ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇੱਕ ਬਹੁ-ਭਾਗ ਲੜੀ ਦੇ ਪਹਿਲੇ ਭਾਗ ਲਈ ਅੰਦਰੂਨੀ ਦ੍ਰਿਸ਼ਟੀਕੋਣਾਂ - ਦੀਖਿਆ ਦੀ ਪਰਿਵਰਤਨਸ਼ੀਲ ਸ਼ਕਤੀ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜਦੋਂ ਅਸੀਂ ਇੱਕ ਸੱਚੇ ਗਿਆਨਵਾਨ ਸਤਿਗੁਰੂ ਦੁਆਰਾ ਦੀਖਿਆ ਪ੍ਰਾਪਤ ਕਰਦੇ ਹਾਂ ਤਾਂ ਕੀ ਹੁੰਦਾ ਹੈ? ਸੰਗੀਤ ਵੱਜਣਾ ਸ਼ੁਰੂ ਹੋ ਗਿਆ, ਪਰ ਇਹ ਕੈਸੇਟ ਜਾਂ ਮੇਰੇ ਹੈੱਡਫੋਨ ਤੋਂ ਨਹੀਂ ਆ ਰਿਹਾ ਸੀ। ਇਸ ਦੀ ਬਜਾਏ, ਇਹ ਮੇਰੇ ਅੰਦਰੋਂ ਗੂੰਜਿਆ। […]

ਜ਼ਿੰਦਗੀ ਵਿੱਚ ਭੌਤਿਕ ਹਕੀਕਤ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ, ਪਰ ਬਹੁਤ ਘੱਟ ਲੋਕਾਂ ਨੂੰ ਅਦਿੱਖ ਖੇਤਰਾਂ ਨੂੰ ਪ੍ਰਗਟ ਕਰਨ ਲਈ ਅੰਦਰੂਨੀ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਦੇ ਸਰਵਉੱਚ ਮਾਰਗਦਰਸ਼ਨ ਨਾਲ ਕੁਆਨ ਯਿਨ ਮੈਡੀਟੇਸ਼ਨ ਦਾ ਅਭਿਆਸ ਕਰਨ ਦੁਆਰਾ, ਇਹਨਾਂ ਹੋਰ ਸੰਸਾਰਿਕ ਖੇਤਰਾਂ ਨੂੰ ਸਾਡੇ ਐਸੋਸੀਏਸ਼ਨ ਦੇ ਮੈਂਬਰਾਂ (ਸਾਰੇ ਵੀਗਨ) ਦੁਆਰਾ ਅਨੁਭਵ ਕੀਤਾ ਜਾਂਦਾ ਹੈ। ਸਾਡੀ ਲੜੀ, ਅੰਦਰੂਨੀ ਦ੍ਰਿਸ਼ਟੀਕੋਣਾ (ਇੰਨਰ ਵਿਸ਼ਨਜ਼) ਵਿੱਚ, ਅਸੀਂ ਤੁਹਾਡੇ ਨਾਲ ਉਨ੍ਹਾਂ ਦੇ ਕੁਝ ਸ਼ਾਨਦਾਰ ਅਨੁਭਵ ਸਾਂਝੇ ਕਰਾਂਗੇ।

ਇੱਕ ਗਿਆਨਵਾਨ ਸਤਿਗੁਰੂ ਦੁਆਰਾ ਦੀਖਿਆ ਇੱਕ ਅਜਿਹਾ ਅਨੁਭਵ ਹੈ ਜਿਸ ਦੁਆਰਾ ਅਸੀਂ ਅੰਦਰੂਨੀ ਬ੍ਰਹਮ ਸ਼ਕਤੀ ਨਾਲ ਜੁੜੇ ਹੁੰਦੇ ਹਾਂ। ਉਸ ਤੋਂ ਬਾਅਦ, ਸਾਡੀਆਂ ਜ਼ਿੰਦਗੀਆਂ ਅਤੇ ਸਾਡੇ ਅਜ਼ੀਜ਼ਾਂ ਦੀਆਂ ਜ਼ਿੰਦਗੀਆਂ, ਜਿਨ੍ਹਾਂ ਵਿੱਚ ਸਾਡੇ ਜਾਨਵਰ-ਲੋਕ ਸਾਥੀ ਵੀ ਸ਼ਾਮਲ ਹਨ, ਕਦੇ ਵੀ ਪਹਿਲਾਂ ਵਾਂਗ ਨਹੀਂ ਰਹਿਣਗੇ। ਆਓ ਅਸੀਂ ਕੋਸਟਾ ਰੀਕਨ ਐਸੋਸੀਏਸ਼ਨ ਦੀ ਇੱਕ ਮੈਂਬਰ ਦੁਆਰਾ ਸਾਡੇ ਸਭ ਤੋਂ ਕੀਮਤੀ ਪਰਮ ਸਤਿਗੁਰੂ ਚਿੰਗ ਹਾਈ ਜੀ ਤੋਂ ਦੀਖਿਆ ਪ੍ਰਾਪਤ ਕਰਨ ਤੋਂ ਬਾਅਦ ਸਾਂਝੇ-ਕੀਤੇ ਗਏ ਅੰਦਰੂਨੀ ਦ੍ਰਿਸ਼ਟੀਕੋਣਾਂ ਨੂੰ ਸੁਣੀਏ।

ਮੇਰਾ ਨਾਮ ਅਨ ਹੈ। ਮੈਂ ਕੋਸਟਾ ਰੀਕਾ ਤੋਂ ਇੱਕ ਦੀਖਿਅਕ ਹਾਂ। ਉਸ ਸਮੇਂ, ਮੈਂ ਸੈਨ ਹੋਜ਼ੇ, ਕੋਸਟਾ ਰੀਕਾ ਵਿੱਚ ਰਹਿ ਰਿਹਾ ਸੀ, ਜਿੱਥੇ ਮੈਂ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ ਅਤੇ ਆਪਣਾ ਕਰੀਅਰ ਸ਼ੁਰੂ ਕਰ ਰਿਹਾ ਸੀ। ਸਤਿਗੁਰੂ ਜੀ ਦੇ ਆਸ਼ੀਰਵਾਦ ਸਦਕਾ, ਮੈਂ ਅਪ੍ਰੈਲ 1997 ਵਿੱਚ ਦੀਖਿਆ ਪ੍ਰਾਪਤ ਕਰਨ ਦੇ ਯੋਗ ਹੋ ਗਿਆ। ਮੈਨੂੰ ਯਾਦ ਹੈ ਕਿ ਜਿਸ ਹਫ਼ਤੇ ਮੈਨੂੰ ਦੀਖਿਆ ਦਿੱਤੀ ਗਈ ਸੀ, ਉਸੇ ਹਫ਼ਤੇ ਮੈਂ ਘਰ ਯਾਤਰਾ ਕੀਤੀ। ਮੇਰਾ ਘਰ ਕਿਸੇ ਹੋਰ ਸੂਬੇ ਵਿੱਚ ਸੀ, ਸੈਨ ਹੋਜ਼ੇ ਤੋਂ ਲਗਭਗ ਚਾਰ ਘੰਟੇ ਦੀ ਦੂਰੀ 'ਤੇ। ਮੈਂ ਘਰ ਜਾਣ ਲਈ ਇਕ ਬੱਸ ਫੜੀ। ਇੱਕ ਵਾਰ ਜਦੋਂ ਮੈਂ ਆਪਣੀ ਸੀਟ 'ਤੇ ਬੈਠ ਗਿਆ, ਮੈਂ ਆਪਣੇ ਹੈੱਡਫੋਨ ਲਗਾ ਲਏ ਤਾਂ ਜੋ ਮੈਂ ਸਤਿਗੁਰੂ ਜੀ ਦੇ ਬੋਧੀ ਭਜਨ ਸੁਣ ਸਕਾਂ।

ਪਰ ਕੁਝ ਅਜਿਹਾ ਵਾਪਰਿਆ ਜੋ ਸੱਚਮੁੱਚ ਸਮਝ ਤੋਂ ਬਾਹਰ ਸੀ। ਸੰਗੀਤ ਵੱਜਣਾ ਸ਼ੁਰੂ ਹੋ ਗਿਆ, ਪਰ ਇਹ ਕੈਸੇਟ ਜਾਂ ਮੇਰੇ ਹੈੱਡਫੋਨ ਤੋਂ ਨਹੀਂ ਆ ਰਿਹਾ ਸੀ। ਇਸ ਦੀ ਬਜਾਏ, ਇਹ ਮੇਰੇ ਅੰਦਰੋਂ ਗੂੰਜਿਆ। ਇਹ ਮੇਰੇ ਦਿਲ ਵਿੱਚੋਂ ਨਿਕਲਿਆ, ਮੇਰੇ ਨਾਲ ਇੱਕ ਹੋ ਗਿਆ ਅਤੇ ਮੈਨੂੰ ਇੱਕ ਅਦੁੱਤੀ ਤਰੀਕੇ ਨਾਲ ਸ਼ਾਂਤ ਕੀਤਾ। ਮੈਂ ਸਾਰੀ ਯਾਤਰਾ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਉੱਠਦੇ ਸਤਿਗੁਰੂ ਜੀ ਦੇ ਸੰਗੀਤ ਨੂੰ ਸੁਣਦੇ ਹੋਏ ਬਿਤਾਈ।

ਜਦੋਂ ਮੈਂ ਘਰ ਪਹੁੰਚਿਆ, ਤਾਂ ਮੇਰਾ ਸਵਾਗਤ ਮੇਰੇ ਪਾਲਤੂ ਜਾਨਵਰ ਨੇ ਕੀਤਾ - ਇੱਕ ਸੁੰਦਰ, ਭੂਰਾ ਗੋਲਡਨ ਰੀਟਰੀਵਰ-ਕਿਸਮ ਦਾ ਕੁੱਤਾ-ਵਿਅਕਤੀ। ਉਹ ਹਮੇਸ਼ਾ ਵਾਂਗ ਮੇਰਾ ਸਵਾਗਤ ਕਰਨ ਆਇਆ, ਪਰ ਕੁਝ ਅਸਾਧਾਰਨ ਅਤੇ ਵੱਖਰਾ ਹੋਇਆ। ਉਸਨੇ ਮੇਰੇ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਉਸਨੇ ਪ੍ਰਮਾਤਮਾ ਨੂੰ ਮੇਰੇ ਕੋਲ ਖੜ੍ਹਾ ਦੇਖਿਆ ਹੋਵੇ। ਉਹ ਇਕ ਬਹੁਤ ਖੁਸ਼ੀ ਦੀ ਹਾਲਤ ਵਿੱਚ ਅੱਗੇ-ਪਿੱਛੇ ਭੱਜਣ ਲੱਗਾ, ਖੁਸ਼ੀ ਨਾਲ ਛਾਲਾਂ ਮਾਰਦਾ ਅਤੇ ਮੇਰੇ ਦੁਆਲੇ ਇਸ ਤਰ੍ਹਾਂ ਚੱਕਰ ਲਗਾਉਂਦਾ ਜਿਵੇਂ ਉਹ ਨੱਚ ਰਿਹਾ ਹੋਵੇ। ਮੈਨੂੰ ਦੇਖ ਕੇ ਮੇਰਾ ਕੁੱਤਾ-ਵਿਅਕਤੀ ਜਿਸ ਤਰ੍ਹਾਂ ਪ੍ਰਤੀਕਿਰਿਆ ਕਰਦਾ ਸੀ, ਉਹ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਨੂੰ ਉਸਨੂੰ ਦੇਖਣਾ ਬਹੁਤ ਪਸੰਦ ਆਇਆ ਅਤੇ ਮੈਂ ਸੋਚਿਆ ਕਿ ਇਹ ਸਤਿਗੁਰੂ ਜੀ ਅਤੇ ਮੇਰੀ ਹਾਲੀਆ ਦੀਖਿਆ ਨਾਲ ਜੁੜਿਆ ਹੋਇਆ ਸੀ। ਮੈਂ ਆਪਣੇ ਮਾਪਿਆਂ, ਭੈਣਾਂ-ਭਰਾਵਾਂ ਅਤੇ ਆਪਣੇ ਕੁੱਤੇ ਦੋਸਤ ਨਾਲ ਇੱਕ ਹਫ਼ਤੇ ਲਈ ਘਰ ਰਿਹਾ, ਪਿਆਰ ਅਤੇ ਆਸ਼ੀਰਵਾਦ ਦੀ ਇਕ ਸਥਿਤੀ ਵਿੱਚ, ਸੈਨ ਹੋਜ਼ੇ ਵਾਪਸ ਆਉਣ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਆਪਣੇ ਕੁੱਤੇ-ਵਿਅਕਤੀ ਨਾਲ ਸਮਾਂ ਸਾਂਝਾ ਕੀਤਾ।

ਸੈਨ ਹੋਜ਼ੇ ਵਾਪਸ ਆਉਣ ਤੋਂ ਕੁਝ ਹਫ਼ਤੇ ਬਾਅਦ, ਮੈਂ ਇੱਕ ਰਾਤ ਆਪਣੇ ਪਿਆਰੇ ਕੁੱਤੇ-ਵਿਅਕਤੀ ਨੂੰ ਸੁਪਨੇ ਵਿੱਚ ਦੇਖਿਆ। ਮੈਂ ਸਤਿਗੁਰੂ ਜੀ ਨੂੰ ਆਪਣੇ ਘਰ ਦੇ ਵਿਹੜੇ ਵਿੱਚੋਂ ਲੰਘਦੇ ਹੋਏ, ਆਪਣੇ ਕੁੱਤੇ-ਵਿਅਕਤੀ ਨੂੰ ਲੱਭਦੇ ਹੋਏ ਦੇਖਿਆ। ਉਨਾਂ ਨੇ ਉਸਨੂੰ ਲੱਭ ਲਿਆ ਅਤੇ ਉਸਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ। ਮੈਂ ਦੇਖਿਆ ਕਿ ਸਤਿਗੁਰੂ ਜੀ ਨੇ ਮੇਰੇ ਕੁੱਤੇ-ਵਿਅਕਤੀ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਸੀ, ਉਸਨੂੰ ਕੁਝ ਪਲਾਂ ਲਈ ਪਿਆਰ ਨਾਲ ਜੱਫੀ ਪਾ ਕੇ ਰੱਖਿਆ ਹੋਇਆ ਸੀ। ਫਿਰ ਮੈਂ ਉਸਨੂੰ ਸੁਨਹਿਰੀ ਰੌਸ਼ਨੀ ਨਾਲ ਭਰਿਆ ਹੋਇਆ ਦੇਖਿਆ। ਉਸਦੇ ਆਲੇ-ਦੁਆਲੇ ਰੌਸ਼ਨੀ ਫੈਲ ਗਈ, ਬਹੁਤ ਹੀ ਚਮਕਦਾਰ ਅਤੇ ਸ਼ਾਨਦਾਰ। ਫਿਰ ਸਤਿਗੁਰੂ ਜੀ ਨੇ ਉਸਨੂੰ ਛੱਡ ਦਿੱਤਾ ਅਤੇ ਉਸਨੂੰ ਉੱਪਰ ਚੜ੍ਹਨ ਦਿੱਤਾ। ਉਹ ਪ੍ਰਮਾਤਮਾ ਦੀ ਮਹਿਮਾ ਨਾਲ ਭਰ‌ਿਆ ਗਿਆ ਸੀ। ਅਗਲੀ ਸਵੇਰ ਮੈਂ ਇਸ ਯਕੀਨ ਨਾਲ ਉੱਠਿਆ ਕਿ ਮੇਰਾ ਕੁੱਤਾ-ਵਿਅਕਤੀ ਪਾਰ ਹੋ ਗਿਆ ਹੈ। ਥੋੜ੍ਹੀ ਦੇਰ ਬਾਅਦ, ਮੇਰੇ ਭਰਾ ਰੋਲਾਂਡੋ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਮੇਰੇ ਕੁੱਤੇ-ਵਿਅਕਤੀ ਦੀ ਅਚਾਨਕ ਮੌਤ ਹੋ ਗਈ ਹੈ। ਮੈਂ ਰੋਇਆ, ਪਰ ਮੈਂ ਖੁਸ਼ੀ ਨਾਲ ਵੀ ਰੋਇਆ, ਇਹ ਜਾਣਦੇ ਹੋਏ ਕਿ ਸਤਿਗੁਰੂ ਜੀ ਨੇ ਉਸਨੂੰ ਬਚਾਇਆ ਸੀ ਅਤੇ ਉਸਨੂੰ ਰੌਸ਼ਨੀ ਅਤੇ ਸਵਰਗੀ ਸ਼ਾਂਤੀ ਨਾਲ ਭਰ ਦਿੱਤਾ ਸੀ। ਮੈਂ ਆਪਣੇ ਸਤਿਗੁਰੂ ਜੀ ਦਾ ਇਸ ਅਨੁਭਵ ਲਈ ਅਤੇ ਆਪਣੀ ਦੀਖਿਆ ਤੋਂ ਬਾਅਦ ਹੋਏ ਹੋਰ ਬਹੁਤ ਸਾਰੇ ਅਨੁਭਵਾਂ ਲਈ ਬੇਅੰਤ ਧੰਨਵਾਦੀ ਹਾਂ। ਉਨਾਂ ਨੇ ਮੇਰੀ ਜ਼ਿੰਦਗੀ - ਅਤੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ - ਦੀ ਜ਼ਿੰਦਗੀ ਨੂੰ ਬਿਹਤਰ ਬਣਾ ਦਿੱਤਾ ਹੈ।

ਕਿੰਨੀ ਇਕ ਦਿਲ ਨੂੰ ਛੂਹ-ਲੈਣ ਵਾਲੀ ਕਹਾਣੀ! ਸਾਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਅਨ ਦੇ ਕੁੱਤੇ ਸਾਥੀ ਨੂੰ ਵੀ ਪਰਮ ਸਤਿਗੁਰੂ ਚਿੰਗ ਹਾਈ ਜੀ ਇੰਨਾ ਪਿਆਰ ਕਰਦੇ ਹਨ ਕਿ ਉਸ ਨੂੰ ਉਸ ਦੇ ਜੀਵਨ ਦੇ ਅੰਤ ਵਿੱਚ ਰੌਸ਼ਨੀ ਅਤੇ ਸਵਰਗੀ ਸ਼ਾਂਤੀ ਦੇ ਸਥਾਨ ਤੇ ਲਿਜਾਇਆ ਗਿਆ। ਇਸ ਦਰਸ਼ਨ ਨੇ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਸ਼ਬਦਾਂ ਦੀ ਪੁਸ਼ਟੀ ਕੀਤੀ।

Master: ਸਾਡੇ ਅੰਦਰ ਦੀ ਸ਼ਕਤੀ ਦੀਖਿਆ ਤੋਂ ਬਾਅਦ ਖੁੱਲ੍ਹਦੀ ਹੈ; ਫਿਰ, ਇਸਦੀ ਤੁਲਨਾ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ। ਇਹ ਵਰਣਨਯੋਗ ਨਹੀਂ ਹੈ, ਬਸ ਸ਼ਾਨਦਾਰ ਹੈ। ਇਸੇ ਲਈ ਤੁਸੀਂ ਆਪਣੀਆਂ ਪੰਜ ਪੀੜ੍ਹੀਆਂ, ਛੇ, ਸੱਤ, ਜਾਂ ਅੱਠ ਪੀੜ੍ਹੀਆਂ ਨੂੰ ਮੁਕਤ ਕਰਵਾ ਸਕਦੇ ਹੋ। ਜਾਂ ਨੌਂ ਪੀੜ੍ਹੀਆਂ, ਇਕ ਸੌ ਪੀੜ੍ਹੀਆਂ ਵੀ। ਤੁਹਾਡੇ ਦੋਸਤ, ਕੁੱਤੇ-ਲੋਕ ਅਤੇ ਬਿੱਲੀ-ਲੋਕ, ਸਾਰੇ ਇਕੱਠੇ ਆਜ਼ਾਦ ਹੋ ਜਾਂਦੇ। ਹੋਰ ਵੀ ਬਹੁਤ ਕੁਝ ਹੈ। ਫਿਰ ਅਸੀਂ... ਜੋ ਵੀ ਸਾਨੂੰ ਦੇਖਦਾ ਹੈ, ਜੋ ਵੀ ਸਾਨੂੰ ਛੂੰਹਦਾ ਹੈ, ਜੋ ਵੀ ਸਾਡੇ ਨਾਲ ਜੁੜਿਆ ਹੋਇਆ ਹੈ, ਉਸਨੂੰ ਅਵਿਸ਼ਵਾਸ਼ਯੋਗ ਲਾਭ ਪ੍ਰਾਪਤ ਹੋਣਗੇ।

ਇੱਕ ਬਾਗ਼ ਵਿੱਚ ਪਵਿੱਤਰ ਨਾਮ ਅਤੇ ਦਾਤ ਦਾ ਜਾਪ ਕਰਦੇ ਹੋਏ, ਜੀਆ-ਯੂ ਨੇ ਆਤਮਾਵਾਂ ਵੇਖੀਆਂ ਜੋ ਕਹਿੰਦੇ ਸਨ ਕਿ ਉਨ੍ਹਾਂ ਨੂੰ ਸੁਣ ਕੇ ਉਨ੍ਹਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ।

"[...] ਉਨ੍ਹਾਂ ਸਾਰਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਮੈਨੂੰ ਚੁੱਪਚਾਪ ਪਵਿੱਤਰ ਨਾਮ ਅਤੇ ਦਾਤ ਦਾ ਜਾਪ ਕਰਦੇ ਸੁਣ ਕੇ ਮੁਕਤੀ ਪ੍ਰਾਪਤ ਹੋਈ..." — ਜੀਆ-ਯੂ ਦਾ ਬਿਰਤਾਂਤ

ਸੇਤੀਆ ਪਰਿਵਾਰਕ ਅਸ਼ੀਰਵਾਦਾਂ ਅਤੇ ਦੁੱਖਾਂ ਤੋਂ ਰਾਹਤ ਦਾ ਵਰਣਨ ਕਰਦੀ ਹੈ, ਇਹਨਾਂ ਅਨੁਭਵਾਂ ਨੂੰ ਸਤਿਗੁਰੂ ਜੀ ਦੁਆਰਾ ਦੀਖਿਆ ਦੇ ਸਮੇਂ ਕਈ ਪੀੜ੍ਹੀਆਂ ਨੂੰ ਮੁਕਤੀ ਦੇਣ ਦੇ ਕਾਰਨ ਦੱਸਦੀ ਹੈ।

"[...] ਮੇਰਾ ਮੰਨਣਾ ਹੈ ਕਿ ਇਹ ਸਭ ਇਸ ਲਈ ਹੈ ਕਿਉਂਕਿ ਸਤਿਗੁਰੂ ਜੀ ਨੇ ਦੀਖਿਆ ਦੇ ਸਮੇਂ ਸਾਡੀਆਂ ਕਈ ਪੀੜ੍ਹੀਆਂ ਨੂੰ ਮੁਕਤ ਕੀਤਾ ਸੀ। [...]" — ਸੇਤੀਆ ਦਾ ਬਿਰਤਾਂਤ

ਇੱਕ ਪੈਰੋਕਾਰ ਦੇ ਵੀਗਨ ਅਸਥਾਨ ਵਿੱਚ, ਜਾਨਵਰ-ਲੋਕ ਅਧਿਆਤਮਿਕ ਪ੍ਰਸਾਰਣਾਂ ਦੇ ਨਾਲ ਸ਼ਾਂਤੀ ਨਾਲ ਰਹਿੰਦੇ ਸਨ। ਕਈਆਂ ਨੇ ਉਨ੍ਹਾਂ ਦੇ ਚਲ ਵਜਣ 'ਤੇ ਸੁੰਦਰ ਰੌਸ਼ਨੀਆਂ ਛਡੀਆਂ।

"[...] ਸਾਡੇ ਕੋਲ ਇੱਕ ਸਾਂਝਾ ਸਤਿਗੁਰੂ ਹੈ। ਸਾਨੂੰ ਚੰਗੀ ਤਰ੍ਹਾਂ ਅਭਿਆਸ ਕਰਨਾ ਚਾਹੀਦਾ ਹੈ, ਸਵਰਗ ਵਾਪਸ ਜਾਣਾ ਚਾਹੀਦਾ ਹੈ ਅਤੇ ਹੁਣ ਪੁਨਰ ਜਨਮ ਨਹੀਂ ਲੈਣਾ ਚਾਹੀਦਾ। [...]" — ਦੇਖਭਾਲ-ਕਰਨ ਵਾਲੇ ਦੇ ਸ਼ਬਦ ਜਾਨਵਰ-ਲੋਕਾਂ ਦੀ ਹਾਰਟਲਾਇਨ ਵਿੱਚ ਦਰਜ ਹਨ।

ਪਹਿਲੇ ਸੱਤ ਦਿਨਾਂ ਦੇ ਰਿਟਰੀਟ ਤੇ, ਚਿਆਓ-ਹੇਂਗ ਨੇ ਸਤਿਗੁਰੂ ਜੀ ਨੂੰ ਪੂਰਵਜਾਂ ਨੂੰ ਮੁਕਤੀ ਵੱਲ ਲਿਜਾਂਦੇ ਹੋਏ ਦੇਖਿਆ। ਬਾਅਦ ਵਿੱਚ ਪਰਿਵਾਰ ਨੂੰ ਹੋਰ ਅਧਿਆਤਮਿਕ ਬਰਕਤਾਂ ਮਿਲੀਆਂ।

"[...] ਪਹਿਲੀ ਵਾਰ ਜਦੋਂ ਮੈਂ ਸੱਤ ਦਿਨਾਂ ਦੀ ਰਿਟਰੀਟ ਵਿੱਚ ਸ਼ਾਮਲ ਹੋਇਆ, ਮੈਂ ਸਤਿਗੁਰੂ ਜੀ ਨੂੰ ਆਪਣੇ ਪੁਰਖਿਆਂ ਨੂੰ ਉਨ੍ਹਾਂ ਦੀ ਮੁਕਤੀ ਵੱਲ ਲਿਜਾਂਦੇ ਹੋਏ ਦੇਖਿਆ। [...]" — ਚਿਆਓ-ਹੇਂਗ ਦਾ ਬਿਰਤਾਂਤ

ਮੇਂਗ-ਲੂ ਨੇ ਬਚਾਏ-ਗਏ ਕੁੱਤੇ ਸਾਥੀਆਂ ਨੂੰ ਸਮੂਹ ਮੈਡੀਟੇਸ਼ਨ ਦੌਰਾਨ ਖੁਸ਼ ਮਨੁੱਖੀ ਰੂਪਾਂ ਵਿੱਚ, ਕੁਆਨ ਯਿਨ ਦੀਖਿਆ ਕਾਰਡ ਪਹਿਨੇ ਹੋਏ, ਸਵਰਗ ਦੇ ਦਰਵਾਜ਼ੇ 'ਤੇ ਪ੍ਰਗਟ ਹੁੰਦੇ ਦੇਖਿਆ।

"[...] ਸਵਰਗ ਦਾ ਦਰਵਾਜ਼ਾ ਚੌੜਾ ਖੁੱਲ੍ਹ ਗਿਆ, ਅਤੇ ਕੁੱਤੇ-ਵਿਅਕਤੀ ਸਾਰੇ ਮਨੁੱਖੀ ਰੂਪਾਂ ਵਿੱਚ ਪ੍ਰਗਟ ਹੋਏ। [...]" — ਮੇਂਗ-ਲੂ ਦਾ ਬਿਰਤਾਂਤ

ਇੰਦਰਾਵਤੀ ਦੇ ਪੂਰਵਜਾਂ ਨੇ ਮੈਡੀਟੇਸ਼ਨ ਦੌਰਾਨ ਮਦਦ ਮੰਗੀ। ਸਤਿਗੁਰੂ ਜੀ ਵੱਲ ਭੇਜੇ ਜਾਣ ਤੋਂ ਬਾਅਦ, ਸਭ ਕੁਝ ਰੌਸ਼ਨ ਹੋ ਗਿਆ ਅਤੇ ਉਹ ਕਦੇ ਵਾਪਸ ਨਹੀਂ ਆਏ।

"[...] ਤੁਰੰਤ ਹੀ, ਸਭ ਕੁਝ ਚਮਕਦਾਰ ਹੋ ਗਿਆ। ... ਮੇਰੇ ਪੂਰਵਜ ਕਦੇ ਵੀ ਮੇਰੇ ਮੈਡੀਟੇਸ਼ਨ ਵਿੱਚ ਮੈਨੂੰ ਦੁਬਾਰਾ ਮਿਲਣ ਨਹੀਂ ਆਏ। [...]" — ਇੰਦਰਾਵਤੀ ਦਾ ਬਿਰਤਾਂਤ

ਆਦਿ...

ਕਈ ਵਾਰ ਸਤਿਗੁਰੂ ਸ਼ਕਤੀ ਦੇ ਆਸ਼ੀਰਵਾਦ ਸੂਖਮ ਹੁੰਦੇ ਹਨ। ਅੱਗੇ, ਇੱਕ ਆਸਟ੍ਰੇਲੀਅਨ ਅਸੋਸੀਏਸ਼ਨ ਮੈਂਬਰ ਸਾਡੇ ਨਾਲ ਸਾਂਝਾ ਕਰੇਗੀ ਕਿ ਉਸਨੇ ਆਮ ਦਿਨਾਂ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਕਿਵੇਂ ਦੇਖਿਆ ਜੋ ਉੱਪਰੋਂ ਸਪੱਸ਼ਟ ਸੰਕੇਤ ਸਨ।

ਪਿਆਰੇ ਸਤਿਗੁਰੂ ਜੀ ਅਤੇ ਸੁਪਰੀਮ ਮਾਸਟਰ ਟੈਲੀਵਿਜ਼ਨ ਟੀਮ। ਮੈਂ 15 ਅਪ੍ਰੈਲ, 2026 ਨੂੰ ਸਿਡਨੀ ਵਿੱਚ ਹੋਏ ਦੀਖਿਆ ਸਮਾਰੋਹ ਦਾ ਇੱਕ ਛੋਟਾ ਜਿਹਾ ਨਿੱਜੀ ਅਨੁਭਵ ਸਾਂਝਾ ਕਰਨਾ ਚਾਹੁੰਦੀ ਹਾਂ। ਸਤਿਗੁਰੂ ਜੀ ਦੇ ਆਸ਼ੀਰਵਾਦ ਨਾਲ, ਮੈਨੂੰ ਆਪਣੇ ਛੇ ਸਾਲ ਦੇ ਪੁੱਤਰ ਨੂੰ ਅੱਧੀ ਦੀਖਿਆ ਲੈਣ ਲਈ ਸਿਡਨੀ ਲਿਆਉਣ ਦਾ ਮੌਕਾ ਮਿਲਿਆ। ਉਸ ਸਵੇਰ, ਹਨੇਰਾ ਸੀ ਅਤੇ ਮੀਂਹ ਪੈ ਰਿਹਾ ਸੀ, ਪਰ ਜਦੋਂ ਸਮਾਰੋਹ ਸ਼ੁਰੂ ਹੋਇਆ, ਮੀਂਹ ਰੁਕ ਗਿਆ ਅਤੇ ਧੁੱਪ ਦੀਆਂ ਗਰਮ ਕਿਰਨਾਂ ਦਿਖਾਈ ਦਿੱਤੀਆਂ। ਅਸਮਾਨ ਵੱਲ ਵੇਖਦਿਆਂ, ਮੈਨੂੰ ਇੱਕ ਨਿੱਘੀ, ਪਿਆਰ-ਭਰੀ ਭਾਵਨਾ ਮਹਿਸੂਸ ਹੋਈ, ਜਿਵੇਂ ਕਿ ਸਤਿਗੁਰੂ ਜੀ ਦਾ ਪਿਆਰ ਸਾਰੀ ਜਗ੍ਹਾ ਨੂੰ ਭਰ ਰਿਹਾ ਹੋਵੇ। ਮੈਂ ਮੈਡੀਟੇਸ਼ਨ ਕਰਨਾ ਸ਼ੁਰੂ ਕਰ ਦਿੱਤਾ, ਅਤੇ ਮੇਰੀ ਆਤਮਾ ਤੁਰੰਤ ਪਿਆਰ-ਨਾਲ ਭਰੀ ਅਵਸਥਾ ਵਿੱਚ ਦਾਖਲ ਹੋ ਗਈ। ਉਸ ਪਲ, ਮੈਨੂੰ ਸਤਿਗੁਰੂ ਜੀ ਦੇ ਪਿਆਰ ਦੇ ਅਨੁਭਵ ਤੋਂ ਇਲਾਵਾ ਕੁਝ ਵੀ ਮਹਿਸੂਸ ਨਹੀਂ ਹੋਇਆ। ਇਹ ਉਦੋਂ ਤੱਕ ਚੱਲਿਆ ਜਦੋਂ ਤੱਕ ਮੇਰਾ ਪੁੱਤਰ ਅੱਧੀ ਦੀਖਿਆ ਲਈ ਜਾਣ ਦੀ ਤਿਆਰੀ ਕਰ ਰਿਹਾ ਸੀ, ਮੈਨੂੰ ਜਗਾ ਨਹੀਂ ਦਿੱਤਾ। ਦੀਖਿਆ ਪ੍ਰਾਪਤ ਕਰਨ ਅਤੇ ਘਰ ਵਾਪਸ ਆਉਣ ਤੋਂ ਬਾਅਦ, ਮੇਰਾ ਪੁੱਤਰ ਹਮੇਸ਼ਾ ਸੌਣ ਤੋਂ ਪਹਿਲਾਂ ਸਮੇਂ ਸਿਰ ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰਦਾ ਹੈ। ਉਹ ਇਹ ਪੂਰੀ ਤਰ੍ਹਾਂ ਆਪਣੇ ਆਪ ਕਰਦਾ ਹੈ, ਅਜਿਹਾ ਕੁਝ ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਸੀ। ਮੈਂ ਸਤਿਗੁਰੂ ਜੀ ਦੀ ਬਹੁਤ ਧੰਨਵਾਦੀ ਹਾਂ ਕਿਉਂਕਿ ਹੁਣ ਮੇਰਾ ਪੂਰਾ ਪਰਿਵਾਰ - ਮੇਰੀ ਮਾਂ, ਮੇਰਾ ਪੁੱਤਰ, ਅਤੇ ਮੈਂ - ਇਕੱਠੇ ਮੈਡੀਟੇਸ਼ਨ ਹਾਲ ਵਿੱਚ ਆ ਸਕਦੇ ਹਾਂ। ਇਹ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਹੈ, ਕਿਉਂਕਿ ਮੇਰਾ ਪੂਰਾ ਪਰਿਵਾਰ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਘਰ ਵਾਪਸ ਜਾਣ ਦੇ ਰਸਤੇ 'ਤੇ ਹੈ। ਮੈਂ ਮੁੜ-ਇਕਠੇ ਹੋਏ ਤਿੰਨ ਅਤਿਅੰਤ ਸ਼ਕਤੀਸ਼ਾਲੀ: ਸਰਵਸ਼ਕਤੀਮਾਨ ਪ੍ਰਮਾਤਮਾ, ਟਿਮ ਕੋ ਟੂ, ਅਤੇ ਪ੍ਰਮਾਤਮਾ ਦੇ ਪੁੱਤਰ ਦਾ ਧੰਨਵਾਦ ਕਰਦੀ ਹਾਂ। ਸਚੇ ਦਿਲੋਂ ਇਮਾਨਦਾਰੀ ਨਾਲ, ਪੈਰੋਕਾਰ ਥਾਨ ਮਾਈ,

ਇਹ ਸਾਡੇ ਸਭ ਤੋਂ ਪ੍ਰਕਾਸ਼ਮਾਨ ਪਰਮ ਸਤਿਗੁਰੂ ਚਿੰਗ ਹਾਈ ਜੀ ਤੋਂ ਦੀਖਿਆ ਪ੍ਰਾਪਤ ਕਰਨ ਦੀ ਉੱਚ ਸ਼ਕਤੀ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਵਿੱਚੋਂ ਸਿਰਫ਼ ਦੋ ਹਨ।

Master: ਦੀਖਿਆ ਦੇ ਸਮੇਂ, ਤੁਸੀਂ (ਅੰਦਰੂਨੀ ਸਵਰਗੀ) ਰੌਸ਼ਨੀ ਨੂੰ ਦੇਖਦੇ ਹੋ ਅਤੇ ਤੁਰੰਤ ਆਵਾਜ਼ ਸੁਣਦੇ ਹੋ। ਤੁਹਾਨੂੰ ਅੰਦਰੋਂ ਸਿਖਾਇਆ ਜਾਂਦਾ ਹੈ, ਇਸੇ ਲਈ ਤੁਹਾਡੇ ਪਿਛਲੇ ਜਨਮਾਂ ਦੇ ਕਰਮ ਤੁਰੰਤ ਖਤਮ ਕੀਤੇ ਜਾ ਸਕਦੇ ਹਨ, ਅਤੇ ਤੁਸੀਂ ਇੱਕ ਜਨਮ ਵਿੱਚ ਮੁਕਤ ਹੋ ਜਾਓਗੇ। ਸਮਝੇ? ਇਸ ਤਰ੍ਹਾਂ ਤੁਹਾਨੂੰ ਤੁਰੰਤ ਗਿਆਨ ਪ੍ਰਾਪਤ ਹੁੰਦਾ ਹੈ। ਇਸ ਢੰਗ ਤੋਂ ਇਲਾਵਾ, ਮੈਨੂੰ ਕੋਈ ਹੋਰ ਤਰੀਕਾ ਨਹੀਂ ਜਾਣਦੀ ਜੋ ਇੰਨਾ ਤੇਜ਼ ਹੋ ਸਕਦਾ ਹੈ।

ਅਧਿਆਤਮਿਕ ਮਦਦ ਸਭ ਤੋਂ ਵਧੀਆ ਮਦਦ ਹੈ ਕਿਉਂਕਿ ਇੱਕ ਵਾਰ ਜਦੋਂ ਤੁਸੀਂ ਕਿਸੇ ਦੀ ਅਧਿਆਤਮਿਕ ਤੌਰ 'ਤੇ ਮਦਦ ਕਰਦੇ ਹੋ ਤਾਂ ਉਹ ਆਪਣੀ ਮਦਦ ਕਰ ਸਕਦੇ ਹਨ, ਅਤੇ ਫਿਰ ਬਦਲੇ ਵਿੱਚ ਉਹ ਆਪਣੀਆਂ ਸਰੀਰਕ ਜ਼ਰੂਰਤਾਂ ਦਾ ਵੀ ਧਿਆਨ ਰੱਖਦੇ ਹਨ। ਸ਼ੁਰੂ ਵਿੱਚ, ਸ਼ਾਇਦ ਸਤਿਗੁਰੂ ਜੀ, ਪਰਮ ਸਤਿਗੁਰੂ ਚਿੰਗ ਹਾਈ ਜੀ, ਤੁਹਾਡੀ ਲੋੜ ਦੇ ਸਮੇਂ, ਸਰੀਰਕ ਜਾਂ ਅਧਿਆਤੌਰ 'ਤੇ ਮਦਦ ਕਰਦੇ ਹਨ, ਪਰ ਬਾਅਦ ਵਿੱਚ, ਤੁਸੀਂ ਆਪਣੀ ਮਦਦ ਆਪ ਕਰਦੇ ਹੋ, ਅਤੇ ਬਾਅਦ ਵਿੱਚ, ਤੁਸੀਂ ਹਰ ਕਿਸੇ ਦੀ ਮਦਦ ਕਰਦੇ ਹੋ। ਤੁਹਾਡੇ ਮਾਤਾ-ਪਿਤਾ, ਇੱਥੋਂ ਤੱਕ ਕਿ ਮਰ ਚੁੱਕੇ ਮਾਤਾ-ਪਿਤਾ, ਤੁਹਾਡੇ ਦਾਦਾ-ਦਾਦੀ, ਤੁਹਾਡੇ ਪੜਦਾਦਾ-ਪੜਦਾਦੇ, ਤੁਹਾਡੇ ਭਵਿੱਖ ਦੇ ਪਰਿਵਾਰਕ ਮੈਂਬਰ, ਇਨ੍ਹਾਂ ਸਾਰਿਆਂ ਦੀ ਦੇਖਭਾਲ ਤੁਸੀਂ ਕਰਦੇ ਹੋ। ਦੀਖਿਆ ਦਾ ਦਿਨ ਉਹ ਦਿਨ ਹੁੰਦਾ ਹੈ ਜਦੋਂ ਉਹ ਮੁਕਤ ਹੁੰਦੇ ਹਨ; ਜੇਕਰ ਉਹ ਪਹਿਲਾਂ ਹੀ ਕਿਸੇ ਹੋਰ ਦੁਨੀਆਂ ਵਿੱਚ ਹਨ ਤਾਂ ਉਹ ਆਜ਼ਾਦੀ ਅਤੇ ਗਿਆਨ ਦੇ ਉੱਚੇ ਖੇਤਰ ਵਿੱਚ ਪਹੁੰਚ ਜਾਣਗੇ। ਜੇਕਰ ਉਹ ਇਸ ਗ੍ਰਹਿ 'ਤੇ ਹਨ, ਤਾਂ ਉਨ੍ਹਾਂ ਦੀ ਇਸ ਗ੍ਰਹਿ ਲਈ ਹਰ ਸੰਭਵ ਤਰੀਕੇ ਨਾਲ ਮਦਦ ਕੀਤੀ ਜਾਵੇਗੀ। ਅਤੇ ਤੁਸੀਂ ਖੁਦ ਸੰਤ ਬਣਨ ਵਿੱਚ ਪ੍ਰਵੇਸ਼ ਕਰਦੇ ਹੋ, ਇੱਕ ਸਮਰੱਥ,ਇੱਕ ਅਸਲੀ ਵਿਅਕਤੀ, ਇੱਕ ਅਸਲੀ ਹਸਤੀ ਵਿੱਚ ਜੋ ਅਸੀਂ ਅਸਲ ਵਿੱਚ ਹਾਂ।

ਅਸੀਂ ਅੱਜ ਦੇ ਸ਼ੋਅ ਵਿੱਚ ਸ਼ਾਮਲ ਸੁਪਰੀਮ ਮਾਸਟਰ ਚਿੰਗ ਹਾਈ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਮੈਂਬਰਾਂ ਦਾ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਧੰਨਵਾਦ ਕਰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਤੁਹਾਨੂੰ ਅਧਿਆਤਮਿਕ ਤੌਰ 'ਤੇ ਅਭਿਆਸ ਕਰਨ ਅਤੇ ਖੁਸ਼ ਕੁਆਨ ਯਿਨ ਪਰਿਵਾਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਗੇ।

ਕੁਆਨ ਯਿਨ ਮੈਡੀਟੇਸ਼ਨ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ SupremeMasterTV.com/Meditation
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-11
36 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-11
58 ਦੇਖੇ ਗਏ
ਧਿਆਨਯੋਗ ਖਬਰਾਂ
2026-11-11
2438 ਦੇਖੇ ਗਏ
ਧਿਆਨਯੋਗ ਖਬਰਾਂ
2026-11-10
6948 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-11-10
629 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-10
842 ਦੇਖੇ ਗਏ
7:17
ਸ਼ਾਰਟਸ
2026-11-10
641 ਦੇਖੇ ਗਏ
3:40
ਸ਼ਾਰਟਸ
2026-11-10
487 ਦੇਖੇ ਗਏ
7:32
ਸ਼ਾਰਟਸ
2026-11-10
575 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ