ ਕਿ ਕਿ ਉਹਨਾਂ ਨੂੰ ਹਮੇਸ਼ਾ ਇਹ ਨਹੀਂ ਪਤਾ ਹੁੰਦਾ।

ਬੇਸ਼ੱਕ, ਜੇਕਰ ਉਹ ਬਾਹਰ ਜਾਂਦੇ ਹਨ ਅਤੇ ਗਰੀਬਾਂ ਨੂੰ ਪੈਸੇ ਦਿੰਦੇ ਹਨ, ਜਾਂ ਜੰਗ ਵਿੱਚ ਪੀੜਤਾਂ ਦੀ ਮਦਦ ਕਰਦੇ ਹਨ, ਜਾਂ ਕੁਝ ਜਾਨਵਰ-ਲੋਕਾਂ ਦੀ ਮਦਦ ਕਰਦੇ ਹਨ, ਤਾਂ ਉਹ ਇਹ ਜਾਣਦੇ ਹਨ, ਕਿਉਂਕਿ ਇਹ ਕੁਝ ਭੌਤਿਕ ਕਿਰਿਆਵਾਂ ਹਨ ਜੋ ਤੁਹਾਨੂੰ ਭੌਤਿਕ ਨਤੀਜਿਆਂ ਨਾਲ ਫਿੱਟ ਕਰਨਗੀਆਂ। ਪਰ ਉਥੇ ਸਰੀਰਕ ਚੰਗੇ ਕੰਮਾਂ ਨਾਲੋਂ ਵੀ ਵੱਡੀਆਂ ਚੀਜ਼ਾਂ ਹਨ। ਚੰਗੇ ਕੰਮ ਲੋਕਾਂ ਲਈ ਹੁੰਦੇ ਹਨ, ਭਾਵੇਂ ਉਹ ਗਿਆਨਵਾਨ ਹੋਣ ਜਾਂ ਗੈਰ-ਗਿਆਨਵਾਨ, ਹੋਰ ਪੁੰਨ ਪ੍ਰਾਪਤ ਕਰਨ ਲਈ, ਭਾਵੇਂ ਉਹ ਨਾ ਵੀ ਚਾਹੁੰਦੇ ਹੋਣ। ਪਰ ਉਹ ਗਿਆਨਵਾਨ ਵਿਅਕਤੀ ਜੋ ਸਰਵਵਿਆਪੀ ਸ਼ਕਤੀ ਦੁਆਰਾ, ਪ੍ਰਮਾਤਮਾ ਦੀ ਕਿਰਪਾ ਨਾਲ ਇੱਕ ਮਹਾਨ ਗੁਰੂ ਨਾਲ ਜੁੜੇ ਹਨ, ਉਹ ਸਿਰਫ਼ ਇਹੀ ਨਹੀਂ ਕਰਦੇ, ਉਹ ਅਧਿਆਤਮਿਕ ਸੰਸਾਰ ਵਿੱਚ ਕੰਮ ਕਰਦੇ ਹਨ ਉਬਿਨਾਂ ਹਨਾਂ ਦੇ ਜਾਣਨ ਦੇ ਵੀ। ਇਹ ਸੱਚੇ ਸ਼ੁਭ ਕਰਮ ਅਤੇ ਸੱਚਾ ਗਿਆਨ, ਸੱਚਾ ਸੰਤਹੁਡ ਹਨ।

Photo Caption: ਇਕ ਚੰਗੀ ਕਿਸਮ ਇਕ ਵਧੀਆ ਸਮਾਜ ਬਣਾਉਂਦੀ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-11
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-11
1 ਦੇਖੇ ਗਏ
ਧਿਆਨਯੋਗ ਖਬਰਾਂ
2026-11-10
2410 ਦੇਖੇ ਗਏ
ਧਿਆਨਯੋਗ ਖਬਰਾਂ
2026-11-10
6919 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-11-10
627 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-10
838 ਦੇਖੇ ਗਏ
7:17
ਸ਼ਾਰਟਸ
2026-11-10
639 ਦੇਖੇ ਗਏ
3:40
ਸ਼ਾਰਟਸ
2026-11-10
484 ਦੇਖੇ ਗਏ
7:32
ਸ਼ਾਰਟਸ
2026-11-10
573 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ